Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਅਪਰਾਧ ਜਗਤ

ਬਠਿੰਡਾ ਦੇ ‘ਏਬੀਐਮ ਇੰਟਰਨੈਸ਼ਨਲ ਇੰਮੀਗਰੇਸ਼ਨ ਸੈਂਟਰ’ ਦਾ ਕੰਸਲਟੈਸੀ ਲਾਇਸੰਸ ਹੋਇਆ ਰੱਦ

27 Views

ਸੁਖਜਿੰਦਰ ਮਾਨ
ਬਠਿੰਡਾ, 19 ਅਗਸਤ : ਬਠਿੰਡਾ ਸ਼ਹਿਰ ਦੇ ਅਜੀਤ ਰੋਡ ’ਤੇ ‘ਏਬੀਐਮ ਇੰਟਰਨੈਸ਼ਨਲ ਇੰਮੀਗਰੇਸ਼ਨ ਸੈਂਟਰ’ ਦਾ ਕੰਸਲਟੈਸੀ ਲਾਇਸੰਸ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨੇ ਰੱਦ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ Punjab Prevention of 8uman Smuggling Rules, 2013 framed under the Punjab Prevention of 8uman Smuggling 1ct, 2012 ਜ਼ਿਲ੍ਹਾ ਮੈਜਿਸਟਰੇਟ ਸੌਕਤ ਅਹਿਮਦ ਪਰੇ ਨੇ ਇਹ ਹੁਕਮ ਜਾਰੀ ਕੀਤੇ ਹਨ।

ਫ਼ਰੀਦਕੋਟ ਚ ਬੀ.ਐੱਸ.ਸੀ ਐਗਰੀਕਲਚਰ( ਆਨਰ) ਦਾ 60 ਬੱਚਿਆਂ ਦੇ ਨਾਲ ਪਹਿਲਾ ਬੈਚ ਹੋਵੇਗਾ ਸ਼ੁਰੂ

ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀ ਰੀਪੋਰਟ ਮੁਤਾਬਕ “M/S 12M 9N“5RN1“9ON1L” ਦੇ ਪ੍ਰਬੰਧਕਾਂ ਦੇ ਵਿਰੁਧ ਪਿਛਲੇ ਸਮੇਂ ਦੌਰਾਨ ਕਾਫ਼ੀ ਵਾਰ ਧਰਨੇ ਪ੍ਰਦਰਸ਼ਨ ਹੋ ਚੁੱਕੇ ਸਨ। ਇਸਤੋਂ ਇਲਾਵਾ ਇੰਨ੍ਹਾਂ ਦੇ ਮਾਲਕਾਂ ਵਿਰੁਧ ਵੀ ਪਰਚਾ ਦਰਜ਼ ਹੋ ਗਿਆ ਸੀ। ਹਾਲਾਂਕਿ ਬਾਅਦ ਵਿਚ ਇਨ੍ਹਾਂ ਵਲੋਂ ਮੁਦਈ ਪਾਰਟੀ ਨਾਲ ਸਮਝੋਤਾ ਕਰ ਲਿਆ ਸੀ ਪ੍ਰੰਤੂ ਜ਼ਿਲ੍ਹਾ ਮੈਜਿਸਟਰੇਟ ਮੁਤਾਬਕ ਇਹ ਸਮਝੋਤਾ ਹਾਈਕੋਰਟ ਵਿਚ ਮੰਨਣਯੋਗ ਨਹੀਂ ਹੈ। ਇਸਤੋਂ ਇਲਾਵਾ ਇਸ ਇੰਮੀਗਰੇਸ਼ਨ ਦੇ ਪ੍ਰਬੰਧਕਾਂ ਵਿਰੁਧ ਪੁਲਿਸ ਨੂੂੰ ਮਿਲੀਆਂ ਹੋਰ ਸਿਕਾਇਤਾਂ ਦੀ ਜਾਂਚ ਵੀ ਚੱਲ ਰਹੀ ਹੈ।

ਬਠਿੰਡਾ ’ਚ ਮਲੋਟ ਰੋਡ ’ਤੇ ਬਣਨ ਵਾਲਾ ਨਵਾਂ ਬੱਸ ਅੱਡਾ ਹੁਣ ਹੋਰ ਅੱਗੇ ਵੱਲ ਹੋਵੇਗਾ ਸਿਫ਼ਟ!

ਜ਼ਿਲ੍ਹਾ ਮੈਜਿਸਟਰੇਟ ਵਲੋਂ ਅੱਜ ਇਸ ਸਬੰਧ ਵਿਚ ਜਾਰੀ ਇੱਕ ਪ੍ਰੈਸ ਬਿਆਨ ਵਿਚ ਦਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਏਬੀਐਮ ਇੰਟਰਨੈਸ਼ਨਲ ਇੰਮੀਗਰੇਸ਼ਨ ਸੈਂਟਰ ਨੂੰ ਲਾਇਸੰਸ ਨੰਬਰ 130/ਸੀ.ਈ.ਏ/ਸੀ.ਸੀ-3/ਮਿਤੀ 06-11-2020 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 05 ਨਵੰਬਰ 2025 ਤੱਕ ਸੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਕਤ ਸੈਂਟਰ ਦੇ ਬਾਰੇ ਐਸਐਸਪੀ ਕੋਲੋਂ ਵੀ ਰੀਪੋਰਟ ਲਈ ਗਈ ਸੀ, ਜਿਸ ਜਵਾਬ ਵਿਚ ਸੀਨੀਅਰ ਕਪਤਾਨ ਪੁਲਿਸ ਵਲੋਂ ਅਪਣੇ ਭੇਜੇ ਪੱਤਰ ਨੰਬਰ 1324/ਡੀ.ਐਸ.ਕੇ ਮਿਤੀ 20-6-2023 ਰਾਹੀਂ ਦਸਿਆ ਗਿਆ ਸੀ ਕਿ ਏ.ਵੀ.ਐਮ ਇਮੀਗਰੇਸ਼ਨ ਸੈਂਟਰ ਅਜੀਤ ਰੋਡ ਬਠਿੰਡਾ ਨੂੰ ਪਿਛਲੇ ਕਈ ਸਾਲਾਂ ਤੋਂ ਮੁਕਲ ਕੁਮਾਰ ਹੀ ਚਲਾਉਂਦਾ ਆ ਰਿਹਾ ਹੈ।

ਫੂਡ ਪ੍ਰਾਸੈਸਿੰਗ ਇਕਾਈਆਂ ਨੂੰ ਉਤਸ਼ਾਹਿਤ ਕਰਨ ਲਈ ਅਵੇਅਰਨੈਸ ਕੈਂਪ ਆਯੋਜਿਤ

ਇਸਤੋਂ ਇਲਾਵਾ ਨੁਕਲ ਕੁਮਾਰ ਵੀ ਕੰਮ-ਕਾਜ ਲਈ ਮੁਕਲ ਕੁਮਾਰ ਦੇ ਨਾਲ ਸੈਂਟਰ ਵਿੱਚ ਬੈਠਦਾ ਸੀ। ਮੁਕਲ ਕੁਮਾਰ ਨੇ ਬਹੁਤ ਸਾਰੇ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਹਾਲਾਂਕਿ ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਕੱਢੇ ਪੱਤਰ ਦੇ ਜਵਾਬ ਵਿਚ ਮੁਕਲ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਉਸਦੇ ਵਿਰੁਧ ਜੋ ਮੁਕੱਦਮਾ ਨੰਬਰ 278 ਮਿਤੀ 16/11/22 ਅ/ਧ 420,406 ਆਈ.ਪੀ.ਸੀ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਦਰਜ਼ ਹੋਇਆ ਸੀ, ਉਸਦੇ ਵਿਚ ਰਾਜੀਨਾਮਾ ਹੋ ਗਿਆ ਹੈ।

ਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ; ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਵੱਲੋਂ 1200 ਮੈਗਾਵਾਟ ਸੌਰ ਊਰਜਾ ਲਈ ਸਮਝੌਤੇ

ਇਸ ਤੋਂ ਇਲਾਵਾ ਮੁਕਲ ਕੁਮਾਰ ਦੇ ਖਿਲਾਫ਼ ਹੁਣ ਵੀ ਉਪ ਕਪਤਾਨ ਪੁਲਿਸ ਸਿਟੀ-2 ਬਠਿੰਡਾ ਦੇ ਦਫ਼ਤਰ ਵਿਖੇ ਇੱਕ ਦਰਖਾਸਤ 197/ਥਰਮਲ/2023 ਮਿਤੀ 19/06/2023 ਵੱਲੋਂ ਸੇਵਕ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਟੀਚਰ ਕਲੋਨੀ ਬਠਿੰਡਾ ਵੱਲੋਂ ਪ੍ਰਾਪਤ ਹੋਈ ਹੈ, ਜਿਸਦੀ ਜਾਂਚ ਡੀ.ਐਸ.ਪੀ. ਸਿਟੀ-2 ਬਠਿੰਡਾ ਵਲੋਂ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਮੁਤਾਬਕ ਮੁਕਲ ਕੁਮਾਰ ਦੇ ਸੈਂਟਰ ਅੱਗੇ ਹੁਣ ਵੀ ਅਕਸਰ ਹੀ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਦੇ ਸਬੰਧ ਵਿੱਚ ਧਰਨੇ ਲਗਦੇ ਰਹਿੰਦੇ ਹਨ।

ਬਠਿੰਡਾ ’ਚ ਅਨੁਸ਼ਾਸਨ ਭੰਗ ਕਰਨ ਵਾਲੇ ਕਾਂਗਰਸੀਆਂ ’ਤੇ ਚੱਲੇਗਾ ਅਨੁਸਾਸਨੀ ਡੰਡਾ, ਪੰਜ ਮੈਂਬਰੀ ਕਮੇਟੀ ਗਠਿਤ

ਜਿਸ ਨਾਲ ਲਾਅ ਐਂਡ ਆਰਡਰ ਵੀ ਪ੍ਰਭਾਵਿਤ ਹੁੰਦਾ ਹੈ ਤੇ ਧਰਨਾਕਾਰੀਆਂ ਅਤੇ ਲੋਕਾਂ ਵਿੱਚ ਤਕਰਾਰ ਦੀ ਸਥਿਤੀ ਬਣੀ ਰਹਿੰਦੀ ਹੈ। ਜਿਸ ਕਰਕੇ ਵੱਡੇ ਪੱਧਰ ਦੇ ਸੁਰੱਖਿਆ ਪ੍ਰਬੰਧ ਕਰਨੇ ਪੈਂਦੇ ਹਨ। ਸੀਨੀਅਰ ਕਪਤਾਨ ਪੁਲਿਸ ਬਠਿੰਡਾ ਪਾਸੋਂ ਏ.ਬੀ.ਐਮ ਇਮੀਗਰੇਸ਼ਨ ਸੈਂਟਰ ਅਜੀਤ ਰੋਡ ਬਠਿੰਡਾ ਦਾ ਲਾਇਸੰਸ ਨੰ: 130/351/33-3/ਮਿਤੀ 06-11-2020 ਕੈਸ਼ਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਜਿਸਤੋਂ ਬਾਅਦ ਉਕਤ ਫ਼ਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਡੇਰਾ ਬਿਆਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ‘ਮੁੱਖ ਮੰਤਰੀ ਰਾਹਤ ਫੰਡ’ ਵਿੱਚ 2 ਕਰੋੜ ਰੁਪਏ ਦਾ ਯੋਗਦਾਨ ਪਾਇਆ

ਇਸਤੋਂ ਇਲਾਵਾ ਇੱਕ ਵੱਖਰੇ ਬਿਆਨ ਰਾਹੀਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ Punjab Prevention of 8uman Smuggling Rules, 2013 framed under the Punjab Prevention of 8uman Smuggling 1ct, 2012 ਦੇ ਤਹਿਤ ਕਾਰਵਾਈ ਕਰਦਿਆਂ ਬਠਿੰਡਾ ਦੀ ਹੀ ਅਜੀਤ ਰੋਡ ’ਤੇ ਸਥਿਤਮ “6”“”R5 45S“9NY 9MM97R1“9ON 3ONS”L“1N3Y” ਨੂੰ ਆਈਲੈਟਸ ਅਤੇ ਕੰਸਲਟੈਸੀ ਦਾ ਕੰਮ ਚਲਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਲਾਇਸੰਸ ਨੰਬਰ 20/ਸੀਈਏ/ਸੀਸੀ-999/ਮਿਤੀ 15-12-2017 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 14 ਦਸੰਬਰ 2022 ਤੱਕ ਸੀ।

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਇਸ ਉਪਰੰਤ ਉਪਦੀਪ ਸਿੰਘ ਬਠਿੰਡਾ ਨੂੰ 15 ਨਵੰਬਰ 2022 ਨੂੰ ਲਾਇਸੰਸ ਰਿਨਿਊ ਕਰਵਾਉਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ, ਪ੍ਰੰਤੂ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸ ਵੱਲੋਂ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਪੱਤਰ ਨੰਬਰ 1123/ਡੀਐਸਕੇ ਮਿਤੀ 5-7-2023 ਵੱਲੋਂ ਰਿਪੋਰਟ ਪ੍ਰਾਪਤ ਹੋਈ ਹੈ ਕਿ ਉਪਦੀਪ ਸਿੰਘ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸਨੇ “6”“”R5 45S“9NY 9MM97R1“9ON 3ONS”L“1N3Y” ਦੇ ਨਾਮ ’ਤੇ ਚੱਲ ਰਹੇ ਇੰਮੀਗ੍ਰੇਸ਼ਨ ਸੈਂਟਰ ਮੇਨ ਅਜੀਤ ਰੋਡ ਗਲੀ ਨੰਬਰ 18 ਬਠਿੰਡਾ ਨੂੰ ਬੰਦ ਕਰ ਦਿੱਤਾ ਹੈ। ਪ੍ਰਾਰਥੀ ਨੇ ਕਿਹਾ ਕਿ ਜੇਕਰ ਉਕਤ ਇੰਮੀਗ੍ਰੇਸ਼ਨ ਦਾ ਕੰਮ ਦੁਆਰਾ ਕਰੇਗਾ ਤਾਂ ਦਫ਼ਤਰ ਤੋਂ ਲਾਇਸੰਸ ਲੈ ਕੇ ਇੰਮੀਗ੍ਰੇਸ਼ਨ ਦਾ ਕੰਮ ਕਰੇਗਾ।

 

 

Related posts

ਮਾਈਸਰਖਾਨਾ ਕਤਲ ਕਾਂਡ: ਛੋਟੀ ਜਿਹੀ ਲੜਾਈ ਬਣੀ ਸੀ ‘ਨਿੱਕੇ’ ਦੇ ਕਤਲ ਦਾ ‘ਵੱਡਾ’ ਕਾਰਨ

punjabusernewssite

ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ 100 ਗਰਾਮ ਹੈਰੋਇਨ ਸਮੇਤ ਦਬੋਚਿਆ

punjabusernewssite

ਨਗਰ ਕੌਂਸਲ ਰਾਮਾ ਵਿਖੇ ਮੀਤ ਪ੍ਰਧਾਨ ਨੂੰ ਪੁਲਿਸ ਵਲੋਂ ਚੁੱਕਣ ਦੇ ਵਿਰੁਧ ਕਾਂਗਰਸ ਪਾਰਟੀ ਨੇ ਐਸ.ਐਸ.ਪੀ ਨੂੰ ਦਿੱਤਾ ਮੰਗ ਪੱਤਰ

punjabusernewssite