spot_img
spot_img

ਬਲਰਾਜ ਨਗਰ ਵਿਚ ਸੀਵਰੇਜ ਦੇ ਪਾਣੀ ਦੀ ਸਮਸਿਆ ਨੂੰ ਲੈ ਕੇ ਕੋਂਸਲਰ ਨੇ ਕੀਤਾ ਅਨੌਖਾ ਪ੍ਰਦਰਸ਼ਨ

Date:

spot_img

ਪ੍ਰਦਰਸ਼ਨ ਦੌਰਾਨ ਬਹਿਸਬਾਜੀ ਨੂੰ ਲੈ ਕੇ ਮਾਮਲਾ ਥਾਣੇ ਪੁੱਜਿਆ
ਸੁਖਜਿੰਦਰ ਮਾਨ
ਬਠਿੰਡਾ, 15 ਜੂਨ : ਸਥਾਨਕ ਸ਼ਹਿਰ ਦੇ ਬਲਰਾਜ ਨਗਰ ’ਚ ਪਿਛਲੇ ਕੁੱਝ ਦਿਨਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਦੁਖੀ ਇਲਾਕੇ ਦੇ ਕੌਂਸਲਰ ਵਿਕਰਮ ਕ੍ਰਾਂਤੀ ਵੱਲੋਂ ਗੰਦੇ ਪਾਣੀ ਵਿਚ ਬੈਠ ਕੇ ਅਨੌਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਥਾਨਕ ਮਹੱਲਾ ਵਾਸੀ ਵੀ ਹਾਜ਼ਰ ਸਨ, ਜਿੰਨ੍ਹਾਂ ਦੇ ਨਾਲ ਮਿਲਕੇ ਕੋਂਸਲਰ ਨੇ ਨਗਰ ਨਿਗਮ ਅਤੇ ਸੀਵਰੇਜ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜੇਕਰ 15 ਦਿਨਾਂ ਵਿਚ ਗੰਦੇ ਪਾਣੀ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਮਰਨ ਵਰਤ ਤੇ ਬੈਠਣ ਲਈ ਮਜਬੂਰ ਹੋਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਕੌਂਸਲਰ ਵਿਕਰਮ ਕ੍ਰਾਂਤੀ, ਜਸੋਧਾ ਦੇਵੀ, ਜੈ ਬੀਰ ਸਿੰਘ, ਗੇਂਦਾ ਰਾਮ, ਸੁਲੇਖ ਕੁਮਾਰ ਆਦਿ ਨੇ ਦਸਿਆ ਕਿ ਮਹੱਲਾ ਵਾਸੀ ਬੀਤੇ 4 ਸਾਲਾਂ ਤਂੋ ਨਗਰ ਨਿਗਮ ਤੇ ਸੀਵਰੇਜ ਬੋਰਡ ਦੀ ਲਾਪਰਵਾਹੀ ਦੇ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਦੋਸ਼ ਲਗਾਏ ਕਿ ਨਿਗਮ ਵੱਲੋਂ ਜਾਣ ਬੁਝ ਕਿ ਨੇੜੇ ਦੀ ਕੈਨਾਲ ਕਾਲੋਨੀ ਦੇ ਗੰਦੇ ਪਾਣੀ ਦੇ ਵਹਾਅ ਬਲਰਾਜ ਨਗਰ ਵੱਲ ਧੱਕਿਆ ਜਾ ਰਿਹਾ ਹੈ । ਜਦੋਂ ਮਹੱਲੇ ਦਾ ਸੀਵਰੇਜ ਪਹਿਲਾ ਹੀ ਜਾਮ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਮਹੱਲੇ ਦੀਆਂ ਅੱਧੀ ਦਰਜਨ ਗਲੀਆਂ ਵਿਚ ਪਾਣੀ ਇਸ ਪੱਧਰ ’ਤੇ ਫੈਲ ਚੁੱਕਿਆ ਹੈ ਕਿ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਰ ਨਗਰ ਨਿਗਮ ਦਫ਼ਤਰ ਨੂੰ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੰਨਾਂ ਦੇ ਜੂੰ ਨਹੀਂ ਸਰਕ ਰਹੀ। ਉਧਰ ਬਾਅਦ ਵਿਚ ਪਤਾ ਚੱਲਿਆ ਕਿ ਇਸ ਪ੍ਰਦਰਸ਼ਨ ਦੌਰਾਨ ਇਲਾਕੇ ਦੇ ਹੀ ਇੱਕ ਵਿਅਕਤੀ ਅਸਰਫ਼ ਨਾਲ ਕੋਂਸਲਰ ਵਿਕਰਮ ਕ੍ਰਾਂਤੀ ਦੀ ਹੋਈ ਕਥਿਤ ਬਹਿਸਬਾਜੀ ਦਾ ਮਾਮਲਾ ਥਾਣੇ ਪੁੱਜ ਗਿਆ। ਇਸ ਸਬੰਧ ਵਿਚ ਵਰਧਮਾਨ ਚੌਕੀ ਵਲੋਂ ਕੋਂਸਲਰ ਨੂੰ ਥਾਣੇ ਵਿਚ ਬੁਲਾਇਆ ਗਿਆ, ਜਿੱਥੇ ਉਸਦੇ ਵਲੋਂ ਵੀ ਸਿਕਾਇਤ ਦਿੱਤੀ ਗਈ। ਬਾਅਦ ਵਿਚ ਦੋਨਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਹੋ ਗਿਆ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

प्रदेश में 2029 में भी विकास कार्यों के बलबूते लगातार बनेगी चौथी बार सरकार:नायब सिंह सैनी

👉मुख्यमंत्री ने गांव भालड, धनौरा जाटान व गांव भैणी...

Mission Clean Punjab; ਨਗਰ ਨਿਗਮ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਸਫਾਈ ਸਬੰਧੀ ਕੀਤੀ ਗਈ ਚੈਕਿੰਗ

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜਾਰੀ:ਕਮਿਸ਼ਨਰ ਨਗਰ...

ਗੈਂਗਸਟਰਵਾਦ ਅਤੇ ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦੀ ਜੰਗ ਜਾਰੀ, ਹੁਣ ਤੱਕ 43,127 ਗੈਂਗਸਟਰ ਅਤੇ 71,538 ਨਸ਼ਾ ਤਸਕਰ ਗ੍ਰਿਫ਼ਤਾਰ

👉ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ-ਮੁਕਤ ਬਣਾਉਣਾ ਸਾਡਾ ਸੰਕਲਪ: ਕੁਲਦੀਪ...