ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਕੈਂਪਸ ਵਿਖੇ ਬਾਬਾ ਫ਼ਰੀਦ ਕਾਲਜ ਅਤੇ ਜ਼ੋਡੀਏਕ ਬ੍ਰਾਂਡ ਸਪੇਸ ਪ੍ਰਾਈਵੇਟ ਲਿਮਟਿਡ ਮੋਹਾਲੀ ਦਰਮਿਆਨ ਇੱਕ ਸਮਝੌਤਾ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ.ਪ੍ਰਦੀਪ ਕੌੜਾ ਅਤੇ ਸ੍ਰੀ ਜੇ.ਆਰ. ਸ਼ਰਮਾ ਡਾਇਰੈਕਟਰ ਔਰਬਿਟ ਬਾਇਉਟੈਕ ਨੇ ਇਸ ਸਮਝੌਤੇ ਤੇ ਹਸਤਾਖ਼ਰ ਕੀਤੇ। ਜ਼ਿਕਰਯੋਗ ਹੈ ਕਿ ਜ਼ੋਡੀਏਕ ਬ੍ਰਾਂਡ ਸਪੇਸ ਪ੍ਰਾਈਵੇਟ ਲਿਮਟਿਡ ਮੋਹਾਲੀ ਆਧਾਰਿਤ ਇੱਕ ਪ੍ਰਸਿੱਧ ਬਾਇਉਟੈਕ ਉਦਯੋਗਿਕ ਸਿਖਲਾਈ ਅਤੇ ਬਾਇਉਟੈਕ ਰਿਸਰਚ ਪ੍ਰੋਜੈਕਟਸ ਕੰਪਨੀ ਹੈ ਜੋ 2006 ਵਿੱਚ ਸਥਾਪਿਤ ਕੀਤੀ ਗਈ ਹੈ। ਕਾਲਜ ਅਤੇ ਜ਼ੋਡੀਏਕ ਖੋਜ, ਸਿਖਲਾਈ, ਪਾਠਕ੍ਰਮ, ਸੰਸਥਾਗਤ ਵਿਕਾਸ, ਜਾਣਕਾਰੀ ਦੇ ਪ੍ਰਸਾਰ, ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ਼ ਦੇ ਅਦਾਨ-ਪ੍ਰਦਾਨ ਵਿੱਚ ਸਹਿਯੋਗ ਅਤੇ ਯੋਗਦਾਨ ਦੇਣ ਦਾ ਇਰਾਦਾ ਰੱਖਦੇ ਹਨ। ਐਮ.ਓ.ਯੂ ’ਤੇ ਹਸਤਾਖ਼ਰ ਕਰਨ ਤੋਂ ਪਹਿਲਾਂ ਇੱਕ ਮੀਟਿੰਗ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ, ਔਰਬਿਟ ਬਾਇਉਟੈਕ ਦੇ ਨਿਰਦੇਸ਼ਕ ਸ੍ਰੀ ਜੇ.ਆਰ. ਸ਼ਰਮਾ, ਫੈਕਲਟੀ ਆਫ਼ ਸਾਇੰਸਜ਼ ਦੇ ਡੀਨ ਡਾ. ਜਾਵੇਦ ਅਹਿਮਦ ਖ਼ਾਨ, ਐਸੋਸੀਏਟ ਡੀਨ ਡਾ. ਤਰੁਣ ਗੋਇਲ ਅਤੇ ਬਾਇਉਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰਿਤੂ ਪਵਨ ਨੇ ਇਸ ਮਹੱਤਵਪੂਰਨ ਮੈਮੋਰੰਡਮ ਰਾਹੀਂ ਵਿਦਿਆਰਥੀਆਂ ਨੂੰ ਮਿਲਣ ਵਾਲੇ ਮੌਕਿਆਂ ਬਾਰੇ ਚਰਚਾ ਕੀਤੀ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਇਸ ਸਾਰਥਿਕ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।
Share the post "ਬਾਬਾ ਫ਼ਰੀਦ ਕਾਲਜ ਨੇ ਜ਼ੋਡੀਏਕ ਬ੍ਰਾਂਡ ਸਪੇਸ ਪ੍ਰਾਈਵੇਟ ਲਿਮਟਿਡ ਮੋਹਾਲੀ ਨਾਲ ਕੀਤਾ ਸਮਝੌਤਾ"