ਖੇਡਾਂ ਲਈ ਢੁੱਕਵੀਆਂ ਥਾਵਾਂ ਦੀ ਕੀਤੀ ਚੋਣ,ਜ਼ਿਲ੍ਹਾ ਪੱਧਰੀ ਖੇਡਾਂ 12 ਤੋਂ 22 ਸਤੰਬਰ ਨੂੰ
ਸੁਖਜਿੰਦਰ ਮਾਨ
ਬਠਿੰਡਾ, 30 ਅਗਸਤ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਆਰੰਭੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹੇ ਅਧੀਨ ਪੈਂਦੇ 9 ਬਲਾਕਾਂ ਚ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ “ਖੇਡਾਂ ਵਤਨ ਪੰਜਾਬ ਦੀਆਂ” 1 ਤੋਂ 6 ਸਤੰਬਰ ਤੱਕ ਤੇ ਜ਼ਿਲ੍ਹਾ ਪੱਧਰੀ ਖੇਡਾਂ 12 ਤੋਂ 22 ਸਤੰਬਰ ਤੱਕ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅੱਗੇ ਹੋਰ ਦੱਸਿਆ ਕਿ ਬਲਾਕ ਪੱਧਰੀ ਇਹ ਖੇਡਾਂ ਬਠਿੰਡਾ, ਮੌੜ, ਭਗਤਾ ਭਾਈਕਾ, ਨਥਾਣਾ ਅਤੇ ਰਾਮਪੁਰਾ ਵਿਖੇ 1 ਤੋਂ 3 ਸਤੰਬਰ ਨੂੰ ਅਤੇ ਬਲਾਕ ਤਲਵੰਡੀ ਸਾਬੋ, ਗੋਨਿਆਣਾ, ਫੂਲ ਅਤੇ ਸੰਗਤ ਵਿਖੇ 4 ਤੋਂ 6 ਸਤੰਬਰ ਨੂੰ ਹੋਣਗੀਆਂ।
“ਖੇਡਾਂ ਵਤਨ ਪੰਜਾਬ ਦੀਆਂ 2022” ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਢੁੱਕਵੀਆਂ ਥਾਵਾਂ ਦੀ ਚੋਣ ਕੀਤੀ ਗਈ। ਜਿਸ ਤਹਿਤ ਬਲਾਕ ਬਠਿੰਡਾ ਦੇ ਮਲਟੀਪਰਪਜ ਸਪੋਰਟਸ ਸਟੇਡੀਅਮ ਚ ਅਥਲੈਟਿਕਸ, ਵਾਲੀਬਾਲ ਸੂਟਿੰਗ, ਫੁੱਟਬਾਲ ਅਤੇ ਰੱਸਾ ਕੱਸੀ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਵਾਲੀਬਾਲ ਸਮੈਸਿੰਗ ਖੇਡਾਂ ਹਾਕੀ ਸਟੇਡੀਅਮ ਰਜਿੰਦਰਾ ਕਾਲਜ ਵਿਖੇ, ਕਬੱਡੀ ਸਰਕਲ ਤੇ ਨੈਸਨਲ ਸਟਾਇਲ ਖੇਡਾਂ ਪਿੰਡ ਗਹਿਰੀ ਦੇਵੀ ਨਗਰ ਵਿਖੇ ਅਤੇ ਖੋਹ-ਖੋਹ ਦੀਆਂ ਖੇਡਾਂ ਸਥਾਨਕ ਗੁਰੂ ਨਾਨਕ ਸਕੂਲ ਕਮਲਾ ਨਹਿਰੂ ਕਲੋਨੀ ਵਿਖੇ ਕਰਵਾਈਆਂ ਜਾਣਗੀਆਂ।ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਮੌੜ ਦੇ ਸਰਕਾਰੀ ਸੈਕੰਡਰੀ ਸਕੂਲ ਮਾਇਸਰਖਾਨਾ ਚ ਅਥਲੈਟਿਕਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ ਅਤੇ ਰੱਸਾ-ਕੱਸੀ ਖੇਡਾਂ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਫੁੱਟਬਾਲ ਤੇ ਕਬੱਡੀ ਸਰਕਲ ਅਤੇ ਨੈਸਨਲ ਸਟਾਇਲ ਖੇਡਾਂ ਖਾਲਸਾ ਹਾਈ ਸਕੂਲ ਮੌੜ ਮੰਡੀ ਵਿਖੇ ਅਤੇ ਖੋਹ-ਖੋਹ ਦੀਆਂ ਖੇਡਾਂ ਸਰਸਵਤੀ ਸੈਕੰਡਰੀ ਸਕੂਲ ਮੌੜ ਵਿਖੇ ਕਰਵਾਈਆਂ ਜਾਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਭਗਤਾ ਭਾਈਕਾ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚ ਅਥਲੈਟਿਕਸ ਅਤੇ ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ ਫੁੱਟਬਾਲ, ਖੋਹ-ਖੋਹ, ਰੱਸਾ-ਕੱਸੀ, ਕਬੱਡੀ ਸਰਕਲ ਤੇ ਨੈਸਨਲ ਸਟਾਇਲ ਦੀਆਂ ਖੇਡਾਂ ਸਰਕਾਰੀ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ ਕਰਵਾਈਆਂ ਜਾਣਗੀਆਂ।ਇਸੇ ਤਰ੍ਹਾਂ ਬਲਾਕ ਨਥਾਣਾ ਦੀਆਂ ਖੇਡਾਂ ਸਪੋਰਟਸ ਸਟੇਡੀਅਮ ਭੁੱਚੋ ਕਲਾਂ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਕਬੱਡੀ ਸਰਕਲ, ਨੈਸ਼ਨਲ ਸਟਾਇਲ, ਖੋਹ-ਖੋਹ ਤੇ ਰੱਸਾ-ਕੱਸੀ ਦੀਆਂ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਨਥਾਣਾ ਦੇ ਸਟੇਡੀਅਮ ਵਿਖੇ ਫੁਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ।
ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਬਲਾਕ ਰਾਮਪੁਰਾ ਦੀਆਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ, ਖੋਹ-ਖੋਹ ਤੇ ਰੱਸਾ-ਕੱਸੀ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਕਰਵਾਈਆਂ ਜਾਣਗੀਆਂ।ਇਸੇ ਤਰ੍ਹਾਂ ਬਲਾਕ ਤਲਵੰਡੀ ਸਾਬੋ ਦੀਆਂ ਖੇਡਾਂ ਗੁਰੂ ਕਾਸੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਖੋਹ-ਖੋਹ, ਰੱਸਾ-ਕੱਸੀ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ ਖੇਡਾਂ ਸ਼ਾਮਲ ਹੋਣਗੀਆਂ।
ਬਲਾਕ ਗੋਨਿਆਣਾ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਫੁੱਟਬਾਲ, ਖੋਹ-ਖੋਹ ਅਤੇ ਰੱਸਾ ਕੱਸੀ ਆਦਿ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਵਿਖੇ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਬਲਾਕ ਫੂਲ ਦੀਆਂ ਖੇਡਾਂ ਸਪੋਟਰਸ ਸਟੇਡੀਅਮ ਪਿੰਡ ਮਹਿਰਾਜ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ, ਖੋਹ-ਖੋਹ ਤੇ ਰੱਸਾ ਕੱਸੀ ਖੇਡਾਂ ਸ਼ਾਮਲ ਹੋਣਗੀਆਂ।ਬਲਾਕ ਸੰਗਤ ਵਿਖੇ ਕਰਵਾਈਆਂ ਜਾਣ ਵਾਲੀਆਂ ਖੇਡਾਂ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈਆਂ ਜਾਣਗੀਆਂ, ਜਿਸ ਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ, ਖੋਹ-ਖੋਹ, ਰੱਸਾ ਕੱਸੀ ਖੇਡਾਂ ਸ਼ਾਮਲ ਹੋਣਗੀਆਂ।
Share the post "ਬਲਾਕ ਪੱਧਰੀ “ਖੇਡਾਂ ਵਤਨ ਪੰਜਾਬ ਦੀਆਂ” ਚੱਲਣਗੀਆਂ 1 ਤੋਂ 6 ਸਤੰਬਰ ਤੱਕ : ਡਿਪਟੀ ਕਮਿਸ਼ਨਰ"