ਬਠਿੰਡਾ, 13 ਨਵੰਬਰ: ਜ਼ਿਲੇ੍ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੇ ਕੱਲ ਡੇਰੇ ਦੇ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਦੁਖਦਾਈਕ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਸੂਚਨਾ ਮੁਤਾਬਕ ਪਿੰਡ ਦੇ ਡੇਰੇ ਵਿਚ ਇੱਕ ਪ੍ਰਵਾਰ ਵਲੋਂ ਗੁਰੂ ਗਰੰਥ ਸਾਹਿਬ ਦੇ ਪਾਠ ਦੇ ਭੋਗ ਰਖਵਾਏ ਹੋਏ ਸਨ।
ਮੀਂਹ ਨੇ ਅੰਬਰੀਂ ਚੜੇ ਗੁਬਾਰ ਨੂੰ ਧੋਤਾ, ਹਵਾ ਵਿੱਚ ਆਈ ਸ਼ੁੱਧਤਾ
ਇਸ ਦੌਰਾਨ ਜਦ ਪ੍ਰਵਾਰ ਡੇਰੇ ਵਿਖੇ ਗਿਆ ਤਾਂ ਉਨ੍ਹਾਂ ਨੂੰ ਸ਼ੱਕ ਪਿਆ ਕਿ ਡੇਰੇ ਦੇ ਮੁਖੀ ਬਖਤੌਰ ਦਾਸ ਦਾ ਨਸ਼ਾ ਕੀਤਾ ਹੋਇਆ ਹੈ। ਇਸਤੋਂ ਇਲਾਵਾ ਜਿਆਦਾ ਪੜਤਾਲ ’ਤੇ ਪਤਾ ਲੱਗਿਆ ਕਿ ਜੋ ਵਿਅਕਤੀ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਪੜ ਰਹੇ ਸਨ, ਉਨ੍ਹਾਂ ਦਾ ਵੀ ਨਸ਼ਾ ਕੀਤਾ ਹੋਇਆ ਹੈ। ਜਿਸਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਦਿੱਤੀ ਗਈ, ਜਿੰਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਪੰਜ ਪਿਆਰਿਆਂ ਨੂੰ ਭੇਜਿਆ ਅਤੇ ਪੜਤਾਲ ਸ਼ੁਰੂ ਕੀਤੀ।
ਪਰਾਲੀ ਵਿਵਾਦ: 75 ਕਿਸਾਨ ਜੇਲ੍ਹੋਂ ਰਿਹਾਅ, ਕਿਸਾਨਾਂ ਨੇ ਥਾਣੇ ਅੱਗਿਓ ਚੁੱਕਿਆ ਧਰਨਾ
ਇਸ ਦੌਰਾਨ ਸੂਚਨਾ ਮਿਲਣ ’ਤੇ ਥਾਣਾ ਨਹਿਆਵਾਲਾ ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਪੜਤਾਲ ਦੌਰਾਨ ਨਸ਼ਾ ਕਰਨ ਦੀ ਪੁਸ਼ਟੀ ਹੋਈ ਅਤੇ ਇਸਤੋਂ ਇਲਾਵਾ ਡੇਰੇ ਦੇ ਇੱਕ ਟਰੰਕ ਦੀ ਤਲਾਸ਼ੀ ਦੌਰਾਨ ਉਸਦੇ ਵਿਚੋਂ ਸ਼੍ਰੀ ਗੁਟਕਾ ਸਾਹਿਬ ਦੇ ਫ਼ਟੇ ਹੋਏ ਅੰਗ ਬਰਾਮਦ ਹੋਏ। ਜਿਸਤੋਂ ਬਾਅਦ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕ ਭੜਕ ਉੱਠੇ ਤੇ ਉਨ੍ਹਾਂ ਮੌਕੇ ਤੋਂ ਹੀ ਡੇਰਾ ਮੁਖੀ ਅਤੇ ਉਸਦੇ ਇੱਕ ਸਾਥੀ ਨੂੰ ਫ਼ੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਭੱਜਣ ਵਿਚ ਸਫ਼ਲ ਰਿਹਾ।
ਧੀ ਦਾ ਰਿਸ਼ਤਾ ਦੇਣ ਤੋਂ ਇੰਨਕਾਰ ਕਰਨ ’ਤੇ ਸਿਰਫ਼ਿਰੇ ਨੌਜਵਾਨ ਨੇ ਔਰਤ ਨੂੰ ਮਾਰੀ ਗੋਲੀ
ਡੀਐਸਪੀ ਭੁੱਚੋਂ ਰਛਪਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਮਾਮਲੇ ਵਿਚ ਤਿੰਨ ਜਣਿਆਂ ਦੇ ਵਿਰੁਧ ਧਾਰਾ 295 ਅਤੇ 34 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਹੈ ਤੇ ਦੋ ਜਣਿਆਂ ਬਖਤੌਰ ਦਾਸ ਅਤੇ ਭੋਲਾ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤੀਜੇ ਮੁਜਰਮ ਨੂੰ ਕਾਬੂ ਕਰਨ ਲਈ ਟੀਮਾਂ ਵਲੋਂ ਛਾਪੇਮਾਰੀ ਜਾਰੀ ਹੈ।
Share the post "ਬਠਿੰਡਾ ਦੇ ਦਾਨ ਸਿੰਘ ਵਾਲਾ ਵਿਖੇ ਡੇਰੇ ’ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਵਲੋਂ ਕੇਸ ਦਰਜ਼"