WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਬਾਬਾ ਫ਼ਰੀਦ ਕਾਲਜ ਵਿਖੇ ‘ਲਾਈਵ ਪ੍ਰੋਜੈਕਟਾਂ ਦੀ ਸਿਖਲਾਈ ਅਤੇ ਇਸ ਦੇ ਲਾਭ‘ ਬਾਰੇ ਵਰਕਸ਼ਾਪ ਆਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 11 ਮਈ : ਲਾਈਵ ਪ੍ਰੋਜੈਕਟਾਂ ਦੀ ਮਹੱਤਤਾ ਬਾਰੇ ਬਿਹਤਰ ਦਿ੍ਰਸ਼ਟੀਕੋਣ ਪ੍ਰਾਪਤ ਕਰਨ ਲਈ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਕੈਮਿਸਟਰੀ ਵਿਭਾਗ ਵੱਲੋਂ ‘ਲਾਈਵ ਪ੍ਰੋਜੈਕਟਾਂ ਦੀ ਸਿਖਲਾਈ ਅਤੇ ਇਸ ਦੇ ਲਾਭ‘ ਬਾਰੇ ਇੱਕ ਹਫ਼ਤੇ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਪਹਿਲਾ ਭਾਸ਼ਣ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ), ਲੌਂਗੋਵਾਲ ਤੋਂ ਡਾ. ਪਾਇਲ ਮਲਿਕ ਦੁਆਰਾ ‘ਲਾਈਵ ਪ੍ਰੋਜੈਕਟ ਦੀ ਜਾਣ-ਪਛਾਣ ਅਤੇ ਮਹੱਤਵ ਅਤੇ ਭਵਿੱਖ ਦੇ ਪਹਿਲੂਆਂ‘ ਉੱਤੇ ਦਿੱਤਾ ਗਿਆ। ਡਾ. ਮਲਿਕ ਨੇ ਲਾਈਵ ਪ੍ਰੋਜੈਕਟਾਂ ਦੀ ਮਹੱਤਤਾ ਅਤੇ ਮਨੁੱਖਤਾ ਲਈ ਇਹ ਕਿਵੇਂ ਕੰਮ ਕਰ ਸਕਦੇ ਹਨ ਬਾਰੇ ਇੱਕ ਵਿਸ਼ਾਲ ਗਿਆਨ ਪ੍ਰਦਾਨ ਕੀਤਾ। ਇਸ ਭਾਸ਼ਣ ਦਾ ਪ੍ਰਬੰਧ ਆਨਲਾਈਨ ਪਲੇਟਫ਼ਾਰਮ ਰਾਹੀਂ ਕੀਤਾ ਗਿਆ ਸੀ। ਵਰਕਸ਼ਾਪ ਦੇ ਦੂਜੇ ਸੈਸ਼ਨ ਵਿੱਚ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਵਿਵੇਕ ਸ਼ਰਮਾ ਨੇ ‘ਰਿਸਰਚ ਸਮੱਸਿਆ ਦੀ ਪਰਿਭਾਸ਼ਾ ਅਤੇ ਸੋਧ (ਖੋਜ ਦਾ ਪਹਿਲਾ ਕਦਮ) ਵਿਸ਼ੇ ਉੱਤੇ ਆਪਣਾ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਖੋਜ ਸਮੱਸਿਆ ਜਾਂ ਖੋਜ ਦੇ ਅੰਤਰ ਨੂੰ ਕਿਵੇਂ ਲੱਭ ਸਕਦੇ ਹਨ। ਉਨ੍ਹਾਂ ਨੇ ਆਪਣੇ ਵੱਲੋਂ ਕੀਤੇ ਖੋਜ ਕਾਰਜਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ । ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਦਿਲਚਸਪ ਸੀ ਅਤੇ ਉਹ ਇਹ ਜਾਣਨ ਲਈ ਉਤਸੁਕ ਸਨ ਕਿ ਕੀ ਉਹ ਗਰੈਜੂਏਸ਼ਨ ਜਾਂ ਮਾਸਟਰ ਪੱਧਰ ‘ਤੇ ਕੋਈ ਵੀ ਖੋਜ ਸਮੱਸਿਆ ਜਾਂ ਅੰਤਰ ਲੱਭ ਸਕਦੇ ਹਨ। ਵਰਕਸ਼ਾਪ ਦੇ ਤੀਜੇ ਸੈਸ਼ਨ ਦਾ ਭਾਸ਼ਣ ਆਈ.ਐਮ.ਏ., ਦੇਹਰਾਦੂਨ ਤੋਂ ਸਹਾਇਕ ਪ੍ਰੋਫੈਸਰ ਡਾ. ਰੱਤੀ ਕਾਂਤਾਬੈਰਾ ਨੇ ਦਿੱਤਾ। ਉਨ੍ਹਾਂ ਨੇ ਖੋਜ ਰਿਪੋਰਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਿਖਣ ਲਈ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਨੇ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਮਝਾਇਆ ਕਿ ਫਾਰਮੈਟ ਕੀ ਹੈ, ਉਹ ਫਾਰਮੈਟ ਕਿਵੇਂ ਚੁਣ ਸਕਦੇ ਹਨ ਜਾਂ ਉਹ ਖੋਜ ਰਿਪੋਰਟ ਦੇ ਫਾਰਮੈਟ ਕਿਵੇਂ ਲੱਭ ਸਕਦੇ ਹਨ। ਰਿਪੋਰਟ ਵਿੱਚ ਕਿਹੜੇ ਨੁਕਤੇ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਰਿਪੋਰਟ ਦੀ ਲੰਬਾਈ ਕਿੰਨੀ ਹੋਣੀ ਚਾਹੀਦੀ ਹੈ ਅਤੇ ਉਹ ਆਪਣੀ ਰਿਪੋਰਟ ਕਿੱਥੇ ਪੇਸ਼ ਕਰ ਸਕਦੇ ਹਨ। ਚੌਥੇ ਦਿਨ, ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ) ਤੋਂ ਪ੍ਰਸਿੱਧ ਰਿਸਰਚਰ ਪ੍ਰੋ. ਵੀ. ਕੇ. ਗਰਗ ਦੁਆਰਾ ਭਾਸ਼ਣ ਦਿੱਤਾ ਗਿਆ। ਉਨ੍ਹਾਂ ਨੇ ਸਵੈ-ਫ਼ੰਡਿੰਗ ਦੇ ਮੌਕਿਆਂ ਨਾਲ ਸੰਬੰਧਿਤ ਬਹੁਤ ਦਿਲਚਸਪ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਅਤੇ ਇਹ ਸਾਫ਼ ਕੀਤਾ ਕਿ ਸਰਕਾਰੀ ਅਤੇ ਪ੍ਰਾਈਵੇਟ ਸੈਕਟਰਾਂ ਤੋਂ ਫ਼ੰਡਾਂ ਦਾ ਪ੍ਰਬੰਧ ਕਿਵੇਂ ਕੀਤਾ ਜਾ ਸਕਦਾ ਹੈ। ਆਖ਼ਰੀ ਸੈਸ਼ਨ ਸ਼੍ਰੀਮਤੀ ਨੇਹਾ ਗੋਇਲ ਦੁਆਰਾ ਦਿੱਤਾ ਗਿਆ ਸੀ। ਉਹ ਨੋਇਡਾ ਵਿੱਚ ਸਥਿਤ ਕੰਸਲਟੈਂਟ ਫ਼ਰਮ ਵਿੱਚ ਪੇਟੈਂਟ ਦੀ ਡਾਇਰੈਕਟਰ ਹੈ। ਉਸ ਨੇ ਵਿਦਿਆਰਥੀਆਂ ਨਾਲ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਆਪਣਾ ਗਿਆਨ ਸਾਂਝਾਂ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੁਆਰਾ ਪੁੱਛੇ ਗਏ ਸੁਆਲਾਂ ਦੇ ਜਵਾਬ ਦਿੱਤੇ। ਵਿਦਿਆਰਥੀਆਂ ਨੇ ਉਨ੍ਹਾਂ ਦੇ ਭਾਸ਼ਣ ਦਾ ਅਨੰਦ ਮਾਣਿਆ। ਫੈਕਲਟੀ ਆਫ਼ ਸਾਇੰਸਜ਼ ਦੇ ਡੀਨ ਡਾ. ਜਾਵੇਦ ਅਹਿਮਦ ਖ਼ਾਨ ਨੇ ਇਸ ਵਰਕਸ਼ਾਪ ਦੇ ਸਫਲ ਆਯੋਜਨ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ, ਜਦੋਂ ਉਦਯੋਗ ਵਿੱਚ ਯੋਗ ਪੇਸ਼ੇਵਰਾਂ ਦੀ ਮੰਗ ਅਤੇ ਸਪਲਾਈ ਵਿੱਚ ਇੱਕ ਪ੍ਰਤੱਖ ਅੰਤਰ ਹੈ, ਲਾਈਵ ਪ੍ਰੋਜੈਕਟ ਇਸ ਪਾੜੇ ਨੂੰ ਖ਼ਤਮ ਕਰਨ ਦਾ ਬਿਹਤਰੀਨ ਕੰਮ ਕਰ ਸਕਦੇ ਹਨ। ਬਾਜ਼ਾਰ ਦੇ ਦਿ੍ਰਸ਼ ਅਤੇ ਕਾਰਪੋਰੇਟ ਜੀਵਨ ਬਾਰੇ ਵਿਹਾਰਕ ਅਨੁਭਵ ਪ੍ਰਦਾਨ ਕਰਦੇ ਹੋਏ, ਲਾਈਵ ਪ੍ਰੋਜੈਕਟ ਇੱਕ ਪਲੇਟਫ਼ਾਰਮ ਵਜੋਂ ਕੰਮ ਕਰਦੇ ਹਨ ਜਿੱਥੇ ਵਿਦਿਆਰਥੀ ਆਪਣੇ ਅਸਲ-ਸਮੇਂ ਦੇ ਕੰਮ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ। ਜ਼ਿਆਦਾਤਰ ਯੂਨੀਵਰਸਿਟੀਆਂ ਵਿਦਿਆਰਥੀ ਦੇ ਪੇਸ਼ੇਵਰ ਕੈਰੀਅਰ ਵਿੱਚ ਇਸ ਦੀ ਮਹੱਤਤਾ ਨੂੰ ਸਮਝਦੇ ਹੋਏ ਆਪਣੇ ਪਾਠਕ੍ਰਮ ਵਿੱਚ ਲਾਈਵ ਪ੍ਰੋਜੈਕਟਾਂ ਨੂੰ ਲਾਜ਼ਮੀ ਬਣਾਉਣਾ ਪਸੰਦ ਕਰਦੇ ਹਨ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕੈਮਿਸਟਰੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

Related posts

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਅੰਤਰ-ਕਾਲਜ ਵਾਲੀਬਾਲ ਟੂਰਨਾਮੈਂਟ ਆਯੋਜਿਤ

punjabusernewssite

ਵਿਦਿਆਰਥੀ ਮੰਗਾਂ ਸਬੰਧੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਸੌਂਪਿਆ

punjabusernewssite

ਐੱਨ.ਪੀ.ਐੱਸ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੱਦੇ ਤੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ

punjabusernewssite