
👉12 ਅਪ੍ਰੈਲ ਨੂੰ ਰਾਮਪੁਰਾ ਫੂਲ ਚ ਵੱਡੀ ਰੋਸ ਰੈਲੀ ਅਤੇ ਮੁਜ਼ਾਹਰੇ ਦਾ ਦਾ ਐਲਾਨ
Bathinda News: ਆਦਰਸ ਸਕੂਲ ਚਾਉਕੇ ਦੀ ਮੈਨੇਂਜਮੈਂਟ ਦੇ ਭ੍ਰਿਸ਼ਟਾਚਾਰ ਅਤੇ ਪਿਛਲੇ ਦਿਨੀਂ ਕੀਤੇ ਪੁਲਿਸ ਜ਼ਬਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੇ ਸਬੰਧ ਵਿੱਚ ਅੱਜ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ। ਅਧਿਆਪਕਾਂ ਨੇ ਮੀਟਿੰਗ ਵਿੱਚ ਦੱਸਿਆ ਕਿ ਮੈਨੇਂਜਮੈਂਟ ਦੁਆਰਾ ਜਾਣ ਬੁੱਝ ਕੇ ਸੋਚੀ ਸਮਝੀ ਸ਼ਾਜਿਸ਼ ਤਹਿਤ ਕੀਤੇ ਜਾ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਤੋਂ ਆਦਰਸ਼ ਸਕੂਲ ਦੇ ਸਮੁੱਚੇ ਧਰਨਾਕਾਰੀ ਅਧਿਆਪਕ ਚਿੰਤਤ ਹਨ।
ਉਹਨਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਪੇਪਰ ਚੈੱਕ ਕਰਕੇ ਬਣਾਉਣ ਲਈ ਮੈਨੇਂਜਮੈਂਟ ਨੂੰ ਲਿਖਤੀ ਮੰਗ ਕੀਤੀ ਸੀ ਕਿ ਅਸੀਂ ਰਿਜੱਲਟ ਤਿਆਰ ਕਰਨ ਲਈ ਵੀ ਤਿਆਰ ਹਾਂ ਤਾਂ ਜੋ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਸ਼ੁਰੂ ਹੋ ਸਕੇ। ਪਰ ਮੈਨੇਂਜਮੈਂਟ ਜਾਣ ਬੁੱਝ ਕੇ ਮਸਲੇ ਨੂੰ ਲਮਕਾ ਰਹੀ ਹੈ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਨਾਲ਼ ਖਿਲਵਾੜ ਕਰ ਰਹੀ ਹੈ । ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮੈਨੇਂਜਮੈਂਟ ਤੇ ਪੰਜਾਬ ਸਰਕਾਰ ਦੀ ਬਦਨੀਤੀ ਖ਼ਿਲਾਫ਼ ਅਧਿਆਪਕਾਂ,ਮਾਪਿਆਂ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕਰਕੇ ਰੋਸ ਪ੍ਰਗਟਾਇਆ ਗਿਆ ਸੀ ਤੇ ਨਾਲ ਹੀ ਮਨੇਜਮੈਂਟ ਦੀ ਸ਼ਹਿ ਤੇ ਕੁੱਝ ਕੁ ਗਲਤ ਅਨਸਰਾਂ ਅਤੇ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਸ਼ਾਂਤਮਈ ਧਰਨਾ ਦੇ ਰਹੀਆਂ ਔਰਤਾਂ ‘ਤੇ ਕੀਤੇ ਜਬਰ ਦੇ ਰੋਸ ਵਜੋਂ 12 ਅਪ੍ਰੈਲ ਨੂੰ ਵੱਡੇ ਪੱਧਰ ‘ਤੇ ਮਾਪਿਆ ਦਾ ਇਕੱਠ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ ਅਕਾਲੀ ਦਲ ਨੂੰ 12 ਅਪ੍ਰੈਲ ਨੂੰ ਮਿਲੇਗਾ ਨਵਾਂ ਪ੍ਰਧਾਨ,ਵਰਕਿੰਗ ਕਮੇਟੀ ਨੇ ਡੈਲੀਗੇਟ ਇਜਲਾਸ ਸੱਦਿਆ
ਇਸ ਇਕੱਠ ਦੀਆਂ ਤਿਆਰੀਆਂ ਤੇ ਭਵਿੱਖ ਦੀ ਰਣਨੀਤੀ ਬਾਰੇ ਇਸ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਚਾਰ ਚਰਚਾ ਕੀਤੀ ਤੇ ਉਹਨਾਂ ਨੇ ਆਪਣੇ ਕਾਡਰ ਦੀ 12 ਤਰੀਕ ਦੇ ਪ੍ਰੋਗਰਾਮ ਵਿੱਚ ਵੱਡੇ ਪੱਧਰ ‘ਤੇ ਸ਼ਮੂਲੀਅਤ ਕਰਵਾਉਣ ਦੀ ਗੱਲ ਆਖੀ।ਸਾਂਝੀ ਮੀਟਿੰਗ ਦੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਟੀਚਰ ਆਗੂਆਂ ਨੇ ਦੱਸਿਆ ਕਿ ਭ੍ਰਿਸ਼ਟ ਮਨੇਜਮੈਂਟ ਦੇ ਘਪਲਿਆਂ ਨੂੰ ਪੰਜਾਬ ਭਰ ਵਿੱਚ ਲਿਆਇਆ ਜਾਵੇਗਾ ਤੇ ਬਠਿੰਡਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦਾ ਵੀ ਚਿਹਰਾ ਨੰਗਾ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਮਨੇਜਮੈਂਟ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਹਜ਼ਾਰਾਂ ਗ਼ਰੀਬ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ Vigilance ਵੱਲੋਂ RTA ਬਠਿੰਡਾ ਦਫ਼ਤਰ ‘ਚ ਅਣਫਿੱਟ ਜੀਪਾਂ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਰਜਿਸਟਰਡ ਕਰਨ ਦਾ ਪਰਦਾਫ਼ਾਸ,ਪਰਚਾ ਦਰਜ਼
ਮੀਟਿੰਗ ਵਿੱਚ ਹਾਜ਼ਰ ਨਵ ਚਰਨਪ੍ਰੀਤ ਕੌਰ ਡੀ ਟੀ ਐੱਫ,ਬੀਕੇਯੂ ਏਕਤਾ ਉਗਰਾਹਾਂ ਵੱਲੋਂ ਝੰਡਾ ਸਿੰਘ ਜੇਠੂਕੇ , ਸ਼ਿੰਗਾਰਾ ਸਿੰਘ ਮਾਨ , ਬੀ ਕੇ ਯੂ ਏਕਤਾ ਡਕੌਦਾ ਵੱਲੋਂ ਗੁਰਦੀਪ ਸਿੰਘ ਰਾਮਪੁਰਾ, ਅੰਮ੍ਰਿੰਤਪਾਲ ਸਿੰਘ ਡੀ ਟੀ ਐਫ , ਤੀਰਥ ਸਿੰਘ ਕੋਠਾ ਗੁਰੂ ਪੰਜਾਬ ਖੇਤ ਮਜ਼ਦੂਰ ਯੁਨੀਅਨ,ਪ੍ਰੋਸਤਮ ਸਿੰਘ ਜਿਲਾ ਪ੍ਰਧਾਨ ਬੀ ਕੇ ਯੂ ਕ੍ਰਾਂਤੀਕਾਰੀ , ਅਧਿਆਪਕ ਸਰਬਜੀਤ ਕੌਰ , ਰਾਜਵੀਰ ਕੌਰ, ਬਲਜੀਤ ਕੌਰ,ਜਸਵਿੰਦਰ ਕੌਰ, ਬਲਵਿੰਦਰ ਸਿੰਘ ਅਤੇ ਮਾਪਿਆ ਵਿੱਚੋ ਗੁਰਪ੍ਰੀਤ ਸਿੰਘ,ਲਖਵਿੰਦਰ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ ।ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵੱਰਨ ਪੂਹਲੀ, ਪੰਜਾਬ ਕਿਸਾਨ ਯੂਨੀਅਨ ਦੇ ਗੁਰਤੇਜ ਸਿੰਘ ਮਹਿਰਾਜ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਪਿਰਤਪਾਲ ਰਾਮਪੁਰਾ ਨੇ ਫ਼ੋਨ ਸ਼ਾਮਲ ਹੋਣ ਦੀ ਤੇ ਸਹਿਮਤੀ ਦਿੱਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸੰਘਰਸ਼ ਕਰ ਰਹੇ ਆਦਰਸ਼ ਸਕੂਲ ਦੇ ਟੀਚਰ-ਮਾਪਿਆ ਦੀ ਭਰਾਤਰੀ ਜਥੇਬੰਦੀਆਂ ਨਾਲ ਹੋਈ ਮੀਟਿੰਗ"




