ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ : ਬਾਬਾ ਫ਼ਰੀਦ ਕਾਲਜ ਬਠਿੰਡਾ ਨੇ ਨਵੀਂ ਦਿੱਲੀ ਇੰਸਟੀਚਿਊਟ ਆਫ਼ ਮੈਨੇਜਮੈਂਟ (ਐਨ.ਡੀ.ਆਈ.ਐਮ) ਅਤੇ ਔਰੇਲ ਵਿਲੈਕੂ ਯੂਨੀਵਰਸਿਟੀ ਆਫ਼ ਅਰਾਦ, ਰੋਮਾਨੀਆ ਦੇ ਸਹਿਯੋਗ ਨਾਲ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਨਲਾਈਨ ਆਯੋਜਨ ਕੀਤਾ। ਇਸ ਕਾਨਫ਼ਰੰਸ ਦਾ ਵਿਸ਼ਾ ’ਉੱਤਮਤਾ ਪ੍ਰਾਪਤ ਕਰਨ ਲਈ ਸਿੱਖਿਆ, ਪ੍ਰਬੰਧਨ ਅਤੇ ਤਕਨਾਲੋਜੀ ਵਿੱਚ ਨਵੀਨਤਾਕਾਰੀ ਅਭਿਆਸ’ ਸੀ ਇਸ ਸਮਾਗਮ ਵਿੱਚ ਦੁਨੀਆ ਭਰ ਦੇ ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਕਾਨਫ਼ਰੰਸ ਦਾ ਮੁੱਢਲਾ ਉਦੇਸ਼ ਨਵੀਨਤਾਕਾਰੀ ਵਿਚਾਰਾਂ ਨੂੰ ਸਾਂਝਾ ਕਰਨਾ ਅਤੇ ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਨੂੰ ਇੱਕ ਸਾਂਝਾਂ ਪਲੇਟਫ਼ਾਰਮ ਪ੍ਰਦਾਨ ਕਰਨਾ ਸੀ। ਇਸ ਕਾਨਫ਼ਰੰਸ ਦੀ ਸ਼ੁਰੂਆਤ ਸਰਸਵਤੀ ਵੰਦਨਾ ਉਪਰੰਤ ਵਰਚੂਅਲ ਸ਼ਮ?ਹਾ ਰੌਸ਼ਨ ਕਰ ਕੇ ਕੀਤੀ ਗਈ। ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਵਾਈਸ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਅਤੇ ਕਾਮਰਸ ਵਿਭਾਗ ਦੀ ਮੁਖੀ ਡਾ. ਅਮਨਪ੍ਰੀਤ ਨੇ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਲਈ ਆਏ ਮਹਿਮਾਨਾਂ, ਪਤਵੰਤਿਆਂ ਅਤੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਮਹੱਤਵਪੂਰਨ ਉਦੇਸ਼ਾਂ ਬਾਰੇ ਦੱਸਿਆ ਅਤੇ ਸਮੇਂ ਦੀ ਲੋੜ ਵਜੋਂ ਇਸ ’ਤੇ ਜ਼ੋਰ ਦਿੱਤਾ ਉਨ੍ਹਾਂ ਨੇ ਐਨ.ਡੀ.ਆਈ.ਐਮ. ਦੀ ਚੇਅਰਪਰਸਨ ਡਾ. ਬਿੰਦੂ ਕੁਮਾਰ, ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਐਨ.ਡੀ.ਆਈ.ਐਮ. ਦੇ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਦੀ ਪ੍ਰੋਫੈਸਰ ਅਤੇ ਮੁਖੀ ਪ੍ਰੋ. (ਡਾ.) ਮਧੂ ਅਰੋੜਾ, ਐਸ.ਈ.ਸੀ.ਸੀ. ਦੇ ਮੀਤ ਪ੍ਰਧਾਨ ਸ੍ਰੀ ਆਯੂਸ਼ ਕੁਮਾਰ ਸਮੇਤ ਸਾਰੇ ਮੁੱਖ ਮਹਿਮਾਨਾਂ, ਮਹਿਮਾਨਾਂ ਅਤੇ ਪ੍ਰਮੁੱਖ ਬੁਲਾਰਿਆਂ ਦਾ ਧੰਨਵਾਦ ਵੀ ਕੀਤਾ ਇਸ ਉਪਰੰਤ ਐਨ.ਡੀ.ਆਈ.ਐਮ ਦੀ ਚੇਅਰਪਰਸਨ ਡਾ. ਬਿੰਦੂ ਕੁਮਾਰ ਨੇ ਇਸ ਤਰ੍ਹਾਂ ਦੀ ਉੱਘੀ ਕਾਨਫ਼ਰੰਸ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਉਸ ਨੇ ਭਾਗੀਦਾਰਾਂ ਨੂੰ ਉਤਸ਼ਾਹਜਨਕ ਸ਼ਬਦਾਂ ਨਾਲ ਸੰਬੋਧਨ ਕੀਤਾ ਇਸ ਉਪਰੰਤ ਆਈ.ਸੀ.ਐਸ.ਐਸ.ਆਰ. (ਸਿੱਖਿਆ ਮੰਤਰਾਲਾ) ਦੇ ਸੀਨੀਅਰ ਸਲਾਹਕਾਰ ਡਾ. ਅਜੈ ਕੁਮਾਰ ਗੁਪਤਾ, ਜੀ.ਜੀ.ਐਸ.ਆਈ.ਪੀ.ਯੂ. ਦਿੱਲੀ ਦੀ ਡਿਪਟੀ ਰਜਿਸਟਰਾਰ ਸ਼?ਰੀਮਤੀ ਆਭਾ ਵਰਮਾਨੀ ਅਤੇ ਬੁਰਾਈਮੀ ਯੂਨੀਵਰਸਿਟੀ, ਓਮਾਨ ਦੇ ਸਹਾਇਕ ਪ੍ਰੋਫੈਸਰ ਡਾ. ਸ਼ਾਦ ਅਹਿਮਦ ਖ਼ਾਨ ਨੇ ਇਸ ਵਿਸ਼ੇ ’ਤੇ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ ਜਿਨ੍ਹਾਂ ਨੇ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ ਔਰੇਲ ਵਿਲੈਕੂ ਯੂਨੀਵਰਸਿਟੀ ਆਫ਼ ਅਰਾਦ, ਰੋਮਾਨੀਆ ਦੀ ਐਸੋਸੀਏਟ ਪ੍ਰੋਫੈਸਰ ਡਾ. ਅਲੀਨਾ ਕੌਸਟੀਨ ਨੇ ’ਯੂਨੀਵਰਸਿਟੀ ਬਿਲਡਿੰਗ ਸੋਸ਼ਲ ਕੈਪੀਟਲ’ ਵਿਸ਼ੇ ਬਾਰੇ ਪੇਪਰ ਪੇਸ਼ ਕੀਤਾ ਜਦੋਂ ਕਿ ਐਸੋਸੀਏਟ ਪ੍ਰੋਫੈਸਰ ਡਾ. ਟਿਬੇਰੀਯੂ ਡੂਗੀਸ ਨੇ ’ਹੋਲਿਸਟਿਕ ਐਜੂਕੇਸ਼ਨ ਐਂਡ ਲਰਨਿੰਗ’ ਵਿਸ਼ੇ ’ਤੇ ਪੇਪਰ ਪੇਸ਼ ਕੀਤਾ ਔਰੇਲ ਵਿਲੈਕੂ ਯੂਨੀਵਰਸਿਟੀ ਆਫ਼ ਅਰਾਦ, ਰੋਮਾਨੀਆ ਦੇ ਮਨੋਵਿਗਿਆਨੀ ਡਾ. ਵੈਂਕਾ ਗੈਬਰੀਏਲਾ ਸੋਰੀਨਾ ਨੇ ’ਮਨੋਵਿਗਿਆਨ ਅਤੇ ਸਲਾਹ-ਮਸ਼ਵਰੇ ਦੀਆਂ ਸੀਮਾਵਾਂ ਅਤੇ ਮੌਕੇ’ ਵਿਸ਼ੇ ’ਤੇ ਪੇਪਰ ਪੇਸ਼ ਕੀਤਾ ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਵੀ ਕੁੱਝ ਖੋਜ ਪੱਤਰ ਪੇਸ਼ ਕੀਤੇ ਗਏ ਪਹਿਲੇ ਦਿਨ ਦਾ ਸੈਸ਼ਨ ਭਾਰਤ ਅਤੇ ਰੋਮਾਨੀਆ ਦੇ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ ਦੂਜੇ ਦਿਨ ਦੇ ਸੈਸ਼ਨ ਦੀ ਸ਼ੁਰੂਆਤ ਪ੍ਰਤੀਭਾਗੀਆਂ ਦੇ ਖੋਜ ਪੱਤਰਾਂ ਦੀ ਪੇਸ਼ਕਾਰੀ ਨਾਲ ਕੀਤੀ ਗਈ ਯੂਨੀਵਰਸਿਟੀ ਆਫ਼ ਹੇਲ, ਕਿੰਗਡਮ ਆਫ਼ ਸਾਊਦੀ ਅਰਬ, ਮੈਨੇਜਮੈਂਟ ਐਂਡ ਇਨਫਰਮੇਸ਼ਨ ਸਿਸਟਮ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਅਭਿਸ਼ੇਕ ਤ੍ਰਿਪਾਠੀ, ਚੰਡੀਗੜ੍ਹ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੀ ਮੁਖੀ ਡਾ. ਹਰਦੀਪ ਕੌਰ, ਕ੍ਰਾਈਸਟ ਯੂਨੀਵਰਸਿਟੀ, ਦਿੱਲੀ ਦੇ ਸਹਾਇਕ ਪ੍ਰੋਫੈਸਰ ਡਾ. ਮਨੀ ਜਿੰਦਲ, ਰੁਕਮਣੀ ਦੇਵੀ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼, ਨਵੀਂ ਦਿੱਲੀ ਵਿਖੇ ਐਸੋਸੀਏਟ ਪ੍ਰੋਫੈਸਰ ਡਾ. ਅਕਾਂਸ਼ਾ ਉਪਾਧਿਆਏ ਅਤੇ ਆਈ.ਈ.ਸੀ. ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਦੇ ਸਕੂਲ ਆਫ਼ ਕਾਮਰਸ ਐਂਡ ਮੈਨੇਜਮੈਂਟ ਦੀ ਡੀਨ ਅਤੇ ਪ੍ਰੋਫੈਸਰ ਡਾ. ਦਿਵਿਆ ਜੇ ਠਾਕੁਰ ਨੇ ਵੱਖ-ਵੱਖ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਅੰਤ ਵਿੱਚ ਬੀ.ਐਫ.ਜੀ.ਆਈ. ਦੇ ਡੀਨ (ਆਰ.ਐਂਡ.ਆਈ.) ਡਾ. ਮਨੀਸ਼ ਗੁਪਤਾ ਨੇ ਸੈਸ਼ਨ ਬਾਰੇ ਵਡਮੁੱਲੇ ਅਤੇ ਜਾਣਕਾਰੀ ਭਰਪੂਰ ਵਿਚਾਰ ਪੇਸ਼ ਕੀਤੇ ਅਤੇ ਸਮਾਗਮ ਦੀ ਸਮਾਪਤੀ ਕੀਤੀ ਪ੍ਰੋ.(ਡਾ.) ਮਧੂ ਅਰੋੜਾ ਨੇ ਸੈਸ਼ਨਾਂ ਦੀ ਸਮੀਖਿਆ ਕੀਤੀ ਅਤੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਵਿਸ਼ਵ ਭਰ ਦੇ ਫੈਕਲਟੀ ਅਤੇ ਰਿਸਰਚ ਸਕਾਲਰਾਂ ਨੇ ਭਾਗ ਲਿਆ ਸੀ ਉਨ੍ਹਾਂ ਨੇ ਅਜਿਹੀ ਸਫਲ ਕਾਨਫ਼ਰੰਸ ਦੇ ਆਯੋਜਨ ਲਈ ਐਨ.ਡੀ.ਆਈ.ਐਮ., ਬੀ.ਐਫ.ਜੀ.ਆਈ. ਅਤੇ ਔਰੇਲ ਵਿਲੈਕੂ ਯੂਨੀਵਰਸਿਟੀ ਆਫ਼ ਅਰਾਦ, ਰੋਮਾਨੀਆ ਦੇ ਯਤਨਾਂ ਦੀ ਸ਼ਲਾਘਾ ਕੀਤੀ ਭਵਿੱਖ ਵਿੱਚ ਹੋਰ ਖੋਜਾਂ ਲਈ ਤਿਆਰੀ ਕਰਨ ਲਈ ਵਿਦਿਆਰਥੀਆਂ ਵਿੱਚ ਗਿਆਨ ਅਤੇ ਮਜ਼ਬੂਤ ਵਿਸ਼ਵਾਸ ਨੂੰ ਮੁੜ ਬਹਾਲ ਕਰਨ ਦੇ ਸਕਾਰਾਤਮਿਕ ਨੋਟ ਦੇ ਨਾਲ ਇਹ ਸੈਸ਼ਨ ਸਮਾਪਤ ਹੋਇਆ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਵਾਲੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਕਾਮਰਸ ਵਿਭਾਗ ਦੀ ਮੁਖੀ ਡਾ. ਅਮਨਪ੍ਰੀਤ ਨੇ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਲਈ ਆਏ ਹੋਏ ਮਹਿਮਾਨਾਂ, ਪਤਵੰਤਿਆਂ ਅਤੇ ਸਾਰੇ ਭਾਗੀਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਬਾਬਾ ਫ਼ਰੀਦ ਕਾਲਜ ਵੱਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ
12 Views