ਸਰਹੰਦ ਨੂੰ ਜਿੱਤ ਕੇ ਸਤਲੁਜ ਨਦੀ ਦੇ ਦੱਖਣ ਵਿਚ ਸਿੱਖ ਰਾਜ ਦੀ ਸਥਾਪਨਾ
ਸ਼ਹੀਦ ਯਾਦਗਾਰ ਸਥਾਨ ‘ਤੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਬਾਂਝ ਪ੍ਰਤਿਾ ਦਾ ਉਦਘਾਟਨ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਭਾਰਤ ਦੇ ਮੁਗਲ ਸ਼ਾਸਕਾਂ ਦੇ ਖਿਲਾਫ ਯੁੱਧ ਛੇੜਨ ਵਾਲੇ ਪਹਿਲੇ ਸਿੱਖ ਸਿਪਾਹੀ ਪ੍ਰਮੁੱਖ ਸਨ, ਜਿਨ੍ਹਾਂ ਨੇ ਸਿੱਖਾਂ ਦੇ ਰਾਜ ਦਾ ਵਿਸਤਾਰ ਵੀ ਕੀਤਾ। ਉਨ੍ਹਾਂ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਨੂੰ ਤੋੜਿਆ, ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਅਤੇ ਗੁਰੂ ਗੋਬਿੰਦ ਸਿੰਘ ਵੱਲੋਂ ਸੰਕਲਪਿਤ ਪ੍ਰਭੁਸੱਤਾ ਸਪੰਨ ਲੋਕ ਰਾਜ ਦੀ ਰਾਜਧਾਨੀ ਲੋਹਗੜ੍ਹ ਵਿਚ ਖਾਲਸਾ ਰਾਜ ਦੀ ਨੀਂਹ ਰੱਖੀ। ਮੁੱਖ ਮੰਤਰੀ ਕੈਥਲ ਵਿਚ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਦੀ ਬ੍ਰਾਂਝ ਪ੍ਰਤਿਮਾ ਅਤੇ ਅਮਰ ਸ਼ਹੀਦ ਮਦਨ ਲਾਲ ਧੀਂਗੜਾ ਸਮਾਰਕ ‘ਤੇ ਬਣੇ ਨਵੇਂ ਨਿਰਮਾਣਤ ਦੋ ਮੰਜਿਲਾਂ ਹਾਲ ਅਤੇ ਆਈ ਡੋਨੇਸ਼ਨ ਬੈਂਕ ਦਾ ਉਦਘਾਟਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਨਾਂਦੇੜ ਵਿਚ ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਸਿੱਖ ਬਣਾ ਕੇ ਉਨ੍ਹਾਂ ਦਾ ਨਾਂਅ ਬੰਦਾ ਸਿੰਘ ਬਹਾਦੁਰ ਰੱਖ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਦੇਸ਼ ਨਾਲ ਹੀ ਉਹ ਪੰਜਾਬ ਆਏ ਅਤੇ ਸਿੱਖਾਂ ਦੇ ਸਹਿਯੋਗ ਨਾਲ ਮੁਗਲਾਂ ਨੂੰ ਹਰਾਉਣ ਵਿਚ ਸਫਲ ਹੋਏ। ਮਈ, 1710 ਵਿਚ ਉਨ੍ਹਾਂ ਨੇ ਸਰਹੰਦ ਨੂੰ ਜਿੱਤ ਲਿਆ ਅਤੇ ਸਤਲੁਜ ਨਦੀਂ ਦੇ ਦੱਖਣ ਵਿਚ ਸਿੱਖ ਰਾਜ ਦੀ ਸਥਾਪਨਾ ਅਤੇ ਖਾਲਸਾ ਦੇ ਨਾਂਅ ਨਾਲ ਸ਼ਾਸਨ ਕਹਤ; ਠਤ ਗੁਰੂਆਂ ਦੇ ਨਾਂਅ ਦੇ ਸਿੱਕੇ ਵੀ ਚਲਾਏ। ਸ੍ਰੀ ਬੰਦਾ ਸਿੰਘ ਬਹਾਦੁਰ ਟਰਸਟ ਵੱਲੋਂ ਆਈ ਡੋਨੇਸ਼ਨ ਬੈਂਕ ਦੀ ਸਥਾਪਨਾ ‘ਤੇ ਕਰੀਬ 18 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ। ਅਮਰ ਸ਼ਹੀਦ ਮਦਨ ਲਾਲ ਧੀਂਗੜਾ ਸਮਾਰਕ ‘ਤੇ ਬਣੇ ਨਵੇਂ ਨਿਰਮਾਣਤ ਦੋਂ ਮੰਜਿਲਾ ਹਾਲ ਤੇ ਸੁੰਦਰੀਕਰਣ ‘ਤੇ ਕਰੀਬ 50 ਲੱਖ ਰੁਪਏ ਖਰਚ ਹੋਏ।ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਸਾਂਸਦ ਨਾਇਬ ਸਿੰਘ ਸੈਨੀ, ਵਿਧਾਇਕ ਲੀਲਾ ਰਾਮ, ਵਿਧਾਇਕ ਗ੍ਰਹਿਲਾ ਇਸ਼ਵਰ ਸਿੰਘ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।
Share the post "ਬਾਬਾ ਬੰਦਾ ਸਿੰਘ ਬਹਾਦੁਰ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਤੋੜਿਆ – ਮਨੋਹਰ ਲਾਲ"