ਤਿਉਹਾਰਾਂ ਦੇ ਸ਼ੀਜਨ ਦੌਰਾਨ ਮਿਲਾਵਟਖੋਰਾਂ ਤੇ ਰੱਖੀ ਜਾ ਰਹੀ ਹੈ ਖਾਸ ਨਜ਼ਰ: ਸਿਵਲ ਸਰਜਨ
ਬਠਿੰਡਾ, 8 ਨਵੰਬਰ : ਸਿਹਤ ਵਿਭਾਗ ਵਲੋਂ ਆਗਾਮੀ ਤਿਊਹਾਰਾਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦਿਆਂ ਮਿਆਰੀ ਪੱਧਰ ਦੇ ਖਾਧ ਪਦਾਰਥ ਉਪਲਬਧ ਕਰਵਾਉਣ ਲਈ ਸ਼ੱਕੀ ਥਾਵਾਂ ‘ਤੇ ਲਗਾਤਾਰ ਛਾਪੇਮਾਰੀ ਜਾਰੀ ਹੈ। ਇਸੇ ਕੜੀ ਤਹਿਤ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਦੇਖ ਰੇੇਖ ਵਿੱਚ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਬਠਿੰਡਾ ਦੇ ਉਦਯੋਗਿਕ ਏਰੀਏ ਵਿੱਚ ਬਿਨ੍ਹਾਂ ਲਾਈਸੈਂਸ ਤੋਂ ਚੱਲ ਰਹੇ ਮਿਲਕ ਸੈਂਟਰ ਉਪਰ ਛਾਪੇਮਾਰੀ ਕੀਤੀ ਗਈ।
ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਕਿਸਾਨਾਂ ਦਾ ਅਹਿਮ ਰੋਲ : ਲਾਲ ਚੰਦ ਕਟਾਰੂਚੱਕ
ਇਸ ਦੌਰਾਨ ਨਿਰੀਖਣ ਟੀਮ ਵੱਲੋਂ ਪਨੀਰ, ਘੀ, ਖੋਇਆ, ਮਿਕਸ ਦੁੱਧ ਦੇ ਸੈਂਪਲ ਲੈ ਕੇ ਰਾਜ ਫੂਡ ਲੈਬ ਵਿੱਚ ਭੇਜੇ ਗਏ। ਇਸਤੋਂ ਇਲਾਵਾ ਇਸ ਮੌਕੇ ਇੱਕ ਕੁਇੰਟਲ ਖੋਇਆ, 1100 ਲੀਟਰ ਘੀ ਅਤੇ 400 ਕਿਲੋ ਪਨੀਰ ਸੀਜ਼ ਕਰ ਦਿੱਤਾ ਗਿਆ। ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਮਿਲਾਵਟਖੋਰੀ ਅਤੇ ਡੁਪਲੀਕੇਟ ਖਾਧ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਲਈ ਜਿਲ੍ਹਾ ਸਿਹਤ ਵਿਭਾਗ ਹਰ ਸੰਭਵ ਯਤਨ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮਿਲਕ ਪਲਾਂਟ ਕੋਲ ਕੋਈ ਵੀ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵੱਲੋਂ ਕੋਈ ਵੀ ਲਾਈਸੈਂਸ ਨਹੀ ਹੈ।
ਬਠਿੰਡਾ ਨੂੰ ਮਿਲੇ 6 ਨਵੇਂ ਪਟਵਾਰੀ, ਡਿਪਟੀ ਕਮਿਸ਼ਨਰ ਨੇ ਵੰਡੇ ਨਿਯੁਕਤੀ ਪੱਤਰ
ਇਸ ਮੌਕੇ ਅੰਮ੍ਰਿਤਪਾਲ ਸਿੰਘ ਸਹਾਇਕ ਕਮਿਸ਼ਨਰ (ਫੂਡ) ਨੇ ਕਿਹਾ ਕਿ ਤਿਉਹਾਰਾਂ ਦੇ ਸ਼ੀਜਨ ਵਿੱਚ ਘਿਓ ਅਤੇ ਖੋਏ ਦੀ ਖਪਤ ਵੱਧ ਜਾਣ ਕਾਰਣ ਇਸ ਵਿੱਚ ਮਿਲਾਵਟ ਦਾ ਖਦਸ਼ਾ ਰਹਿੰਦਾ ਹੈ। ਉਹਨਾਂ ਸਾਰੇ ਦੁਕਾਨਦਾਰਾਂ ਨੂੰ ਸਖਤ ਤਾੜਨਾ ਕੀਤੀ ਕਿ ਨਕਲੀ ਘਿਓ ਅਤੇ ਖੋਇਆ ਅਤੇ ਹੋਰ ਖਾਧ ਪਾਦਰਥਾਂ ਦੀ ਪੜਤਾਲ ਸਮੇਂ ਸਮੇਂ ਸਿਰ ਕੀਤੀ ਜਾਵੇਗੀ ਅਤੇ ਜੇਕਰ ਕਿਤੇ ਵੀ ਨਕਲੀ ਘਿਓ, ਨਕਲੀ ਖੋਇਆ ਜਾ ਕੋਈ ਹੋਰ ਪਦਾਰਥ ਨਕਲੀ ਪਾਇਆ ਗਿਆ ਤਾਂ ਉਹਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Share the post "ਬਿਨ੍ਹਾਂ ਲਾਇਸੈਂਸ ਤੋਂ ਉਦਯੋਗਿਕ ਏਰੀਏ ਵਿੱਚ ਚੱਲ ਰਹੇ ਮਿਲਕ ਸੈਂਟਰ ’ਤੇ ਸਿਹਤ ਵਿਭਾਗ ਨੇ ਮਾਰਿਆ ਛਾਪਾ"