ਬੰਬੀਹਾ ਗਰੁੱਪ ਨੇ ਲਈ ਕਤਲ ਦੀ ਜਿੰਮੇਵਾਰ, ਪੁਲਿਸ ਵਲੋਂ ਕੇਸ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 12 ਜਨਵਰੀ : ਬਠਿੰਡਾ ’ਚ ਅੱਜ ਮੁੜ ਗੈਂਗਵਾਰ ਦੀ ਵਾਪਰੀ ਘਟਨਾ ’ਚ ਦਿਨ-ਦਿਹਾੜੇ ਦੋ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿਚ ਦੋਨੋਂ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਬੰਬੀਹਾ ਗਰੁੱਪ ਵਲੋਂ ਜਿੰਮੇਵਾਰੀ ਲੈਣ ਦੀ ਸੂਚਨਾ ਹੈ, ਜਿਸਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਮਿ੍ਰਤਕ ਨੌਜਵਾਨਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਗੁਰਸੇਵਕ ਸਿੰਘ ਵਾਸੀ ਲਹਿਰਾ ਬੇਗਾ ਅਤੇ ਮਨਪ੍ਰੀਤ ਸਿੰਘ ਛੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਲਹਿਰਾ ਖਾਨਾ ਵਜੋਂ ਹੋਈ ਹੈ। ਪਤਾ ਚੱਲਿਆ ਹੈ ਕਿ ਘਟਨਾ ਸਮੇਂਭ ਉਕਤ ਦੋਵੇਂ ਨੌਜਵਾਨ ਅਪਣੇ ਇੱਕ ਰਿਸ਼ਤੇਦਾਰ ਦੇ ਭੋਗ ਸਮਾਗਮ ‘ਚ ਮੱਥਾ ਟੇਕਣ ਤੋਂ ਗੁਰਦੂਆਰਾ ਸਾਹਿਬ ਦੇ ਬਾਹਰ ਆਏ ਸਨ, ਇਸ ਦੌਰਾਨ ਮੌਕੇ ’ਤੇ ਪੁੱਜੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ , ਜਿਸ ਕਾਰਨ ਦੋਨੋਂ ਗੰਭੀਰ ਜਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਤੁਰੰਤ ਉਨ੍ਹਾਂ ਦੇ ਸਾਥੀਆਂ ਨੇ ਆਦੇਸ਼ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮਿ੍ਰਤਕ ਕਰਾਰ ਦੇ ਦਿੱਤਾ। ਮਿ੍ਰਤਕਾਂ ਵਿਚੋਂ ਇੱਕ ਨੌਜਵਾਨ ਦੀ ਛੱਲਾ ਸਿੱਧੂ ਨੂੰ ਚਰਚਿਤ ਮਹਰੂਮ ਗੈਂਗਸਟਰ ਕੁਲਬੀਰ ਨਰੂਆਣਾ ਦਾ ਨਜਦੀਕੀ ਦਸਿਆ ਜਾ ਰਿਹਾ ਹੈ, ਜਿਸਦੇ ਚੱਲਦੇ ਪੁਲਿਸ ਵਲੋਂ ਵੀ ਘਟਨਾ ਤੋਂ ਤੁਰੰਤ ਬਾਅਦ ਗੈਂਗਵਾਰ ਨਾਲ ਜੋੜ ਕੇ ਮਾਮਲਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੁਜੇ ਪਾਸੇ ਘਟਨਾ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਦੇ ਨਾਂ ਹੇਠ ਫ਼ੇਸਪੁੱਜ ’ਤੇ ਬਣੇ ਇੱਕ ਪੇਜ਼ ਉਪਰ ਇਸਦੀ ਜਿੰਮੇਵਾਰੀ ਲਈ ਗਈ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਕਤ ਦੋਨਾਂ ਨੌਜਵਾਨਾਂ ਦਾ ਕਤਲ ਇਸ ਗਰੁੱਪ ਨੇ ਕੀਤਾ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਛੱਲਾ ਸਿੱਧੂ ਦੂਜਾ ਕੁਲਵੀਰ ਨਰੂਆਣਾ ਬਣਨ ਦੀ ਕੋਸ਼ਿਸ਼ ਵਿਚ ਸੀ, ਜਿਸਦੇ ਚੱਲਦੇ ਉਸਦਾ ਕਤਲ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਪੋਸਟ ਵਿਚ ਭੱਲਾ ਸੇਖੂ ਅਤੇ ਨਾਗਰੀ ਨਾਂ ਦੇ ਦੋ ਨੌਜਵਾਨਾਂ ਦਾ ਵੇਰਵਾ ਦਿੰਦਿਆਂ ਕਿਸੇ ਨੂੰ ਵੀ ਉਨ੍ਹਾਂ ਦੇ ਕੰਮਾਂ ’ਚ ਲੱਤ ਅੜਾਉਣ ਤੋਂ ਵਰਜਿਆ ਗਿਆ ਹੈ। ਗੌਰਤਲਬ ਹੈ ਕਿ ਕੁੱਝ ਮਹੀਨੇ ਪਹਿਲਾਂ ਗੈਂਗਸਟਰ ਕੁਲਵੀਰ ਨਰੂਆਣਾ ਦਾ ਕਤਲ ਉਸਦੇ ਇੱਕ ਸਾਬਕਾ ਸਾਥੀ ਨੇ ਕਰ ਦਿੱਤਾ ਸੀ।
Share the post "ਬਠਿੰਡਾ ਮੁੜ ਗੈਂਗਵਾਰ ਨਾਲ ਦਹਿਲਿਆਂ, ਦੋ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਿਆ"