ਬਠਿੰਡਾ ਪੀਆਰਟੀਸੀ ਡੀਪੂ ਵਿੱਚ ਯੂਨੀਅਨ ਦੀ ਨਵੀਂ ਕਮੇਟੀ ਦੀ ਹੋਈ ਚੋਣ

0
61
0

ਸੰਦੀਪ ਸਿੰਘ ਗਰੇਵਾਲ ਬਣੇ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਤੇ ਕੁਲਵੰਤ ਸਿੰਘ ਮਨੇਸ ਬਣੇ ਡੀਪੂ ਪ੍ਰਧਾਨ
ਸੁਖਜਿੰਦਰ ਮਾਨ
ਬਠਿੰਡਾ, 20 ਅਗਸਤ: ਪੀਆਰਟੀਸੀ ਮੁਲਾਜਮਾਂ ਦੇ ਹੱਕ ਵਿਚ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਪੰਜਾਬ ਰੋਡਵੇਜ਼/ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ 25/11 ਦੀ ਸੂਬਾ ਕਮੇਟੀ ਵਲੋ ਅੱਜ ਬਠਿੰਡਾ ਡੀਪੂ ਦੇ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ। ਸੂਬਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਸਿੰਘ ਵਿੱਕੀ,ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਪੰਨੂ, ਹਰਪ੍ਰੀਤ ਸਿੰਘ ਸੋਢੀ ਅਤੇ ਹੋਰਨਾਂ ਅਹੁੱਦੇਦਾਰਾਂ ਦੀ ਅਗਵਾਈ ਹੇਠ ਸਰਬ ਸੰਮਤੀ ਨਾਲ ਸੰਦੀਪ ਗਰੇਵਾਲ ਨੂੰ ਸੂਬਾ ਮੀਤ ਪ੍ਰਧਾਨ ਅਤੇ ਡੀਪੂ ਪ੍ਰਧਾਨ ਵਜੋਂ ਕੁਲਵੰਤ ਸਿੰਘ ਮਨੇਸ ਨੂੰ ਚੁਣਿਆ ਗਿਆ।

ਮਿਸ਼ਨ 2024: ਦੋ ‘ਬੀਬੀਆਂ’ ਵਲੋਂ ਬਠਿੰਡਾ ਲੋਕ ਸਭਾ ਦੇ ਵੋਟਰਾਂ ਦੀ ਨਬਜ਼ ਟਟੋਲਣੀ ਸ਼ੁਰੂ

ਇਸੇ ਤਰ੍ਹਾਂ ਸੈਕਟਰੀ ਸਰਬਜੀਤ ਸਿੰਘ ਭੁੱਲਰ ਤੇ ਚੇਅਰਮੈਨ ਕੁਲਦੀਪ ਬਾਦਲ ਨੂੰ ਬਣਾਇਆ ਗਿਆ। ਇਸ ਮੌਕੇ ਨਵੀਂ ਬਣੀ ਕਮੇਟੀ ਦੇ ਅਹੁੱਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਇਮਾਨਦਾਰੀ ਤੇ ਪੂਰੀ ਮਿਹਨਤ ਨਾਲ ਜਥੇਬੰਦੀ ਲਈ ਕੰਮ ਕਰਨਗੇ। ਇਸਤੋਂ ਇਲਾਵਾ ਮੁਲਾਜਮ ਸਾਥੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਜਥੇਬੰਦੀ ਦੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਵੀ ਐਲਾਨ ਕੀਤਾ ਗਿਆ। ਅਖੀਰ ਵਿੱਚ ਸੂਬਾ ਮੀਤ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਵਲੋ ਸੂਬਾ ਕਮੇਟੀ ਦਾ ਧੰਨਵਾਦ ਕੀਤਾ।

0

LEAVE A REPLY

Please enter your comment!
Please enter your name here