WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਡੀ ਸਿਹਤ

ਬਠਿੰਡਾ ਦੇ ਵੱਖ ਵੱਖ ਬਲੱਡ ਬੈਂਕਾਂ ਵਿੱਚ ਲਗਾਏ ਗਏ ਖੂਨਦਾਨ ਕੈਂਪ

ਬਠਿੰਡਾ, 17 ਅਕਤੂੁਬਰ: ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿਚ ਮੈਗਾ ਵਲੰਟਰੀ ਬਲੱਡ ਡੋਨੇਸ਼ਨ ਡਰਾਈਵ ਚਲਾਈ ਗਈ ਹੈ। ਇਸੇ ਲੜੀ ਤਹਿਤ ਸਥਾਨਕ ਜੀਐਨਐਮ ਟਰੇਨਿੰਗ ਸਕੂਲ ਸਿਵਲ ਹਸਪਤਾਲ ਵਿਖੇ ਵੀ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਕੀਤਾ ਗਿਆ। ਇਸ ਸਮੇਂ ਡਿਪਟੀ ਕਮਿਸ਼ਨਰ ਨੇ ਖੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਕਾਂਗਰਸ ਨੇ ਮੇਅਰ ਰਮਨ ਗੋਇਲ ਵਿਰੁਧ ਕਮਿਸ਼ਨਰ ਨੂੰ ਸੌਪਿਆ ਬੇਭਰੋਸਗੀ ਦਾ ਮਤਾ

ਇਸ ਮੌਕੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਅੱਜ ਤੋਂ ਇਲਾਵਾ ਸਰਕਾਰੀ ਹਸਪਤਾਲ ਰਾਮਪੁਰਾ, ਏਮਜ਼ ਬਠਿੰਡਾ, ਆਦੇਸ਼ ਹਸਪਤਾਲ ਭੁੱਚੋ, ਗੁਰੂ ਨਾਨਕ ਬਲੱਡ ਬੈਂਕ, ਵਾਦੀ ਹਸਪਤਾਲ ਬਠਿੰਡਾ, ਗੋਇਲ ਬਲੱਡ ਬੈਂਕ, ਗੁਪਤਾ ਬਲੱਡ ਬੈਂਕ, ਮੈਕਸ ਹਸਪਤਾਲ, ਗੁਰੂ ਗੋਬਿੰਦ ਸਿੰਘ ਚੈਰੀਟੇਬਲ, ਇੰਦਰਾਨੀ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਏ ਗਏ ਹਨ।ਇਸ ਮੁਹਿੰਮ ਨੂੰ ਸਫ਼ਲ ਬਨਾਉਣ ਲਈ ਡਾ ਢਿੱਲੋਂ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ, ਸਕੂਲਾਂ ਅਤੇ ਕਾਲਜ਼ਾਂ ਦੇ ਮੁਖੀਆਂ, ਮੀਡੀਆ ਅਤੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਖੂਨਦਾਨ ਮੁਹਿੰਮਾਂ ਨੂੰ ਸਫ਼ਲ ਬਨਾਉਣ ਦੀ ਅਪੀਲ ਕੀਤੀ।

ਬਠਿੰਡਾ ’ਚ ਦਿਨ ਦਿਹਾੜੇ ਲੁੱਟ, ਦੋ ਨੌਜਵਾਨਾਂ ਨੇ ਸੁਨਿਆਰੇ ਤੋਂ ਨਗਦੀ ਲੁੱਟੀ

ਉਹਨਾਂ ਦੱਸਿਆ ਕਿ ਜਣੇਪੇ ਸਮੇਂ, ਐਕਸੀਡੈਂਟ, ਥੇੈਲੇਸੀਮੀਆਂ ਮਰੀਜਾਂ ਲਈ, ਕੈਂਸਰ, ਡੇਂਗੂ ਅਤੇ ਹੋਰ ਬਿਮਾਰੀਆਂ ਦੇ ਮਰੀਜਾਂ ਨੂੰ ਖੂਨ ਦੀ ਐਂਮਰਜੈਂਸੀ ਜਰੂਰਤ ਪੈ ਸਕਦੀ ਹੈ। ਡਾ ਰੋਜ਼ੀ ਅਗਰਵਾਲ ਨੇ ਕਿਹਾ ਕਿ ਖੂਨਦਾਨ ਕਰਨਾ ਇੱਕ ਮਹਾਨ ਦਾਨ ਹੈ, ਜਿਸਦੇ ਚੱਲਦੇ ਹਰ ਵਿਅਕਤੀ ਖੂਨ ਦਾਨ ਕਰਕੇ ਬਹੁਤ ਸਾਰੇ ਲੋਕਾਂ ਦੀ ਜਿੰਦਗੀ ਬਚਾ ਸਕਦਾ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ ਸ਼ਤੀਸ਼ ਜਿੰਦਲ, ਡਾ ਗੁੰਜਨ, ਡਾ ਮਯੰਕਜੋਤ, ਡਾ ਸ਼ੈਲੀ, ਅੰਮ੍ਰਿਤ ਕੌਰ, ਵਿਨੋਦ ਖੁਰਾਣਾ, ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਵਿਦਿਆਰਥੀ ਹਾਜ਼ਰ ਸਨ।

Related posts

ਸਪੈਸ਼ਲ ਪਲਸ ਪੋਲੀਓ ਮੁਹਿੰਮ ਦੇ ਦੂਜ਼ੇ ਦਿਨ ਵੀ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ

punjabusernewssite

ਸਿਹਤ ਸੰਸਥਾਵਾਂ ਚ ਆਉਣ ਵਾਲੇ ਮਰੀਜ਼ਾਂ ਨੂੰ ਨਾ ਆਉਣ ਦਿੱਤੀ ਜਾਵੇ ਦਿੱਕਤ : ਡਾ. ਮਨਦੀਪ ਕੌਰ

punjabusernewssite

ਜਿਲ੍ਹਾ ਸਿਹਤ ਵਿਭਾਗ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸ਼ੀਤ ਲਹਿਰ ਤੋਂ ਬਚਣ ਸਬੰਧੀ ਕੀਤਾ ਜਾਗਰੂਕ

punjabusernewssite