ਮੁਲਾਜਮਾਂ ਦੀਆਂ ਅਚਨਛੇਤੀ ਛੁੱਟੀਆਂ ਛੁੱਟੀਆਂ ਮੰਨਜੂਰ ਕਰਨ ਦੇ ਅਧਿਕਾਰਾਂ ਵਿਚ ਕੀਤੀ ਤਬਦੀਲੀ
ਸੁਖਜਿੰਦਰ ਮਾਨ
ਬਠਿੰਡਾ, 21 ਮਈ : ਬਠਿੰਡਾ ਦੇ ਪੁਲਿਸ ਮੁਲਾਜਮ ਨੂੰ ਹੁਣ ਛੁੱਟੀ ਲਈ ‘ਵੱਡੇ ਸਾਹਿਬ’ ਨੂੰ ਸਲੂਟ ਮਾਰਨਾ ਪਏਗਾ। ਪਹਿਲਾਂ ਹੇਠਲੇ ਪੱਧਰ ’ਤੇ ਹੀ ਅਚਨਛੇਤੀ ਛੁੱਟੀਆਂ ਮੰਨਜੂਰ ਕਰਵਾਉਣ ਦੀ ਚੱਲ ਰਹੀ ‘ਰੀਤ’ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਹੁਣ ਛੁੱਟੀਆਂ ਜਾਰੀ ਕਰਨ ਦਾ ਪ੍ਰਬੰਧ ਅਪਣੇ ਹੱਥਾਂ ਵਿਚ ਲੈ ਲਿਆ ਹੈ।ਇੰਨ੍ਹਾਂ ਨਵੇਂ ਪ੍ਰਬੰਧਾਂ ਵਿਚ ਗਜਟਿਡ ਅਧਿਕਾਰੀਆਂ ਕੋਲ ਸਿਰਫ਼ ਹੇਠਲੇ ਪੱਧਰ ਦੇ ਮੁਲਾਜਮਾਂ ਦੀਆਂ ਤਿੰਨ ਦਿਨਾਂ ਤੱਕ ਦੀਆਂ ਅਚਨਚੇਤ ਛੁੱਟੀਆਂ ਮੰਨਜੂਰ ਕਰਨ ਦਾ ਅਧਿਕਾਰ ਰਹਿ ਗਿਆ ਹੈ। ਇਸੇ ਤਰ੍ਹਾਂ ਪਹਿਲਾਂ ਅਣਗਿਣਤ ਛੁੱਟੀਆਂ ਦੇਣ ਦਾ ਹੱਕ ਰੱਖਣ ਵਾਲੇ ਪੁਲਿਸ ਕਪਤਾਨਾਂ ਨੂੰ ਵੀ ਪੰਜ ਦਿਨਾਂ ਤੋਂ ਵੱਧ ਅਚਨਚੇਤੀ ਛੁੱਟੀਆਂ ਮੰਨਜੂਰ ਕਰਨ ਦੀ ਮੰਨਜੂਰੀ ਨਹੀਂ ਹੋਵੇਗੀ। ਇਸਤੋਂ ਇਲਾਵਾ ਲੰਮੀਆਂ ਕਮਾਈ ਛੁੱਟੀਆਂ ਲੈਣ ਲਈ ਵੀ ਮੁਲਾਜਮਾਂ ਨੂੰ 10 ਦਿਨਾਂ ਤੋਂ ਵੱਧ ਛੁੱਟੀ ਪ੍ਰਾਪਤ ਕਰਨ ਲਈ ਐਸ.ਐਸ.ਪੀ ਦੇ ਪੇਸ਼ ਹੋਣਾ ਪਏਗਾ ਕਿਉਂਕਿ ਐਸ.ਪੀ ਹੈਡਕੁਆਟਰ ਕੋਲ ਹੁਣ ਕਮਾਈ ਛੁੱਟੀਆਂ ਵਜੋਂ ਵੀ 10 ਦਿਨਾਂ ਤੱਕ ਛੁੱਟੀਆਂ ਮੰਨਜੂਰ ਕਰਨ ਦਾ ਅਧਿਕਾਰ ਰਹਿ ਗਿਆ ਹੈ। ਨਵੀਂ ਤਬਦੀਲੀ ਤਹਿਤ ਕੋਈ ਵੀ ਮੁਲਾਜਮ ਅਪਣੇ ਯੂਨਿਟ ਇੰਚਾਰਜ ਦੀ ਬਿਨ੍ਹਾਂ ਮੰਨਜੂਰੀ ਤੋਂ ਛੁੱਟੀ ਦੀ ਅਰਜੀ ਗਜਟਿਡ ਅਧਿਕਾਰੀ ਕੋਲ ਨਹੀਂ ਭੇਜੇਗਾ ਤੇ ਨਾ ਹੀ ਗਜਟਿਡ ਅਧਿਕਾਰੀ ਨੂੰ ਅਜਿਹੀ ਛੁੱਟੀ ਮੰਨਜੂਰ ਕਰਨ ਦਾ ਅਧਿਕਾਰ ਹੋਵੇਗਾ। ਇਸਤੋਂ ਇਲਾਵਾ ਨਵੀਂ ਪ੍ਰਣਾਲੀ ਤਹਿਤ ਸੈਨਾ ਬ੍ਰਾਂਚ, ਜਿਸਨੂੰ ਓਐਸਆਈ ਬ੍ਰਾਂਚ ਵੀ ਕਿਹਾ ਜਾਂਦਾ ਹੈ, ਕੋਲ ਜ਼ਿਲ੍ਹੇ ਦੇ ਹਰੇਕ ਛੋਟੇ ਤੋਂ ਛੋਟੇ ਮੁਲਾਜਮ ਦੀ ਛੁੱਟੀ ਦੀ ਜਾਣਕਾਰੀ ਹੋਵੇਗੀ। ਸੂਤਰਾਂ ਮੁਤਾਬਕ ਇਸਤੋਂ ਪਹਿਲਾਂ ਇਸ ਬ੍ਰਾਂਚ ਨੂੰ ਸੂਚਨਾ ਨਾ ਹੋਣ ਕਾਰਨ ਛੁੱਟੀ ’ਤੇ ਬੈਠੇ ਮੁਲਾਜਮਾਂ ਨੂੰ ਵੀ ਡਿਊਟੀਆਂ ’ਤੇ ਹਾਜ਼ਰ ਹੋਣ ਦੇ ਫ਼ੋਨ ਖੜਕਦੇ ਰਹਿੰਦੇ ਸਨ ਪ੍ਰੰਤੂ ਹੁਣ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰੀ ਹੋਣ ਤੋਂ ਬਾਅਦ ਛੁੱਟੀ ਦਾ ਪ੍ਰਵਾਨਾ ਇਸੇ ਬ੍ਰਾਂਚ ਤੋਂ ਹੀ ਜਾਵੇਗਾ। ਬੇਸ਼ੱਕ ਯੂਨਿਟ ਇੰਚਾਰਜ਼ਾਂ, ਥਾਣਾ ਮੁਖੀਆਂ ਤੇ ਚੌਕੀ ਇੰਚਾਰਜ਼ਾਂ ਦੀ ਛੁੱਟੀ ਮੰਨਜੂਰ ਕਰਨ ਦਾ ਅਧਿਕਾਰ ਪਹਿਲਾਂ ਵੀ ਐਸ.ਐਸ.ਪੀ ਕੋਲ ਸੀ ਪ੍ਰੰਤੂ ਹੇੇਠਲੇ ਪੱਧਰ ਦੇ ਮੁਲਾਜਮਾਂ ਨੂੰ ਲੰਮੀ ਛੁੱਟੀ ਲਈ ਐਸ.ਐਸ.ਪੀ ਦੇ ਹੀ ਪੇਸ਼ ਹੋਣਾ ਪਏਗਾ। ਇਸ ਸਬੰਧ ਵਿਚ ਬੀਤੇ ਦਿਨੀਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ। ਇਸ ਪੱਤਰ ਮੁਤਾਬਕ ਕਾਂਸਟੇਬਲ ਅਤੇ ਹੈਡਕਾਂਸਟੇਬਲ ਨੂੰ 3 ਦਿਨਾਂ ਦੀ ਅਚਨਚੇਤ ਛੁੱਟੀ ਦੇਣ ਦਾ ਅਧਿਕਾਰ ਡੀਐਸਪੀ ਪੱਧਰ ’ਤੇ ਰਹਿਣ ਦਿੱਤਾ ਗਿਆ ਹੈ ਤੇ ਪੰਜ ਦਿਨਾਂ ਤੱਕ ਦੀ ਛੁੱਟੀ ਦਾ ਅਧਿਕਾਰ ਐਸ.ਪੀ ਕੋਲ ਹੋਵੇਗਾ। ਇਸਤੋਂ ਵੱਧ ਦਿਨਾਂ ਦੀ ਅਚਨਚੇਤੀ ਲਈ ਛੁੱਟੀ ਮੰਨਜੂਰ ਕਰਨ ਦਾ ਅਧਿਕਾਰ ਸਿਰਫ਼ ਐਸ.ਐਸ.ਪੀ ਕੋ ਹੀ ਹੋਵੇਗਾ ਜਦੋਂਕਿ ਇਸਤੋਂ ਪਹਿਲਾਂ ਇਹ ਅਧਿਕਾਰ ਐਸ.ਪੀ ਕੋਲ ਹੀ ਹੁੰਦਾ ਸੀ।
Share the post "ਬਠਿੰਡਾ ਦੇ ਪੁਲਿਸ ਮੁਲਾਜਮਾਂ ਨੂੰ ਹੁਣ ਛੁੱਟੀ ਲਈ ਮਾਰਨਾ ਪਏਗਾ ‘ਵੱਡੇ ਸਾਹਿਬ’ ਨੂੰ ਸਲੂਟ"