ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਬਠਿੰਡਾ ਸ਼ਹਿਰ ’ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਹੁਣ ਜ਼ਿਲ੍ਹੇ ਵਿਚ ਦੋ ਹੋਰ ਨਵੀਆਂ ਗਉੂਸਾਲਾਵਾਂ ਬਣਨ ਜਾ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਅਵਾਰਾ ਪਸੂਆਂ ਦੀ ਸਾਂਭ-ਸੰਭਾਲ ਲਈ ਲਿਆਂਦੇ ਪਾਇਲਟ ਪ੍ਰੋਜੈਕਟ ਤਹਿਤ ਕਰੀਬ ਸਵਾ ਦਸ ਕਰੋੜ ਦੀ ਲਾਗਤ ਨਾਲ ਜਿੱਥੇ ਜ਼ਿਲ੍ਹੇ ਦੇ ਪਿੰਡ ਝੂੰਬਾ ਵਿਖੇ ਸਾਢੇ ਸੱਤ ਏਕੜ ਵਿਚ ਨਵੀਂ ਗਊਸਾਲਾ ਬਣਾਈ ਜਾਵੇਗੀ, ਉਥੇ ਪਿੰਡ ਹਰਰਾਏਪੁਰ ’ਚ ਪਹਿਲਾਂ ਹੀ ਬਣੀ ਗਊਸਾਲਾ ਦਾ ਵਿਸਥਾਰ ਕਰਦਿਆਂ ਇਸਦੇ ਨਾਲ ਲੱਗਦੀ ਢਾਈ ਏਕੜ ਹੋਰ ਜਮੀਨ ਵਿਚ ਗਊਸਾਲਾ ਬਣਾਈ ਜਾਣੀ ਹੈ।
ਕੋਟਸਮੀਰ ਦੇ 62 ਸਾਲਾ ਨੰਬਰਦਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਕੀਤਾ ਇਲਾਕੇ ਦਾ ਨਾਮ ਰੌਸ਼ਨ
ਇੰਨ੍ਹਾਂ ਦੋਨਾਂ ਗਊਸਾਲਾਵਾਂ ਦੇ ਬਣਨ ਨਾਲ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਪਸੂਆਂ ਵਿਚੋਂ ਕਰੀਬ 1500 ਹੋਰ ਪਸ਼ੂਆਂ ਨੂੰ ਉਥੇ ਰੱਖਣ ਦਾ ਇੰਤਜਾਮ ਹੋ ਜਾਵੇਗਾ। ਇਸ ਸਬੰਧ ਵਿਚ ਨਿਗਮ ਅਧਿਕਾਰੀਆਂ ਦੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਹੋ ਚੂੱਕੀ ਹੈ, ਜਿਸਤੋਂ ਬਾਅਦ ਝੂੰਬਾ ਪਿੰਡ ਦੀ ਪੰਚਾਇਤ ਵਲੋਂ ਦਿੱਤੀ ਜਾ ਰਹੀ ਸਾਢੇ ਸੱਤ ਏਕੜ ਜਮੀਨ ਵਿਚ 669 ਲੱਖ ਰੁਪਏ ਦੀ ਲਾਗਤ ਨਾਲ ਗਊਸਾਲਾ ਬਣਾਉਣ ਦੀ ਮੰਨਜੂਰੀ ਦਿੱਤੀ ਜਾ ਚੁੱਕੀ ਹੈ।
ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ ਮਾਰਿਆ ਧਰਨਾ
ਇਸੇ ਤਰਾਂ ਹਰਰਾਏਪੁਰ ਵਿਖੇ ਚੱਲ ਰਹੀ ਮੌਜੂਦਾ ਗਊਸਾਲਾ ਦੇ ਵਿਸਥਾਰ ਲਈ ਢਾਈ ਏਕੜ ਹੋਰ ਜਗ੍ਹਾਂ ਵਿਚ 372 ਲੱਖ ਦੀ ਲਾਗਤ ਆਵੇਗੀ, ਜਿਸਨੂੰ ਵੀ ਖਰਚਣ ਲਈ ਮੰਨਜੂਰੀ ਦਿੱਤੀ ਜਾ ਚੁੱਕੀ ਹੈ। ਸੂਬਾ ਸਰਕਾਰ ਦੀ ਵਿਤੀ ਸਹਾਇਤਾ ਦੇ ਨਾਲ ਸ਼ੁਰੂ ਹੋਣ ਵਾਲੇ ਇੰਨ੍ਹਾਂ ਦੋਨਾਂ ਪ੍ਰੋਜੈਕਟਾਂ ਨੂੰ ਬੁੁੱਧਵਾਰ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਪ੍ਰਵਾਨਗੀ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਜਿਸਦੇ ਨਾਲ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਿਚ ਲੋਕਾਂ ਦੀ ਜਾਨ ਦਾ ਖੋਅ ਬਣੇ ਅਵਾਰਾ ਪਸ਼ੂਆਂ ਦੇ ਘਟਣ ਦੀ ਉਮੀਦ ਪੈਦਾ ਹੋਈ ਹੈ।
ਅਧਿਆਪਕ ਦਿਵਸ ’ਤੇ ਡੀ.ਟੀ.ਐੱਫ. ਨੇ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਰੈਲੀ ਕਰਕੇ ਫੂਕੀ ਪੰਜਾਬ ਸਰਕਾਰ ਦੀ ਅਰਥੀ
ਸ਼ਹਿਰ ਦੀ ਪਾਰਕਿੰਗ ਦੇ ਠੇਕੇ ਦੀ ਰਾਸੀ ਘਟਾਉਣ ਦੇ ਮਤੇ ’ਤੇ ਵੀ ਹੋਵੇਗੀ ਚਰਚਾ
ਬਠਿੰਡਾ: ਕਰੀਬ 15 ਦਿਨ ਪਹਿਲਾਂ ਸ਼ਹਿਰ ’ਚ ਭਖਦਾ ਮੁੱਦਾ ਬਣਨ ਵਾਲੇ ਬਹੁਮੰਜਿਲਾਂ ਕਾਰ ਪਾਰਕਿੰਗ ਦੇ ਠੇਕੇਦਾਰਾਂ ਦੀ ਕਥਿਤ ਧੱਕੇਸ਼ਾਹੀ ਵਿਰੁਧ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਲੰਘੀ 10 ਅਗਸਤ ਨੂੰ ਨਗਰ ਨਿਗਮ ਦੀ ਵਿਤ ਤੇ ਲੇਖਾ ਕਮੇਟੀ ਵਲੋਂ ਪੀਲੀ ਲਾਈਨ ਦੇ ਅੰਦਰੋਂ ਵਾਹਨ ਚੁੱਕਣ ’ਤੇ ਲਗਾਈਆਂ ਪਾਬੰਦੀਆਂ ਕਾਰਨ ਠੇੇਕੇਦਾਰ ਨੂੰ ਹੋਣ ਵਾਲੇ ਵਿਤੀ ਘਾਟੇ ਦੀ ਪੂਰਤੀ ਲਈ ਠੇਕੇ ਦੀ ਰਿਜਰਵ ਕੀਮਤ ਵਿਚ ਕਟੌਤੀ ਕਰਨ ਦੇ ਮਤੇ ਉਪਰ ਵੀ ਅੱਜ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਚਰਚਾ ਹੋਵੇਗੀ।
Share the post "ਬਠਿੰਡਾ ਸ਼ਹਿਰ ’ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੋਵੇਗਾ ਹੱਲ: ਝੂੰਬਾ ਤੇ ਹਰਰਾਏਪੁਰ ਪਿੰਡ ’ਚ ਬਣਨਗੀਆਂ ਦੋ ਹੋਰ ਗਊਸਾਲਾਵਾਂ"