ਪਦਮ ਸ਼੍ਰੀ ਪੂਨਮ ਸੂਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਸੁਖਜਿੰਦਰ ਮਾਨ
ਬਠਿੰਡਾ, 28 ਨਵੰਬਰ: ਸਥਾਨਕ ਆਰ.ਬੀ.ਡੀ.ਏ.ਵੀ.ਸੀਨੀ.ਸਕੈਂ.ਪਬਲਿਕ ਸਕੂਲ ਵਿਖੇ ਆਰਿਆ ਯੁਵਾ ਆਰਟ ਕਲੱਬ ਵੱਲੋਂ ਆਰਟ ਪਰਦਰਸ਼ਨੀ ਲਗਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪਦਮ ਸ਼੍ਰੀ ਐਵਾਰਡੀ ਡਾ.ਸ਼੍ਰੀ ਪੂਨਮ ਸੂਰੀ (ਪ੍ਰੈਜੀਡੈਂਟ ਡੀ.ਏ.ਵੀ.ਸੀ.ਐਮ.ਸੀ.ਨਵੀ ਦਿੱਲੀ) ਉਚੇਚੇ ਤੌਰ ’ਤੇ ਪਹੁੰਚੇ । ਉਹਨਾਂ ਨਾਲ ਧਰਮਪਤਨੀ ਸ਼੍ਰੀਮਤੀ ਮਨੀ ਸੂਰੀ,ਡਾ.ਬੀ ਸਿੰਘ ਡਾਇਰੈਕਟਰ ਡੀ.ਏ.ਵੀ.ਸਕੂਲਜ, ਸ਼੍ਰੀ ਸ਼ਿਵ ਰਮਨ ਗੌੜ ਡਾਇਰੈਕਟਰ ਡੀ.ਏ.ਵੀ.ਕਾਲਜਿਜ, ਸ਼੍ਰੀਮਤੀ ਸਰਿਤਾ ਰੰਜਨ ਗੌਤਮ ਏ.ਆਰ.ਓ. ਰਾਜਸਥਾਨ, ਸ਼੍ਰੀਮਤੀ ਸਮਿਤਾ ਸ਼ਰਮਾ ਪਿ੍ਰੰਸੀਪਲ ਡੀ.ਏ.ਵੀ.ਅਬੋਹਰ ਉਚੇਚੇ ਤੌਰ ’ਤੇ ਪੁੱਜੇ ਸਨ। ਇਸ ਦੌਰਾਨ ਆਰ.ਬੀ.ਡੀ.ਏ.ਵੀ.ਸਕੂਲ ਬਠਿੰਡਾ ਦੇ ਵਾਈਸ ਚੇਅਰਮੈਨ ਡਾ.ਕੇ.ਕੇ.ਨੌਹਰੀਆ, ਸ੍ਰੀ ਬੀ.ਸੀ. ਜੋਸਨ ਮੈਨੇਜਰ ਆਰ.ਬੀ.ਡੀ.ਏ.ਵੀ.ਸਕੂਲ, ਸ਼੍ਰੀ ਰਾਜੀਵ ਸ਼ਰਮਾ ਪਿ੍ਰੰਸੀਪਲ ਡੀ.ਏ.ਵੀ.ਕਾਲਜ ਬਠਿੰਡਾ ਅਤੇ ਸਕੂਲ ਮੁਖੀ ਡਾ.ਅਨੁਰਾਧਾ ਭਾਟੀਆ ਨੇ ਸਕੂਲ ਪਹੁੰਚੇ ਵਿਸ਼ੇਸ਼ ਮਹਿਮਾਨਾ ਦਾ ਸਵਾਗਤ ਪੂਰੇ ਜੋਸ਼ੋ-ਖਰੋਸ਼ ਨਾਲ ਕੀਤਾ।ਇਸ ਦੌਰਾਨ ਆਰਿਆ ਯੁਵਾ ਆਰਟ ਕਲੱਬ ਦੇ ਬੱਚਿਆਂ ਨੇ ਆਪਣੀਆਂ ਕਲਾਂ ਕਿਰਤਾਂ ਵਿੱਚ ਆਪਣੇ ਮਨ ਦੇ ਭਾਵਾਂ ਨੂੰ ਬਹੁਤ ਹੀ ਸੂਖਮ ਅਤੇ ਭਾਵਪੂਰਤ ਰੰਗਾਂ ਵਿੱਚ ਪਰੋਇਆ।ਹਰ ਤਸਵੀਰ ਬੱਚੇ ਦੇ ਅੰਦਰਲੇ ਭਾਵਾਂ ਨੂੰ ਸਮਰਿਪਿਤ ਸੀ।ਬੱਚਿਆਂ ਨੇ ਆਪਣੇ ਭਾਵਾਂ ਨੂੰ ਕੁਦਰਤ ਦੇ ਜੜ੍ਹ ਅਤੇ ਚੇਤਨ ਵਸਤਾਂ ਨਾਲ ਮੇਲ ਕੇ ਕਲਾਤਮਿਕ ਭਾਵਾਂ ਨੂੰ ਉਜਾਗਰ ਕੀਤਾ।
ਇਸ ਪ੍ਰਦਰਸ਼ਨੀ ਦੀ ਸਲਾਹੁਤਾ ਕਰਦਿਆਂ ਪਦਮ ਸ਼੍ਰੀ ਡਾ. ਪੂਨਮ ਸੂਰੀ ਨੇ ਕਿਹਾ ਕਿ ਡੀ.ਏ.ਵੀ.ਸੰਸਥਾਵਾਂ ਅੰਦਰ ਵੇਦਾਂ ਅਤੇ ਕੁਦਰਤ ਵਰਗੇ ਵਿਸ਼ਾਲ ਵਿਸ਼ਿਆਂ ਉੱਪਰ ਰੋਸਨੀ ਪਾਉਦੀਆਂ ਅਜਿਹੀਆਂ ਪਰਦਰਸ਼ਨੀਆਂ ਲਗਦੀਆਂ ਰਹਿੰਦੀਆਂ ਹਨ।ਜੋ ਬੱਚਿਆਂ ਅੰਦਰ ਛੁਪੀਆਂ ਕਲਾਤਮਿਕ ਰੁਚੀਆਂ ਨੂੰ ਬਾਹਰ ਲਿਆਉਣ ਦਾ ਸੁਵਾਵਿਕ ਯਤਨ ਹਨ।ਅੱਜ ਇਸ ਪਰਦਰਸ਼ਨੀ ਵਿੱਚ ਇਸ ਦੀ ਝਲਕ ਸਾਫ ਦਿਸ ਰਹੀ।ਉਹਨਾਂ ਬੱਚਿਆਂ ਦੀ ਮਿਹਨਤ ਦੇ ਨਾਲ-2 ਆਰਟ ਅਧਿਆਪਿਕ ਸ਼੍ਰੀ ਮਿਥੁਨ ਮੰਡਲ ਅਤੇ ਆਰਿਆ ਯੁਵਾ ਆਰਟ ਕਲੱਬ ਦੇ ਮੈਂਬਰਾਂ ਨੂੰ ਸ਼ਾਬਸ਼ੀ ਦਿੱਤੀ। ਪਿ੍ਰੰਸੀਪਲ ਮੈਡਮ ਡਾ.ਅਨੁਰਾਧਾ ਭਾਟੀਆ ਦੀ ਵੀ ਵਿਸ਼ੇਸ਼ ਸਲਾਘਾ ਕਰਦਿਆਂ ਕਿਹਾ ਕਿ ਉਹਨਾਂ ਬੱਚਿਆਂ ਅਤੇ ਕਲੱਬ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਕੇ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਇੱਕ ਮੀਲ ਪੱਥਰ ਦਾ ਕੰਮ ਕੀਤਾ ਹੈ।
ਬਠਿੰਡਾ ਦੇ ਡੀਏਵੀ ਸਕੂਲ ’ਚ ਆਰਟ ਪ੍ਰਦਰਸ਼ਨੀ ਆਯੋਜਿਤ
7 Views