ਫਰੀਦਾਬਾਦ ਵਿਚ ਮੁੱਖ ਮੰਤਰੀ ਨੇ ਰੱਖਿਆ ਬਾਬਾ ਬੰਦਾ ਸਿੰਘ ਬਹਾਦੁਰ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ
ਲਗਭਗ 12 ਕਰੋੜ ਰੁਪਏ ਨਾਲ ਬਣੇਗਾ ਬਾਬਾ ਬੰਦਾ ਬਹਾਦੁਰ ਚੈਰੀਟੇਬਲ ਹਸਪਤਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 8 ਫਰਵਰੀ:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੁੱਧਵਾਰ ਨੂੰ ਫਰੀਦਾਬਾਦ ਵਿਚ ਕਰੀਬ 12.30 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਬਾਬਾ ਬੰਦਾ ਸਿੰਘ ਬਹਾਦੁਰ ਚੈਰੀਟੇਬਲ ਹਸਪਤਾਲ ਦਾ ਭੁਮੀ ਪੂਜਨ ਕਰ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਨਾਲ ਹੀ ਸਮਾਜਿਕ ਸੰਗਠਨਾਂ ਵੱਲੋਂ ਸਿਹਤ ਸੇਵਾਵਾਂ ਦੇ ਵਿਸਤਾਰ ਵਜੋ ਜੋ ਕਦਮ ਚੁੱਕੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਦੇ ਨਿਰਮਾਣ ਨਾਲ ਜਿੱਥੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਸਹਿਜ ਉਲਬਧ ਹੋਣਗੀਆਂ, ਉੱਥੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ , ਬਹਾਦੁਰੀ ਅਤੇ ਤਿਆਗ ਦੀ ਭਾਵਨਾ ਸਾਰਿਆਂ ਨੂੰ ਪ੍ਰੇਰਿਤ ਕਰੇਗੀ।ਮੁੱਖ ਮੰਤਰੀ ਨੇ ਚੈਰੀਟੇਬਲ ਟਰਸਟ ਨੂੰ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਵੀ ਟਰਸਟ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਹਰ ਖੇਤਰ ਵਿਚ ਤਰੱਕੀ ਕਰ ਰਿਹਾ ਹੈ। ਸਿਹਤ ਸੇਵਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਸਰਕਾਰ ਦਾ ਟੀਚਾ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਹੈ। ਹੁਣ ਤਕ 7 ਨਵੇਂ ਮੈਡੀਕਲ ਕਾਲਜ ਸਥਾਪਿਤ ਹੋ ਚੁੱਕੇ ਹਨ ਅਤੇ 8 ਹੋਰ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਜਿਮੇਵਾਰੀ ਦੇ ਨਾਲ ਸਹਿਭਾਗੀ ਬਨਣ ਵਾਲੇ ਸਮਾਜਿਕ ਸੰਗਠਨਾਂ ਵੱਲੋਂ ਸਿਹਤ ਸੇਵਾਵਾਂ ਲਈ ਚੁੱਕੇ ਜਾ ਰਹੇ ਕਦਮਾਂ ਵਿਚ ਸਰਕਾਰ ਹਰ ਸੰਭਵ ਸਹਿਯੋਗ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਡਾਕਟਰਾਂ ਦੀ ਮੌਜੂਦਾ ਗਿਣਤੀ 13 ਹਜਾਰ ਤੋਂ ਵਧਾ ਕੇ 28 ਹਜਾਰ ਕਰਨ ਦਾ ਹੈ। ਨਵੇਂ ਮੈਡੀਕਲ ਕਾਲਜ ਸਥਾਪਿਤ ਹੋਣ ਨਾਲ ਹਰ ਸਾਲ 2650 ਡਾਕਟਰ ਤਿਆਰ ਕੀਤੇ ਜਾ ਸਕਣਗੇ।
ਚਿਰਾਯੂ ਹਰਿਆਣਾ ਯੋਜਨਾਵ ਬਣੀ ਜਰੂਰਤਮੰਦਾਂ ਦੀ ਸਹਿਯੋਗੀ
ਮੁੱਖ ਮੰਤਰੀ ਨੇ ਕਿਹਾ ਕਿ ਵਾਂਝਿਆਂ ਤੇ ਜਰੂਰਤਮੰਦਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਆਯੂਸ਼ਮਾਨ ਭਾਰਤ ਯੋਜਨਾ ਦਾ ਵਿਸਤਾਰ ਕਰਦੇ ਹੋਏ ਸੂਬੇ ਵਿਚ ਚਿਰਾਯੂ ਹਰਿਆਣਾ ਯੋਜਨਾ ਸ਼ੁਰੂ ਕੀਤੀ ਹੈ। ਇਸ ਵਿਚ 1 ਲੱਖ 80 ਹਜਾਰ ਰੁਪਏ ਤਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ 5 ਲੱਖ ਰੁਪਏ ਸਾਲਾਨਾ ਦਾ ਸਿਹਤ ਕਵਰ ਮਿਲ ਰਿਹਾ ਹੈ। ਇਸ ਨਾਲ ਸੂਬੇ ਵਿਚ ਲਗਭਗ 29 ਲੱਖ ਪਰਿਵਾਰ ਕਰਵ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਅੰਤੋਂਦੇਯ ਪਰਿਵਾਰਾਂ ਦੀ ਸਿਹਤ ਜਾਂਚ ਦੇ ਲਈ ਨਿਰੋਗੀ ਹਰਿਆਣਾ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ 25 ਮਾਨਕਾਂ ਦੇ ਆਧਾਰ ‘ਤੇ ਗਰੀਬ ਤੇ ਵਾਂਝੇ ਪਰਿਵਾਰਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਸੂਬੇ ਵਿਚ 228 ਤਰ੍ਹਾ ਦੇ ਆਪ੍ਰੇਸ਼ਨ, 70 ਤਰ੍ਹਾ ਦੇ ਟੇਸਟ ਅਤੇ 21 ਤਰ੍ਹਾ ਦੀ ਡੈਂਟਲ ਮੈਡੀਕਲ ਮੁਫਤ ਕੀਤੀ ਜਾਂਦੀ ਹੈ। ਨਾਲ ਹੀ 500 ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ।
ਆਯੂਸ਼ ਹੈਲਥ ਅਂੈਡ ਵੈਲਨੈਸ ਸੈਂਟਰ ਸ਼ੁਰੂ ਕੀਤੇ
ਮੁੱਖ ਮੰਤਰੀ ਨੇ ਦਸਿਆ ਕਿ ਸਰਕਾਰ ਨੇ ਆਯੂਰਵੇਦ ਮੈਡੀਕਲ ਪੱਦਤੀ ਨੂੰ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੋੜਿਆ ਹੈ। ਸਗੋ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਵੀ ਸਥਾਪਿਤ ਕੀਤੇ ਹਨ। ਇਸ ਤੋਂ ਇਲਾਵਾ ਸਰਕਾਰ ਯੋਗ ਨੂੰ ਹੋਰ ਵੱਧ ਪ੍ਰੋਤਸਾਹਨ ਦੇਣ ਲਈ ਯੋਗ-ਕੋਰਸ ਵੀ ਤਿਆਰ ਕਰ ਰਹੀ ਹੈ।ਇਸ ਮੌਕੇ ‘ਤੇ ਵਿਧਾਇਕ ਸੀਮਾ ਤ੍ਰਿਖਾ , ਫਰੀਦਾਬਾਦ ਤੋਂ ਵਿਧਾਇਕ ਨਰੇਂਦਰ ਗੁਪਤਾ, ਤਿਗਾਂਓ ਤੋਂ ਵਿਧਾਇਕ ਰਾਜੇਸ਼ ਨਾਗਰ, ਸੀਐਮ ਦੇ ਮੀਡੀਆ ਏਡਵਾਈਜਰ ਅਮਿਤ ਆਰਿਆ, ਮਹਿਲਾ ਆਯੋਗ ਦੀ ਚੇਅਰਪਰਸਨ ਰੇਣੂ ਭਾਟਿਆ ਸਮੇਤ ਹੋਰ ਅਧਿਕਾਰੀ ਮੋਜੁਦ ਰਹੇ।