ਬਠਿੰਡਾ, 17 ਸਤੰਬਰ (ਅਸ਼ੀਸ਼ ਮਿੱਤਲ): ਹਾਈਕਮਾਂਡ ਵਲੋਂ ਦਿੱਤੇ ਸੱਦੇ ਤਹਿਤ ਬਠਿੰਡਾ ਸ਼ਹਿਰੀ ਯੂਥ ਕਾਂਗਰਸ ਦੁਆਰਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਉਹਨਾਂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੇਸ਼ ਦੇ ਨੋਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ ਪ੍ਰੰਤੂ ਨੌਕਰੀ ਦੇਣ ਦੀ ਬਜਾਏ ਉਹਨਾਂ ਨੇ ਫੌਜ ਦੀ ਪੱਕੀ ਭਰਤੀ ਵੀ ਬੰਦ ਵਾਂਗ ਹੀ ਕਰ ਦਿੱਤੀ ਹੈ। ਇਸੇ ਤਰ੍ਹਾਂ ਹੋਰਨਾਂ ਕੇਂਦਰੀ ਵਿਭਾਗਾਂ ਵਿਚ ਵੀ ਮੁਲਾਜਮਾਂ ਦੀ ਘਾਟ ਦੇ ਬਾਵਜੂਦ ਭਰਤੀ ਨਹੀਂ ਕੀਤੀ ਜਾ ਰਹੀ।
ਬਠਿੰਡਾ ਦੇ ਉੱਘੇ ‘ਕਲੌਨੀਨਾਈਜਰ’ ਨੇ ‘ਨਿਗਮ’ ਨੂੰ ਸੌਂਪੀ ‘ਜਮੀਨ’ ਦੇ ਚੁੱਕੇ ਕਰੋੜਾਂ ਰੁਪਏ ਹੁਣ ਵਿਆਜ਼ ਸਹਿਤ ਕੀਤੇ ਵਾਪਸ
ਹਿਤੇਸ਼ ਗਰਗ ਨੇ ਦੱਸਿਆ ਕਿ ਜਿਹੜੀ ਸਿਮਰਤੀ ਇਰਾਨੀ ਮਹਿੰਗਾਈ ਨੂੰ ਲੈ ਕੇ ਦੇਸ਼ ਭਰ ਵਿਚ ਧਰਨੇ ਲਗਾਉਂਦੀ ਸੀ ਹੁਣ ਅਮਰਵੇਲ ਵਾਂਗ ਦੇਸ ’ਚ ਮਹਿੰਗਾਈ ਵਧਣ ਦੇ ਬਾਵਜੂਦ ਕਿਤੇ ਵੀ ਨਹੀਂ ਦਿਖਾਈ ਦੇ ਰਹੇ। ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਦਿਨੋ ਦਿਨ ਵੱਧ ਰਹੀ ਹੈ। ਕੇਂਦਰ ਸਰਕਾਰ ਨੋਜਵਾਨ ਪੀੜੀ ਨੂੰ ਧਾਰਮਿਕ ਮਾਮਲਿਆਂ ਵਿੱਚ ਉਲਝਾ ਰਹੀ ਹੈ ਜੋ ਕਿ ਇੱਕ ਦਿਨ ਬਹੁਤ ਹੀ ਖਤਰਨਾਕ ਰੂਪ ਧਾਰਨ ਕਰ ਲਵੇਗਾ। ਰਾਜਨਦੀਪ ਸਿੰਘ ਵਾਈਸ ਪ੍ਰਧਾਨ ਬਠਿੰਡਾ ਸ਼ਹਿਰੀ ਯੂਥ ਕਾਂਗਰਸ ਨੇ ਕਿਹਾ ਕਿ ਜੇਕਰ ਮੋਦੀ ਹਰ ਇੱਕ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਪਾ ਦੇਣ ਤਾਂ ਦੇਸ਼ ਵਿੱਚੋ ਬੇਰੁਜ਼ਗਾਰੀ ਖ਼ਤਮ ਕੀਤੀ ਜਾ ਸਕਦੀ ਹੈ।
ਬਠਿੰਡਾ ’ਚ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ
ਪਰ ਉਹਨਾਂ ਨੇ ਦੇਸ਼ ਨੂੰ ਕਰੋਂਨਾ ਮਹਾਂਮਾਰੀ ਦੀ ਮਾਰ ਹੇਠ ਧੱਕ ਦਿੱਤਾ। ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਨੇ ਕਾਲੇ ਕਾਨੂੰਨ ਲਾਗੂ ਕਰ ਕਿਸਾਨੀ ਨੂੰ ਮਾਰਨ ਦਾ ਯਤਨ ਕੀਤਾ ਪਰ ਸਾਰੇ ਦੇਸ਼ ਨੇ ਇੱਕ ਜੁਟ ਹੋ ਕੇ ਦਿੱਲੀ ਦੇ ਬਾਰਡਰ ਤੇ ਧਰਨਾ ਲਗਾਇਆ ਜਿਥੇ ਸਾਡੇ ਬਹੁਤ ਸਾਰੇ ਕਿਸਾਨਾਂ ਨੂੰ ਸ਼ਹੀਦੀ ਦੇਣੀ ਪਈ ਅਤੇ ਨਰਿੰਦਰ ਮੋਦੀ ਨੂੰ ਕਿਸਾਨੀ ਵਿਰੋਧੀ ਕਾਲਾ ਕਾਨੂੰਨ ਵਾਪਿਸ ਲੈਣਾ ਪਿਆ। ਇਸ ਮੌਕੇ ਸੁਖਵੀਰ ਕੌਰ, ਪਿੰਕੀ, ਜੌਨੀ ਠਾਕੁਰ, ਸਾਹਿਲ ਕੁਮਾਰ, ਪ੍ਰਭਜੋਤ ਸਿੰਘ, ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਅਰਸਵੀਰ ਸਿੰਘ, ਸੰਜੇ ਕੁਮਾਰ, ਲਲਿਤ ਕੁਮਾਰ ਅਤੇ ਹੋਰ ਸਾਥੀ ਹਾਜ਼ਰ ਰਹੇ।