ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਤੇ ਚਲੇ ਜਾਣ ਕਾਰਨ ਲੋਕ ਹੋ ਰਹੇ ਹਨ ਪ੍ਰੇਸ਼ਾਨ
ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ –– ਪੀ ਐੱਸ ਪੀ ਸੀ ਐੱਲ/ਪੀ ਐੱਸ ਟੀ ਸੀ ਐੱਲ ਦੇ ਟੈਕਨੀਕਲ ਅਤੇ ਕਲੈਰੀਕਲ ਮੁਲਾਜ਼ਮਾਂ ਵੱਲੋਂ 15 ਨਵੰਬਰ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸਮੂਹਿਕ ਛੁੱਟੀ ਤੇ ਚਲੇ ਗਏ ਹਨ। ਜਿਸ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜ਼ਿਲ੍ਹਾ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਇਨ੍ਹਾਂ ਨੂੰ ਵਾਪਸ ਡਿਊਟੀ ਤੇ ਹਾਜਰ ਕਰਵਾਵੇ ਤਾਂ ਜੋ ਲੋਕ ਆਪਣੇ ਕੰਮਕਾਜ ਸਮੇਂ ਸਿਰ ਕਰਵਾ ਸਕਣ । ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨੇ ਸਾਲ 2011 ਵਿੱਚ ਮੁਲਾਜ਼ਮਾਂ ਦੇ ਪੇਅ ਬੈਂਡ ਅਤੇ ਗ੍ਰੇਡ ਪੇਅ ਵਿੱਚ ਵਾਧਾ ਕਰ ਦਿੱਤਾ ਸੀ ਤਾਂ ਹੁਣ ਤੱਕ ਪੀ ਐਸ ਪੀ ਸੀ ਐਲ/ਪੀ ਐਸ ਪੀ ਸੀ ਐਲ ਵੱਲੋਂ ਪੇਅ ਬੈਂਡ ਰਿਵੀਜਨ ਦੇ ਮਾਮਲੇ ਨੂੰ ਪੈਂਡਿਗ ਕਿਉਂ ਰੱਖਿਆ ਹੈ। ਪੇਅ ਬੈਂਡ ਲਾਗੂ ਨਾ ਕਰਨ ਕਾਰਨ ਮੁਲਾਜ਼ਮਾਂ ਦਾ ਵਿੱਤੀ ਨੁਕਸਾਨ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਇਸ ਮਾਮਲੇ ਵਿੱਚ ਦਖਲ ਦੇ ਕੇ ਇਨ੍ਹਾਂ ਮੁਲਾਜ਼ਮਾਂ ਦਾ ਪੇਅ ਬੈਂਡ ਲਾਗੂ ਕਰਵਾਉਣ ਤਾਂ ਜੋ ਆਮ ਪਬਲਿਕ ਅਤੇ ਮੁਲਾਜ਼ਮਾਂ ਨੂੰ ਕੰਮਕਾਜ ਕਰਨ ਅਤੇ ਕਰਾਉਣ ਦੀ ਰਾਹਤ ਮਿਲ ਸਕੇ । ਉਨ੍ਹਾਂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਦੇ ਅੜੀਅਲ ਵਤੀਰੇ ਕਾਰਨ ਜਿਥੇ ਮੁਲਾਜਮ ਦੁਖੀ ਹੋ ਰਹੇ ਹਨ, ਉਥੇ ਹੀ ਆਮ ਪਬਲਿਕ ਦੁਖੀ ਹੋ ਰਹੀ ਹੈ। ਜੇਕਰ ਪਾਵਰਕਾਮ ਦੀ ਮੈਨੇਜਮੈਂਟ ਦਾ ਅੜੀਅਲ ਵਤੀਰਾ ਇਸੇ ਤਰ੍ਹਾਂ ਰਿਹਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।
Share the post "ਬਿਜਲੀ ਵਿਭਾਗ ਦੇ ਟੈਕਨੀਕਲ ਅਤੇ ਕਲੈਰੀਕਲ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੰਜਾਬ ਸਰਕਾਰ ਤੁਰੰਤ ਪ੍ਰਵਾਨ ਕਰੇ – ਸਿੱਧੂ"