15 Views
ਨਵੀਂ ਦਿੱਲੀ
ਪੰਜਾਬੀ ਖ਼ਬਰਸਾਰ ਬਿਊਰੋ: ਸੀਮਾ ਪਾਰ ਵੱਧ ਰਹੀਆਂ ਅੱਤਵਾਦੀ ਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੇ ਹੁਣ ਅੰਤਰਰਾਸ਼ਟਰੀ ਸਰਹੱਦਾਂ ’ਤੇ ਤੈਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਦੇ ਦੀ ਸਰਹੱਦ ਦੇ 50 ਕਿਲੋਮੀਟਰ ਅੰਦਰ ਤੱਕ ਤਲਾਸੀ ਲੈਣ ਤੇ ਸੱਕੀ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਦੇ ਅਧਿਕਾਰ ਦਿੱਤੇ ਹਨ। ਕੇਂਦਰ ਦੇ ਇੰਨ੍ਹਾਂ ਹੁਕਮਾਂ ਦਾ ਸਭ ਤੋਂ ਵੱਡਾ ਅਸਰ ਪੰਜਾਬ ’ਤੇ ਪਏਗਾ, ਕਿਉਂਕਿ ਇਸਦੀ 541 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਸੂਚਨਾ ਮੁਤਾਬਕ ਇਸਤੋਂ ਪਹਿਲਾਂ ਬੀਐਸਐਫ਼ ਨੂੰ ਸਿਰਫ਼ 15 ਕਿਲੋਮੀਟਰ ਤੱਕ ਅਜਿਹੀਆਂ ਗਤੀਵਿਧੀਆਂ ਕਰਨ ਦਾ ਅਧਿਕਾਰ ਸੀ।
Share the post "ਬੀਐਸਐਫ਼ ਨੂੰ ਮਿਲੇ ਅਧਿਕਾਰ: ਸੂਬੇ ’ਚ ਭਾਰਤੀ ਸਰਹੱਦ ਦੇ 50 ਕਿਲੋਮੀਟਰ ਅੰਦਰ ਕਰ ਸਕਦੀ ਹੈ ਗਿ੍ਰਫਤਾਰ"