ਆਪਸੀ ਭਾਈਚਾਰਾ ਕਾਇਮ ਰੱਖਣ ਵਿੱਚ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਦਾ ਅਹਿਮ ਯੋਗਦਾਨ : ਅਸੋਕ ਬਾਲਿਆਂਵਾਲੀ
ਸੁਖਜਿੰਦਰ ਮਾਨ
ਬਠਿੰਡਾ, 2 ਜੁਲਾਈ: ਕੋਰੋਨਾ ਮਹਾਂਮਾਰੀ ਤੋਂ ਬਾਅਦ ਬਾਲਿਆਂਵਾਲੀ ਮੂਲ ਨਿਵਾਸੀ ਦੀ ਹੋਈ ਪਹਿਲੀ ਮੀਟਿੰਗ ਵਿੱਚ ਅਸੋਕ ਬਾਲਿਆਂਵਾਲੀ ਨੂੰ ਏ.ਆਈ.ਓ.ਸੀ.ਡੀ. ਦਾ ਮੈਂਬਰ ਅਤੇ ਆਰ.ਸੀ.ਏ. ਦਾ ਲਗਾਤਾਰ ਚੌਥੀ ਵਾਰ ਪ੍ਰਧਾਨ ਨਿਯੁਕਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਦਾ ਬੂਟਾ ਲਗਾ ਕੇ ਸਭਾ ਨੂੰ ਬੁਲੰਦੀਆਂ ‘ਤੇ ਲੈ ਜਾਣ ਵਾਲੇ ਸਵਰਗੀ ਬਿ੍ਰਗੇਡੀਅਰ ਬੰਤ ਸਿੰਘ ਦੇ ਸਪੁੱਤਰ ਸੇਵਾਮੁਕਤ ਏ.ਡੀ.ਸੀ ਸਿਵਦੇਵ ਸਿੰਘ ਦੰਦੀਵਾਲ ਨੇ ਕਿਹਾ ਕਿ ਅਸੋਕ ਬਾਲਿਆਂਵਾਲੀ ਨੇ ਆਪਣੇ ਪਿੰਡ ਤੋਂ ਇਲਾਵਾ ਬਠਿੰਡਾ ਅਤੇ ਪੰਜਾਬ ਦਾ ਨਾਂਅ ਰੌਸਨ ਕੀਤਾ ਹੈ, ਜਿਨ੍ਹਾਂ ਨੂੰ ਅੱਜ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਵੱਲੋਂ ਸਨਮਾਨਿਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਉਕਤ ਮੀਟਿੰਗ ਵਿੱਚ ਸਿਵਦੇਵ ਸਿੰਘ ਮਾਨ, ਰਾਮ ਪ੍ਰਕਾਸ ਜਿੰਦਲ, ਪ੍ਰੇਮ ਜਿੰਦਲ, ਮੋਦਨ ਸਿੰਘ ਮਾਨ, ਬਲਵਿੰਦਰ ਸਿੰਘ ਮਾਨ, ਪਵਨ ਕੁਮਾਰ ਪਨਸਪ ਵਾਲੇ, ਜਗਰੂਪ ਸਿੰਘ ਸੇਵਾਮੁਕਤ ਥਾਣੇਦਾਰ, ਅਨਿਲ ਕੁਮਾਰ ਠੇਕੇਦਾਰ, ਸੇਵਾਮੁਕਤ ਚੀਫ ਇੰਜਨੀਅਰ ਨਵਦੀਪ ਗਰਗ, ਕੇ.ਕੇ ਮਿੱਤਲ, ਸੇਵਾਮੁਕਤ ਮਾਸਟਰ ਕੇਵਲ ਕੁਮਾਰ, ਹੀਰਾਲਾਲ ਮੋਦੀ ਅਤੇ ਅੰਕਿਤ ਗਰਗ ਹਾਜਰ ਸਨ। ਇਸ ਦੌਰਾਨ ਬਾਲਿਆਂਵਾਲੀ ਮੂਲਨਿਵਾਸੀ ਸਭਾ ਦੇ ਸੀਨੀਅਰ ਅਹੁਦੇਦਾਰ ਅਤੇ ਇੰਡਸਟਰੀਅਲ ਗਰੋਥ ਸੈਂਟਰ ਦੇ ਸਾਬਕਾ ਪ੍ਰਧਾਨ ਰਾਮਪ੍ਰਕਾਸ ਜਿੰਦਲ ਨੇ ਕਿਹਾ ਕਿ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ, ਤਾਂ ਜੋ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਇਸ ਦੌਰਾਨ ਅਸੋਕ ਬਾਲਿਆਂਵਾਲੀ ਨੇ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵਰਗੀ ਬਿ੍ਰਗੇਡੀਅਰ ਬੰਤ ਸਿੰਘ ਵੱਲੋਂ ਲਗਾਏ ਸਭਾ ਨਾਮੀਂ ਬੂਟੇ ਸਦਕਾ ਅੱਜ ਦੇਸ-ਵਿਦੇਸ ਵਿੱਚ ਭਾਈਚਾਰਕ ਸਾਂਝ ਨੂੰ ਲਗਾਤਾਰ ਮਜਬੂਤ ਕੀਤਾ ਜਾ ਰਿਹਾ ਹੈ ਅਤੇ ਪੰਜਾਬੀ ਸੱਭਿਅਤਾ ਤੇ ਸੱਭਿਆਚਾਰ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ।
ਬਾਲਿਆਂਵਾਲੀ ਮੂਲ ਨਿਵਾਸੀ ਸਭਾ ਵੱਲੋਂ ਅਸੋਕ ਬਾਲਿਆਂਵਾਲੀ ਨੂੰ ਕੀਤਾ ਸਨਮਾਨਿਤ
10 Views