ਬਿਨਾਂ ਲਾਈਸੈਂਸ ਖਾਦਾਂ ਵੇਚਣ ਦੇ ਦੋਸ਼ ਤਹਿਤ ਪਰਚਾ ਦਰਜ

Date:

spot_img

ਗੁਰਵਿੰਦਰ ਸੋਨੂੰ
ਭੁੱਚੋਂ ਮੰਡੀ, 7 ਜੂਨ: ਖੇਤੀਬਾੜੀ ਵਿਭਾਗ ਦੀ ਇੱਕ ਟੀਮ ਵਲੋਂ ਡਾ. ਜਸਕਰਨ ਸਿੰਘ ਕੁਲਾਰ ਬਲਾਕ ਖੇਤੀਬਾੜੀ ਅਫ਼ਸਰ ਨਥਾਣਾ ਦੀ ਅਗਵਾਈ ਹੇਠ ਭੁੱਚੋ ਮੰਡੀ ਵਿਖੇ ਬੀਜ, ਖਾਦ ਅਤੇ ਕੀੜੇਮਾਰ ਦੁਕਾਨਾ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇੱਕ ਦੁਕਾਨ ਤੋਂ ਬਿਨਾਂ ਲਾਇਸੰਸ ਅਤੇ ਬਿਨਾਂ ਬਿੱਲ ਤੋਂ ਖਾਦ ਫੜੀ ਗਈ। ਇਸ ਸੰਬੰਧੀ ਜਸਕਰਨ ਸਿੰਘ ਕੁਲਾਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਮੈਸ: ਅਮਰਨਾਥ ਐਂਡ ਸੰਨਜ ਨਾਮੀ ਫਰਮ ਵਿਚੋਂ ਖਾਦ 140 ਕਿਲੋਗ੍ਰਾਮ, ਮਾਈਕੋਰਾਜਾ ਬਾਇਓ ਖਾਦ 240 ਕਿਲੋਗ੍ਰਾਮ ਅਤੇ ਮੈਗਨੀਜ ਸੈਲਫੇਟ 11 ਕਿਲੋਗ੍ਰਾਮ ਖਾਦ ਬਰਾਮਦ ਕੀਤੀ ਗਈ ਪਰ ਦੁਕਾਨਦਾਰ ਕੋਲ ਖਾਦ ਵੇਚਣ ਦਾ ਕੋਈ ਲਾਇਸੰਸ ਜਾ ਬਿੱਲ ਨਹੀ ਸੀ। ਇਸ ਸੰਬੰਧੀ ਪੁਲਿਸ ਚੌਂਕੀ ਭੁੱਚੋ ਮੰਡੀ ਰਕੇਸ਼ ਕੁਮਾਰ ਖਿਲਾਫ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਅਧੀਨ, ਜਰੂਰੀ ਵਸਤਾਂ ਐਕਟ 1955 ਦੀ ਧਾਰਾ 7 ਅਤੇ 9,3 ਅਤੇ 420 ਤਹਿਤ ਕੇਸ ਦਰਜ ਕੀਤਾ ਗਿਆ ਹੈ।

spot_img
spot_img

Share post:

Popular

More like this
Related

Bathinda Police ਦਾ Action; ਸਾਈਬਰ ਧੋਖਾਧੜੀ ਦੇ ਪੀੜਤ ਨੂੰ ₹2.15 ਲੱਖ ਦੀ ਰਕਮ ਵਾਪਸ ਕਰਵਾਈ

Bathinda News: Bathinda Police ਦੇ ਸਾਈਬਰ ਕ੍ਰਾਈਮ ਥਾਣੇ ਵੱਲੋਂ...

Talwandi Sabo ਦੇ ਇਤਿਹਾਸਕ ਖਾਲਸਾ ਸਕੂਲ ਦੇ ਖੇਡ ਮੈਦਾਨ ਦੀ ਜਗ੍ਹਾ ਵੇਚੇ ਜਾਣ ਵਿਰੁੱਧ ਸ਼ਹਿਰੀਆਂ ਵਿੱਚ ਭਾਰੀ ਰੋਹ

👉ਨਗਰ ਕੌਂਸਲ ਤੇ ਪਤਵੰਤਿਆਂ ਦੀ ਇਕੱਤਰਤਾ ਵੱਲੋਂ ਸੰਘਰਸ਼ ਵਿੱਢਣ...

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਮਿੰਨੀ ਬੱਸ ਸੇਵਾਵਾਂ ਪੇਂਡੂ ਖੇਤਰਾਂ ਦੇ ਲੋਕਾਂ ਅਤੇ ਵਿਦਿਆਰਥੀਆਂ...