WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਮੇਅਰ ਵਿਰੁਧ ਕਾਂਗਰਸ ਅੰਦਰ ਪੈਦਾ ਹੋਈ ਨਵੀਂ ਸਫ਼ਾਬੰਦੀ

ਵਿਰੋਧੀ ਧਿਰਾਂ ਦੇ ਨਾਲ-ਨਾਲ ਕਾਂਗਰਸੀ ਕੋਂਸਲਰਾਂ ਨੇ ਵੀ ਮੇਅਰ ਸਾਹਮਣੇ ਦਿੱਤਾ ਧਰਨਾ, ਲਗਾਇਆ ਪੱਖਪਾਤ ਦਾ ਦੋਸ਼ 

ਸੁਖਜਿੰਦਰ ਮਾਨ

ਬਠਿੰਡਾ, 19 ਜੁਲਾਈ: ਲੰਮੇ ਸਮੇਂ ਤੋਂ ਲਗਾਏ ਜਾ ਰਹੇ ਕਿਆਸਿਆਂ ਨੂੰ ਸੱਚ ਸਾਬਤ ਕਰਦਿਆਂ ਅੱਜ ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਮਨਪ੍ਰੀਤ ਖੇਮੇ ਦੀ ਮੰਨੀ ਜਾਣ ਵਾਲੀ ਮੇਅਰ ਤੇ ਡਿਪਟੀ ਮੇਅਰ ਵਿਰੁਧ ਲਾਮਬੰਦੀ ਹੁੰਦੀ ਨਜ਼ਰ ਆਈ। ਪਿਛਲੇ ਕੁੱਝ ਸਮੇਂ ਤੋਂ ਬਗਾਵਤੀ ਸੁਰ ਅਪਣਾ ਰਹੇ ਕਾਂਗਰਸ ਦੇ ਸੀਨੀਅਰ ਕੋਂਸਲਰਾਂ ਨੇ ਅੱਜ ਮੇਅਰ ਵਿਰੁਧ ਖੁੱਲਾ ਮੋਰਚਾ ਖੋਲਦਿਆਂ ਸ਼ਹਿਰ ਅੰਦਰ ਹੁੰਦੇ ਵਿਕਾਸ ਕਾਰਜ਼ਾਂ ਵਿਚ ਅਪਣੇ ਵਾਰਡਾਂ ’ਚ ਪੱਖਪਾਤ ਹੋਣ ਦੇ ਦੋਸ਼ ਲਗਾਏ। ਜਿਸ ਕਾਰਨ ਸਥਿਤੀ ਅਜੀਬੋ ਗਰੀਬ ਬਣ ਗਈ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਕਾਂਗਰਸੀ ਕੌਂਸਲਰਾਂ ਦੇ ਨਾਲ ਅਕਾਲੀ ਤੇ ਦੂਜੇ ਵਿਰੋਧੀ ਕੋਂਸਲਰ ਵੀ ਇੱਕਜੁਟ ਹੁੰਦੇ ਦਿਖ਼ਾਈ ਦਿੱਤੇ। ਕਿਸੇ ਸਮੇਂ ਮਨਪ੍ਰੀਤ ਦੇ ਚਹੇਤੇ ਮੰਨੇ ਜਾਂਦੇ ਕੁੱਝ ਕੋਂਸਲਰਾਂ ਨੇ ਮੇਅਰ ਰਮਨ ਗੋਇਲ ’ਤੇ ਜੰਮ ਕੇ ਸਿਆਸੀ ਰਗੜੇ ਲਗਾਏ। ਇੱਕ ਕੋਂਸਲਰ ਨੇ ਤਾਂ ਮੇਅਰ ਅਪਣੇ ਘਰ ਦੀ ਰਸੋਈ ਛੱਡ ਕੇ ਸ਼ਹਿਰ ਦੇ ਲੋਕਾਂ ਵੱਲ ਝਾਤੀ ਮਾਰਨ ਦਾ ਨਿਰੋਹਾ ਵੀ ਮਾਰ ਦਿੱਤਾ। ਜਦੋਂਕਿ ਮੀਟਿੰਗ ਵਿਚ ਪੁੱਜੇ ਕਈ ਮਹਿਲਾ ਕੋਂਸਲਰਾਂ ਦੇ ਪਤੀਆਂ ਤੇ ਪੁੱਤਰਾਂ ਨੂੰ ਬਾਹਰ ਕੱਢਣ ਤੋਂ ਦੁਖੀ ਇੱਕ ਮਹਿਲਾ ਕਾਂਗਰਸੀ ਕੋਂਸਲਰ ਨੇ ਤਾਂ ਮੇਅਰ ਦੇ ਘਰ ਵਾਲੇ ਉਪਰ ਸਾਰਾ ਦਿਨ ਮੇਅਰ ਦਫ਼ਤਰ ਦੀ ਦੁਰਵਰਤੋਂ ਕਰਨ ਦੇ ਦੋਸ਼ ਵੀ ਜੜ੍ਹ ਦਿੱਤੇ। ਚਰਚਾ ਤਾਂ ਇਹ ਵੀ ਸੁਣਾਈ ਦੇ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਮੇਅਰ ਦੀ ਘੇਰਾਬੰਦੀ ਕਰਨ ਲਈ ਵਿਰੋਧੀ ਧਿਰ ਦਾ ਖੇਮਾ ਮੇਅਰ ਦਫ਼ਤਰ ’ਚ ਹਰ ਸਮੇਂ ਨਜ਼ਰ ਆਉਣ ਵਾਲੇ ਉਸਦੇ ਠੇਕੇਦਾਰ ਪਤੀ ਨੂੰ ਮੀਡੀਆ ਦੀ ਹਾਜ਼ਰੀ ’ਚ ਘੇਰ ਕੇ ਇੱਥੇ ਸਰਕਾਰੀ ਫ਼ਾਈਲਾਂ ਘੋਖਣ ਦੇ ਮਾਮਲੇ ’ਚ ਸਵਾਲਾਂ ਦੀ ਝੜੀ ਲਗਾ ਸਕਦਾ ਹੈ। ਹਾਲਾਂਕਿ ਮੇਅਰ ਰਮਨ ਗੋਇਲ ਨੂੰ ਬਚਾਉਣ ਲਈ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਕੋਸ਼ਿਸਾਂ ਕਰਦੇ ਰਹੇ ਪ੍ਰੰਤੂ ਅਪਣੇ ਸਾਥੀਆਂ ਦੀ ਰਣਨੀਤੀ ਨੂੰ ਦੇਖਦਿਆਂ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਮੀਟਿੰਗ ’ਚ ਅਪਣੇ ਖੱਬੇ-ਸੱਜੇ ਪਾਸੇ ਬੈਠੇ ਅਹੁੱਦੇਦਾਰਾਂ ਦਾ ਹਾਲ ਦੇਖ ਕੇ ਚੁੱਪ-ਚਾਪ ਬੈਠੇ ਮੰਦ-ਮੰਦ ਮੁਸਕਰਾਉਂਦੇ ਰਹੇ। ਅੱਜ ਪਹਿਲਾਂ ਮੀਟਿੰਗਾਂ ਦੇ ਮੁਕਾਬਲੇ ਉਨ੍ਹਾਂ ਦੀਆਂ ਗਤੀਵਿਧੀਆਂ ਨਾਂਮਾਤਰ ਹੀ ਦੇਖਣ ਨੂੰ ਮਿਲੀਆਂ। ਜਦੋਂਕਿ ਬਾਗ਼ੀ ਸੁਰ ਅਪਣਾ ਰਹੇ ਕੌਂਸਲਰ ਲਗਾਤਾਰ ਮੇਅਰ ਤੇ ਡਿਪਟੀ ਮੇਅਰ ਵਿਰੁਧ ਅਸਿੱਧੇ ਢੰਗ ਨਾਲ ਆਪਣੀ ਭੜਾਸ ਕੱਢਦੇ ਰਹੇ। ਮੇਅਰ ਦੀ ਸਿਆਸੀ ਹਾਲਾਤ ਉਸ ਸਮੇਂ ਹੋਰ ਪਤਲੀ ਹੋ ਗਈ ਜਦ ਉਸਦੀ ਅਪਣੀ ਹੀ ਪਾਰਟੀ ਦੇ ਕੁੱਝ ਕੌਂਸਲਰ ਉਸਦੇ ਸਾਹਮਣੇ ਜਮੀਨ ‘ਤੇ ਧਰਨੇ ਉਪਰ ਬੈਠ ਕੇ ਨਾਅਰੇਬਾਜ਼ੀ ਕਰਨ ਲੱਗੇ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰੀਬ ਸਵਾ ਸਾਲ ਪਹਿਲਾਂ ਪਹਿਲੀ ਵਾਰ ਜਿੱਤੀ ਰਮਨ ਗੋਇਲ ਨੂੰ ਮੇਅਰ ਦੇ ਅਹੁੱਦੇ ’ਤੇ ਬਿਠਾ ਦਿੱਤਾ ਸੀ ਜਦੋਂਕਿ ਸਾਬਕਾ ਅਕਾਲੀ ਪਿਛੋਕੜ ਵਾਲੇ ਮਾਸਟਰ ਜੀ ਨੂੰ ਡਿਪਟੀ ਮੇਅਰ ਦੀ ਕੁਰਸੀ ਨਵਾਜ਼ ਦਿੱਤੀ ਸੀ। ਹਾਲਾਂਕਿ ਕਾਂਗਰਸੀ ਆਗੂਆਂ ਮੁਤਾਬਕ ਇੰਨ੍ਹਾਂ ਦੋਨਾਂ ਅਹੁੱਦਿਆਂ ਲਈ ਹੋਏ ਗਲਤ ਫੈਸਲਿਆਂ ਦਾ ਖਮਿਆਜ਼ਾ ਖੁਦ ਸਾਬਕਾ ਵਿਤ ਮੰਤਰੀ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਭੁਗਤਣਾ ਪਿਆ ਹੈ ਪ੍ਰੰਤੂ ਇਸਦੇ ਬਾਵਜੂਦ ਉਨ੍ਹਾਂ ਦਾ ਰਿਸ਼ਤੇਦਾਰ ਹਾਲੇ ਵੀ ਇਸੇ ਮੇਅਰ ਨੂੰ ਅਹੁੱਦੇ ’ਤੇ ਬਣਾਈ ਰੱਖਣ ਲਈ ‘ਜਿੱਦ’ ਫ਼ੜੀ ਬੈਠਾ ਹੈ, ਜਿਸਦਾ ਨਤੀਜ਼ਾ ਮਨਪ੍ਰੀਤ ਦੇ ਅਤਿ ਨਜਦੀਕੀ ਮੰੰਨੇ ਜਾਣ ਵਾਲੇ ਸਵਾ ਦਰਜ਼ਨ ਦੇ ਕਰੀਬ ਕਾਂਗਰਸੀ ਕੋਂਸਲਰਾਂ ਦੇ ਵਿਰੋਧ ਦੇ ਰੂਪ ਵਿਚ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ। ਚਰਚਾ ਮੁਤਾਬਕ ਬਾਗੀ ਧੜੇ ਵਲੋਂ ਹੁਣ ਆਉਣ ਵਾਲੇ ਦਿਨਾਂ ‘ਚ ਹੋਰ ਸਖ਼ਤ ਰਣਨੀਤੀ ਅਪਣਾਈ ਜਾ ਰਹੀ ਹੈ, ਜਿਸਦੇ ਚੱਲਦੇ ਮੇਅਰ ਲਈ ਵੱਡੀਆਂ ਸਮੱਸਿਆਵਾਂ ਖ਼ੜੀਆਂ ਹੋ ਸਕਦੀਆਂ ਹਨ।

Related posts

ਅਕਾਲੀ ਦਲ ਦਾ ਵਫ਼ਦ ਵਿਜੀਲੈਂਸ ਦੇ ਐਸ.ਐਸ.ਪੀ ਨੂੰ ਮਿਲਿਆ, ਵਿਧਾਇਕ ਨੂੰ ਕੀਤੀ ਗ੍ਰਿਫ਼ਤਾਰ ਕਰਨ ਦੀ ਮੰਗ

punjabusernewssite

ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਿੰਗਲਾ ਨੇ ਭਰੇ ਨਾਮਜਦਗੀ ਪੱਤਰ

punjabusernewssite

ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਦੁਰਵਿਵਹਾਰ ਕਰਨ ਵਾਲਾ ਅਧਿਆਪਕ ਮੁਅੱਤਲ

punjabusernewssite