ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ : ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵੱਲੋਂ ਇੱਕ ਈਵੈਂਟ ’ਕੋਡਵਿਸਟਾ-2.0 ਪ੍ਰੋਗਰਾਮਰ ਤੋਂ ਉੱਦਮੀ’ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕੁੱਲ 31 ਟੀਮਾਂ ਨੇ ਰਜਿਸਟਰੇਸ਼ਨ ਕਰਵਾਈ। ਇਨ੍ਹਾਂ ਸਾਰੀਆਂ ਟੀਮਾਂ ਵਿੱਚੋਂ ਸ਼ੁਰੂਆਤੀ ਸਕਰੀਨਿੰਗ ਤੋਂ ਬਾਅਦ ਸਰਵੋਤਮ 16 ਟੀਮਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਟੀਮਾਂ ਨੇ ਵਿਅਕਤੀਗਤ ਪੱਧਰ ’ਤੇ ਜੱਜਾਂ ਦੇ ਸਾਹਮਣੇ 5 ਤੋਂ 10 ਮਿੰਟ ਵਿੱਚ ਆਪਣੇ ਪ੍ਰੋਜੈਕਟ ਅਤੇ ਵਿਚਾਰਾਂ ਦੀ ਵਿਆਖਿਆ ਕੀਤੀ। ਇਸ ਮੁਕਾਬਲੇ ਦੀ ਜੱਜਮੈਂਟ ਕਰਨ ਲਈ ’ਆਪਣੀ ਖੇਤੀ’ ਸਟਾਰਟਅੱਪ ਦੇ ਸੰਸਥਾਪਕ ਹੁਨਰਪ੍ਰੀਤ ਸਿੰਘ ਬਰਾੜ ਅਤੇ ਬਾਬਾ ਫ਼ਰੀਦ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਤਕਨੀਕੀ ਅਤੇ ਵਪਾਰਕ ਬਿੰਦੂਆਂ ਦੇ ਮਾਪਦੰਡ ਦੇ ਆਧਾਰ ’ਤੇ 16 ਟੀਮਾਂ ਵਿੱਚੋਂ ਚੋਟੀ ਦੀਆਂ 3 ਟੀਮਾਂ ਚੁਣੀਆਂ ਗਈਆਂ । ਮਿਮਟ ਮਲੋਟ ਤੋਂ ’ਸ਼ੋਅ ਐਂਡ ਗੋ’ ਟੀਮ, ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ ’ਪੀ.ਜੀ. ਢੂੰਡੋ’ ਟੀਮ ਅਤੇ ਐਸ.ਬੀ.ਐਸ.ਐਸ.ਯੂ. ਤੋਂ ’ਪ੍ਰੋਡਕਟ ਐਕਸਪਾਇਰੀ ਅਲਰਟ ਸਿਸਟਮ’ ਟੀਮ ਜੇਤੂ ਰਹੀ ਜਦੋਂ ਕਿ ਹੌਸਲਾ ਵਧਾਊ ਇਨਾਮ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ ’ਹਾਈਰ ਯੂਅਰ ਡਰਾਈਵਰ’ ਟੀਮ ਨੂੰ ਦਿੱਤਾ ਗਿਆ। ਜੇਤੂ ਟੀਮਾਂ ਨੂੰ ਕ੍ਰਮਵਾਰ 3100/-, 2100/- ਅਤੇ 1100/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਨੇ ਭਾਗੀਦਾਰਾਂ ਨੂੰ ਸੁਝਾਅ ਦਿੱਤਾ ਕਿ ਜੇਕਰ ਉਹ ਆਪਣੇ ਉੱਦਮਾਂ ਵਿੱਚ ਸਫਲ ਹੋਣਾ ਚਾਹੁੰਦੇ ਹਨ ਤਾਂ ਉਹ ਆਪਣੇ ਸਟਾਰਟਅੱਪ ਵਿਚਾਰਾਂ ਪ੍ਰਤੀ ਪੂਰੀ ਲਗਨ ਰੱਖਣ। ਡਾ. ਮਨੀਸ਼ ਗੁਪਤਾ ਡੀਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਦਾ ਵੀ ਸਹਿਯੋਗ ਅਤੇ ਮਾਰਗ ਦਰਸ਼ਨ ਲਈ ਵਿਸ਼ੇਸ਼ ਧੰਨਵਾਦ ਕੀਤਾ।
Share the post "ਬਾਬਾ ਫ਼ਰੀਦ ਸਕੂਲ ਨੇ ’ਕੋਡਵਿਸਟਾ-2.0 ਪ੍ਰੋਗਰਾਮਰ ਤੋਂ ਉੱਦਮੀ’ ਈਵੈਂਟ ਦਾ ਕੀਤਾ ਆਯੋਜਨ"