ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਆਗਾਮੀ ਘੱਲੂਘਾਰਾ ਦਿਵਸ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪੁਲਿਸ ਵਲੋਂ ਸ਼ਾਂਤੀ ਬਣਾਈ ਰੱਖਣ ਲਈ ਅੱਜ ਸ਼ਹਿਰ ਦੇ ਪ੍ਰਮੁੱਖ ਬਜਾਰਾਂ ਵਿਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵਲੋਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਮਾਰਚ ਦਾ ਮੁੱਖ ਮੰਤਵ ਗੈਰ-ਸਮਾਜੀ ਅਨਸਰਾਂ ਵਿਚ ਕਾਨੂੰਨ ਦਾ ਭੈਅ ਪੈਦਾ ਕਰਨਾ ਅਤੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਂਦਾ ਕਰਨਾ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ’ਤੇ ਕਿਸੇ ਨੂੰ ਵੀ ਬਖਸਿਆਂ ਨਹੀਂ ਜਾਵੇਗਾ। ਦਸਣਾ ਬਣਦਾ ਹੈ ਕਿ ਅਗਲੇ ਦਿਨਾਂ ‘ਚ ਘੱਲੂਘਾਰਾ ਦਿਵਸ ਮਨਾਏ ਜਾਣ ਦੇ ਚੱਲਦੇ ਹਰ ਸਾਲ ਪੁਲਿਸ ਵਲੋਂ ਜਿੱਥੇ ਸੁਰੱਖਿਆ ਦੇ ਬੰਦੋਬਸਤ ਸਖ਼ਤ ਕੀਤੇ ਜਾਂਦੇ ਹਨ, ਉਥੇ ਫਲੈਗ ਮਾਰਚ ਵੀ ਕੱਢੇ ਜਾਂਦੇ ਹਨ। ਇਸ ਫਲੈਗ ਮਾਰਚ ਵਿਚ ਐਸ.ਪੀ ਸਿਟੀ ਨਰਿੰਦਰ ਸਿੰਘ, ਡੀਐਸਪੀਜ਼ ਸਿਟੀ ਵਿਸਵਜੀਤ ਸਿੰਘ ਮਾਨ ਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਥਾਣਾ ਮੁਖੀ ਦੇ ਵੱਖ ਵੱਖ ਵਿੰਗਾਂ ਦੀਆਂ ਟੀਮਾਂ ਦੇ ਮੁਲਾਜਮ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ।
ਬਠਿੰਡਾ ਪੁਲਿਸ ਨੇ ਸ਼ਹਿਰ ’ਚ ਕੱਢਿਆ ਫਲੈਗ ਮਾਰਚ, ਐਸਐਸਪੀ ਨੇ ਕੀਤੀ ਅਗਵਾਈ
3 Views