ਜਗਰੂਪ ਗਿੱਲ ਦੇ ਵਿਧਾਇਕ ਚੁਣੇ ਜਾਣ ਕਾਰਨ ਖਾਲੀ ਹੀ ਸੀਟ
ਸੁਖਜਿੰਦਰ ਮਾਨ
ਬਠਿੰਡਾ, 3 ਅਗੱਸਤ : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 48 ਵਿਚ ਚੋਣ ਹੋਣ ਜਾ ਰਹੀ ਹੈ। ਜਗਰੂਪ ਸਿੰਘ ਗਿੱਲ ਦੇ ਵਿਧਾਇਕ ਚੁਣੇ ਜਾਣ ਕਾਰਨ ਉਨ੍ਹਾਂ ਵਲੋਂ ਅਸਤੀਫ਼ਾ ਦੇਣ ਕਾਰਨ ਇੱਥੇ ਸੀਟ ਖਾਲੀ ਹੋਈ ਸੀ। ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਇਹ ਉਪ ਚੋਣ 1 ਤੋਂ 15 ਨਵੰਬਰ ਤੱਕ ਕਿਸੇ ਸਮੇਂ ਵੀ ਹੋ ਸਕਦੀ ਹੈ।
ਪੰਜਾਬ ਸਰਕਾਰ ਵਲੋਂ ਨਗਰ ਕੋਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦੀਆਂ ਤਿਆਰੀ
ਚਰਚਾ ਮੁਤਾਬਕ ਇਹ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਸ਼ਹਿਰੀ ਸੀਟ ਲਈ ਇੱਕ ਤਰ੍ਹਾਂ ਨਾਲ ਸੈਮੀਫ਼ਾਈਨਲ ਮੰਨੀ ਜਾਵੇਗੀ। ਇਸ ਚੋਣ ਨੂੂੰ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਨਿੱਜੀ ਚੋਣ ਵੀ ਮੰਨਿਆਂ ਜਾਵੇਗਾ ਕਿਉਂਕਿ ਇਸ ਵਾਰਡ ਨੂੰ ਵਿਧਾਇਕ ਗਿੱਲ ਦਾ ਨਿੱਜੀ ਵਾਰਡ ਵੀ ਮੰਨਿਆਂ ਜਾਂਦਾ ਹੈ ਕਿਉਕਿ ਉਹ ਕਾਫ਼ੀ ਲੰਮੇ ਸਮੇਂ ਤੋਂ ਇਸੇ ਖੇਤਰ ਤੋਂ ਚੋਣ ਲੜਦੇ ਆ ਰਹੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰਡ ਵਿਚ ਆਪ ਵਲੋਂ ਉਤਾਰੇ ਜਾਣ ਵਾਲੇ ਉਮੀਦਵਾਰ ਵਿਚ ਵੀ ਵਿਧਾਇਕ ਦੀ ਪਸੰਦ ਨੂੰ ਹੀ ਤਰਜੀਹ ਦਿੱਤੀ ਜਾਵੇਗੀ। ਦੂਜੇ ਪਾਸੇ ਨਗਰ ਨਿਗਮ ਵਿਚ ਹੋਈ ਪਾਟੋਧਾੜ ਦੇ ਬਾਵਜੂਦ ਹਾਲੇ ਵੀ ਬਹੁਮਤ ਰੱਖ ਰਹੀ ਕਾਂਗਰਸ ਪਾਰਟੀ ਲਈ ਵੀ ਇਹ ਉਪ ਚੋਣ ਕੰਡਿਆਂ ਦੀ ਸੇਜ਼ ਤੋਂ ਘੱਟ ਨਹੀਂ ਮੰਨੀ ਜਾ ਸਕਦੀ। ਕਾਂਗਰਸ ਪਾਰਟੀ ਵਲੋਂ ਇੱਥੋਂ ਚੋਣ ਜਿੱਤਣ ਲਈ ਕਾਫ਼ੀ ਮਿਹਨਤ ਕਰਨੀ ਪੈਣੀ ਹੈ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਦਾ ਪ੍ਰਵਾਰ ਵੀ ਇਸ ਹਲਕੇ ਤੋਂ ਚੋਣ ਜਿੱਤ ਚੁੱਕਿਆ ਹੈ। ਇਸੇ ਤਰ੍ਹਾਂ ਲਾਈਨੋਪਾਰ ਖੇਤਰ ਵਿਚ ਵੱਡਾ ਸਿਆਸੀ ਨਾਂ ਰੱਖਣ ਵਾਲੇ ਅਸੋਕ ਪ੍ਰਧਾਨ ਵੀ ਮੌਜੂਦਾ ਸਮੇਂ ਸੀਨੀਅਰ ਡਿਪਟੀ ਮੇਅਰ ਦੇ ਅਹੁੱਦੇ ’ਤੇ ਬਿਰਾਜਮਾਨ ਹਨ।
ਬਠਿੰਡਾ ਟਰੈਫ਼ਿਕ ਪੁਲਿਸ ਨੇ ਬੱਸਾਂ ’ਤੇ ਲੱਗੇ ਪ੍ਰੇਸ਼ਰ ਹਾਰਨਾਂ ਵਿਰੁਧ ਚਲਾਈ ਮੁਹਿੰਮ
ਉਧਰ ਪਹਿਲਾਂ ਹੀ ਝਟਕੇ ਤੇ ਝਟਕਾ ਸਹਿ ਰਹੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇਸ ਚੋਣ ਨੂੰ ਗੰਭੀਰਤਾ ਨਾਲ ਲੜਿਆ ਜਾਵੇਗਾ। ਪਿਛਲੀਆਂ ਚੋਣਾਂ ਵਿਚ ਜਗਰੂਪ ਸਿੰਘ ਗਿੱਲ ਦੇ ਮੁਕਾਬਲੇ ਦਲ ਵਲੋਂ ਲਾਈਨੋਪਾਰ ਇਲਾਕੇ ਦੇ ਸੀਨੀਅਰ ਆਗੂ ਨਿਰਮਲ ਸਿੰਘ ਸੰਧੂ ਨੂੰ ਚੋਣ ਲੜਾਈ ਗਈ ਸੀ। ਦੱਬੀ ਜੁਬਾਨ ਵਿਚ ਕੁੱਝ ਅਕਾਲੀ ਆਗੂ ਮੁੜ ਸੰਧੂ ਨੂੰ ਅੱਗੇ ਲਗਾਉਣ ਦੀ ਵਕਾਲਤ ਕਰ ਰਹੇ ਹਨ। ਮੌਜੂਦਾ ਸਮੇਂ ਅਕਾਲੀ ਦਲ ਨੇ ਅਪਣੀ ਗਤੀਸ਼ੀਲ ਤੇ ਨੌਜਵਾਨ ਆਗੂ ਬਬਲੀ ਢਿੱਲੋਂ ਨੂੂੰ ਹਲਕੇ ਦੀ ਕਮਾਂਡ ਦਿੱਤੀ ਗਈ ਹੈ। ਇਸਤੋਂ ਇਲਾਵਾ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਗੀ ਸੰਭਾਲਣ ਵਾਲੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਲਈ ਵੀ ਪਾਰਟੀ ਨੂੰ ਅਪਣੀ ਕਾਰਗੁਜਾਰੀ ਦਿਖਾਉਣ ਦਾ ਇਹ ਸੁਨਿਹਰਾ ਮੌਕਾ ਹੈ। ਉਂਜ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਮੌਜੂਦਾ ਸਮੇਂ ਵਿਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਹਨ।
ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਨੇ ਮਿਲਕੇ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਚਲਾਈ ਤਲਾਸੀ ਮੁਹਿੰਮ
ਸ: ਬਾਦਲ ਵਲੋਂ ਵੀ ਪਿਛਲੇ ਦਿਨੀਂ ਦਾਅਵਾ ਕੀਤਾ ਗਿਆ ਸੀ ਕਿ ਉਹ ਬਠਿੰਡਾ ਨੂੰ ਹੀ ਅਪਣੀ ਰਣਭੂਮੀ ਬਣਾਈ ਰੱਖਣਗੇ, ਜਿਸਦੇ ਚੱਲਦੇ ਇਸ ਧੜੇ ਵਲੋਂ ਵੀ ਨਿਭਾਈ ਜਾਣ ਵਾਲੀ ਭੂਮਿਕਾ ਵੀ ਭਾਜਪਾ ਦੇ ਵੋਟ ਬੈਂਕ ’ਚ ਅਪਣਾ ਅਸਰ ਦਿਖਾਏਗੀ। ਭਾਜਪਾ ਵਲੋਂ ਸ਼ਹਿਰੀ ਖੇਤਰ ਨੂੰ ਅਪਣੇ ਦਬਦਬੇ ਵਾਲਾ ਮੰਨਿਆਂ ਜਾਂਦਾ ਹੈ ਤੇ ਬਠਿੰਡਾ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਲੋਂ ਅਪਣਾ ਅਲੱਗ ਉਮੀਦਵਾਰ ਖੜਾ ਕੀਤਾ ਗਿਆ ਸੀ।ਹੁਣ ਦੇਖਣਾ ਹੋਵੇਗਾ ਕਿ ਇਹ ਚਾਰੋਂ ਸਿਆਸੀ ਪਾਰਟੀਆਂ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸ ਤਰ੍ਹਾਂਇਸ ਉਪ ਚੋਣ ਨੂੰ ਜਿੱਤਣ ਲਈ ਰਣਨੀਤੀ ਬਣਾਉਂਦੀਆਂ ਹਨ ਤਾਂ ਕਿ ਅਗਲੀਆਂ ਚੋਣਾਂ ਵਿਚ ਉਨ੍ਹਾਂ ਦੀਆਂ ਪਾਰਟੀਆਂ ਦੇ ਹੱਕ ਵਿਚ ਸਿਆਸੀ ਹਵਾ ਰੁਮਕਣ ਲੱਗ ਪਏ। ਗੌਰਤਲਬ ਹੈ ਕਿ ਨਗਰ ਨਿਗਮ ਦੇ ਉਕਤ ਵਾਰਡ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਭਾਈਰੂਪਾ, ਕੋਠਗੁਰੂ, ਮਹਿਰਾਜ, ਗੋਨਿਆਣਾ, ਲਹਿਰਾਮੁਹੱਬਤ ਦੇ ਵੀ ਵਾਰਡਾਂ ਵਿਚ ਉਪ ਚੋਣ ਹੋਵੇਗੀ।