ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ:ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ’ਜੰਗਲੀ ਜੀਵ ਸੁਰੱਖਿਆ’ ਬਾਰੇ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਦਾ ਉਦੇਸ਼ ’ਵਾਈਲਡ ਲਾਈਫ਼ ਡੇ’ ਮਨਾਉਣਾ ਅਤੇ ਵਿਦਿਆਰਥੀਆਂ ਨੂੰ ਜੰਗਲੀ ਜੀਵਨ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਸੀ। ਇਸ ਸਮਾਗਮ ਵਿੱਚ ਬਾਬਾ ਫ਼ਰੀਦ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਬੰਧਿਤ ਵਿਸ਼ੇ ’ਤੇ ਪੇਸ਼ਕਾਰੀਆਂ ਦਿੱਤੀਆਂ।ਵਿਦਿਆਰਥੀਆਂ ਨੇ ਆਕਰਸ਼ਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਗਤੀਵਿਧੀ ਦੀ ਸ਼ੁਰੂਆਤ ਖੇਤੀਬਾੜੀ ਵਿਭਾਗ) ਦੀ ਸਹਾਇਕ ਪ੍ਰੋਫੈਸਰ ਸ਼੍ਰੀਮਤੀ ਹਰਦੀਪ ਕੌਰ ਦੇ ਸਵਾਗਤੀ ਭਾਸ਼ਣ ਨਾਲ ਕੀਤੀ ਗਈ। ਇਸ ਗਤੀਵਿਧੀ ਦੀ ਜੱਜਮੈਂਟ ਡਾ. ਵਿਨੀਤ ਚਾਵਲਾ (ਡੀਨ, ਖੇਤੀਬਾੜੀ ਵਿਭਾਗ), ਡਾ. ਸੁਰਭੀ ਸ਼ਰਮਾ (ਐਚ.ਓ.ਡੀ.) ਅਤੇ ਡਾ. ਸੰਦੀਪ ਕੌਰ (ਸਹਾਇਕ ਪ੍ਰੋਫੈਸਰ, ਬਾਇਉਟੈਕਨਾਲੋਜੀ ਵਿਭਾਗ) ਨੇ ਕੀਤੀ। ਇਸ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ ਦੇ ਵੱਖ-ਵੱਖ ਵਿਭਾਗਾਂ ਵਿੱਚੋਂ ਕੁੱਲ 8 ਪ੍ਰਤੀਯੋਗੀਆਂ ਨੇ ਭਾਗ ਲਿਆ। ਡਾ. ਵਿਨੀਤ ਚਾਵਲਾ ਨੇ ਸਾਰੇ ਭਾਗੀਦਾਰਾਂ ਦੇ ਹੁਨਰ ਦੀ ਸ਼ਲਾਘਾ ਕੀਤੀ ਅਤੇ ਜੰਗਲੀ ਜੀਵ ਸੁਰੱਖਿਆ ਬਾਰੇ ਆਪਣਾ ਵਡਮੁੱਲਾ ਗਿਆਨ ਪ੍ਰਦਾਨ ਕੀਤਾ ਅਤੇ ਵਿਦਿਆਰਥੀਆਂ ਨਾਲ ਰੋਜ਼ਾਨਾ ਰਵੱਈਏ ਅਤੇ ਅਭਿਆਸਾਂ ਬਾਰੇ ਵੀ ਗੱਲ ਕੀਤੀ ਜੋ ਜੰਗਲੀ ਜੀਵਾਂ ਦੀ ਸੰਭਾਲ ਵਿੱਚ ਯੋਗਦਾਨ ਪਾਉਂਦੇ ਹਨ। ਇਸ ਗਤੀਵਿਧੀ ਦੇ ਨਤੀਜੇ ਅਨੁਸਾਰ ਬੀ.ਟੈੱਕ (ਸੀ.ਐਸ.ਈ.) ਦੂਸਰਾ ਸਮੈਸਟਰ ਦੇ ਵਿਦਿਆਰਥੀ ਵੰਸ਼ ਅਤੇ ਐਮ.ਐਸ.ਸੀ. (ਕੈਮਿਸਟਰੀ) ਦੂਸਰਾ ਸਮੈਸਟਰ ਦੀ ਗੁਰਜਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਬੀ.ਐਸ.ਸੀ. ਆਨਰਜ਼. (ਐਗਰੀਕਲਚਰ) ਦੂਜਾ ਸਮੈਸਟਰ ਦੀ ਪੂਨਮ ਰਾਣੀ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋਂ ਕਿ ਬੀ.ਐਸ.ਸੀ. ਆਨਰਜ਼. (ਐਗਰੀਕਲਚਰ) ਚੌਥਾ ਸਮੈਸਟਰ ਦੇ ਪ੍ਰਿੰਸ ਰਾਜ ਅਤੇ ਐਮ.ਐਸ.ਸੀ. (ਕੈਮਿਸਟਰੀ) ਚੌਥਾ ਸਮੈਸਟਰ ਦੀ ਵਿਦਿਆਰਥਣ ਭਾਵਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੈਸ਼ਨ ਦੇ ਅੰਤ ਵਿੱਚ ਸਹਾਇਕ ਪ੍ਰੋਫੈਸਰ ਡਾ. ਜਸਪ੍ਰੀਤ ਕੌਰ ਬਸਾਤੀ ਦੁਆਰਾ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਅਤੇ ਹਾਜ਼ਰੀਨ ਨੂੰ ’ਜੰਗਲੀ ਜੀਵਨ’ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Share the post "ਬਾਬਾ ਫ਼ਰੀਦ ਕਾਲਜ ਨੇ ’ਜੰਗਲੀ ਜੀਵ ਸੁਰੱਖਿਆ’ ਬਾਰੇ ਇੱਕ ਪੇਸ਼ਕਾਰੀ ਮੁਕਾਬਲਾ ਕਰਵਾਇਆ"