5 Views
ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 39ਵੀਂ ਦੋ ਰੋਜ਼ਾ ਕਨਵੋਕੇਸ਼ਨ ਵਿੱਚ ਬੀ.ਐਫ.ਜੀ.ਆਈ. ਦੇ ਤਿੰਨ ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਨਤੀਜੇ ਵਿੱਚ 87.39% ਅੰਕ ਲੈ ਕੇ ਚੋਟੀ ‘ਤੇ ਰਹੀ ਬੀ.ਐਸ.ਸੀ. ਬਾਇਉਟੈਕਨਾਲੋਜੀ (ਬੈਚ 2014-17) ਦੀ ਵਿਦਿਆਰਥਣ ਮਾਉਮਿਤਾ ਘੋਸ਼, 92.5% ਅੰਕ ਲੈ ਕੇ ਮੈਰਿਟ ਪੁਜ਼ੀਸ਼ਨ ਹਾਸਲ ਕਰਨ ਵਾਲੀ ਬੀ.ਐਸ.ਸੀ. ਬਾਇਉਟੈਕਨਾਲੋਜੀ (ਬੈਚ 2015-18) ਦੀ ਵਿਦਿਆਰਥਣ ਵਨੀਤਾ ਅਤੇ 88.69% ਅੰਕ ਲੈ ਕੇ ਮੈਰਿਟ ਪੁਜ਼ੀਸ਼ਨ ਹਾਸਲ ਕਰਨ ਵਾਲੀ ਬੀ.ਐਸ.ਸੀ. ਬਾਇਉਟੈਕਨਾਲੋਜੀ (ਬੈਚ 2016-19) ਦੀ ਵਿਦਿਆਰਥਣ ਦਵਿੰਦਰ ਕੌਰ ਨੂੰ ਇਹ ਸਨਮਾਨ ਮਿਲਿਆ। ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਗੋਲਡ ਮੈਡਲ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ।