WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਬੀ.ਐਫ.ਜੀ.ਆਈ ਨੇ ਵਿਦਿਆਰਥੀਆਂ ਲਈ ਇੱਕ ਬਿਜ਼ਨਸ ਆਈਡੀਆ ਮੁਕਾਬਲਾ ‘ਆਈ ਕੈਨ’ ਕਰਵਾਇਆ

ਸੁਖਜਿੰਦਰ ਮਾਨ
ਬਠਿੰਡਾ, 26 ਮਈ: ਵਿਦਿਆਰਥੀਆਂ ਦੇ ਨਵੀਨ ਕਾਰੋਬਾਰੀ ਵਿਚਾਰਾਂ ਨੂੰ ਸਾਹਮਣੇ ਲਿਆਉਣ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਮਿਸ਼ਨ, ਪੰਜਾਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਆਪਣਾ ਟਰੇਡਮਾਰਕ ਸਾਲਾਨਾ ਈਵੈਂਟ ‘ਆਈ ਕੈਨ- ਬਿਜ਼ਨਸ ਆਈਡੀਆ ਮੁਕਾਬਲਾ’ ਕਰਵਾਇਆ ਜਿਸ ਨੂੰ ਸਟਾਰਟਅੱਪ ਪੰਜਾਬ, ਪੰਜਾਬ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ ਸੀ । ਇਹ ਮੁਕਾਬਲਾ ਦੋ ਗੇੜਾਂ ਵਿੱਚ ਕਰਵਾਇਆ ਗਿਆ ਜਿਸ ਦੌਰਾਨ ਪਹਿਲਾ ਗੇੜ ਫੈਕਲਟੀ ਪੱਧਰ ‘ਤੇ ਕਰਵਾਇਆ ਗਿਆ। ਇਸ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਇੰਜਨੀਅਰਿੰਗ, ਬਿਜ਼ਨਸ ਸਟੱਡੀਜ਼, ਐਗਰੀਕਲਚਰ, ਕੰਪਿਊਟਰ ਸਾਇੰਸਜ਼ ਅਤੇ ਆਰਟਸ ਫੈਕਲਟੀ ਦੀਆਂ ਕੁੱਲ 68 ਟੀਮਾਂ ਨੇ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਪੇਸ਼ ਕਰਨ ਲਈ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਜਿਨ੍ਹਾਂ ਵਿੱਚੋਂ 18 ਟੀਮਾਂ ਨੂੰ ਆਖ਼ਰੀ ਗੇੜ ਲਈ ਸ਼ਾਰਟ ਲਿਸਟ ਕੀਤਾ ਗਿਆ ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ ਜਦੋਂ ਕਿ ਟੀ.ਬੀ.ਆਈ., ਆਈ.ਆਈ.ਐਸ.ਈ.ਆਰ., ਮੋਹਾਲੀ ਦੇ ਸੀ.ਈ.ਓ. ਸ. ਸਤਿੰਦਰ ਸਿੰਘ, ਇਨੋਵੇਸ਼ਨ ਮਿਸ਼ਨ, ਪੰਜਾਬ ਤੋਂ ਮਿਸ ਆਂਚਲ ਸੂਦ ਅਤੇ ਪੀ.ਏ.ਬੀ.ਆਈ., ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਸ. ਰਾਹੁਲ ਗੁਪਤਾ ਨੇ ਮਾਹਿਰ ਵਜੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ. ਮਨੀਸ਼ ਗੁਪਤਾ, ਡੀਨ (ਰਿਸਰਚ ਐਂਡ ਇਨੋਵੇਸ਼ਨ) ਬੀ.ਐਫ.ਜੀ.ਆਈ. ਨੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ, ਇਸ ਦੇ ਕੰਮਾਂ ਅਤੇ ਆਈ.ਪੀ, ਮਾਰਕੀਟਿੰਗ, ਰਣਨੀਤਕ ਯੋਜਨਾਬੰਦੀ ਆਦਿ ਦੇ ਰੂਪ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਬਾਰੇ ਵਡਮੁੱਲਾ ਭਾਸ਼ਣ ਦਿੱਤਾ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਬੀ.ਐਫ.ਜੀ.ਆਈ. ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨਾਲ ਇੱਕ ਉੱਦਮੀ ਵਜੋਂ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਹੁਨਰ, ਰਵੱਈਏ ਅਤੇ ਸਮਾਂ ਪ੍ਰਬੰਧਨ ‘ਤੇ ਕੰਮ ਕਰਨ ਲਈ ਜ਼ੋਰ ਦਿੱਤਾ। ਮੁੱਖ ਮਹਿਮਾਨ ਦੇ ਭਾਸ਼ਣ ਤੋਂ ਬਾਅਦ ਸ. ਸਤਿੰਦਰ ਸਿੰਘ ਨੇ ਇਨਕਿਊਬੇਸ਼ਨ ਸੈਂਟਰ ਦੇ ਕੰਮਕਾਰ ਬਾਰੇ ਦੱਸਿਆ ਕਿ ਇਹ ਕਿਵੇਂ ਨੌਜਵਾਨ ਉੱਦਮੀਆਂ ਦੀ ਮਦਦ ਕਰਦਾ ਹੈ ਅਤੇ ਕਿਵੇਂ ਸਟਾਰਟਅੱਪ ਦੇ ਸਫ਼ਰ ਦੌਰਾਨ ਉਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ। ਮਿਸ ਆਂਚਲ ਸੂਦ ਨੇ ਇੱਕ ਬਹੁਤ ਹੀ ਛੋਟੇ ਲੜਕੇ ਦੀ ਸਟਾਰਟਅੱਪ ਯਾਤਰਾ ਨੂੰ ਸਾਂਝਾ ਕਰ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਸ ਨੇ ਕਿਵੇਂ ਸ਼ੁਰੂ ਕੀਤਾ ਅਤੇ ਹੁਣ ਆਪਣਾ ਕਾਰੋਬਾਰ ਚਲਾ ਰਿਹਾ ਹੈ। ਇਸ ਤੋਂ ਬਾਅਦ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਵੱਲੋਂ ਸਾਰੇ ਮਾਹਿਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇੰਜ. ਸੁਨੀਲ ਨਾਗਪਾਲ ਨੇ ਸਮੂਹ ਪਤਵੰਤਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਤਕਨੀਕੀ ਅਤੇ ਨਵੀਨਤਾਕਾਰੀ ਮਾਪਦੰਡਾਂ ਦੇ ਆਧਾਰ ‘ਤੇ, ‘ਆਈ ਕੈਨ- ਬਿਜ਼ਨਸ ਆਈਡੀਆ ਮੁਕਾਬਲੇ’ ਵਿੱਚ ਟੀਮ ਚੀਫ਼ ਕਟਰ ਪਹਿਲੇ, ਆਰ.ਟੀ.ਸੀ.ਆਧਾਰਿਤ ਹਾਈ ਪਾਵਰ ਕੰਟਰੋਲਰ ਟੀਮ ਦੂਜੇ ਅਤੇ ਟੀਮ ਈਕੋ ਫਰੈਂਡਲੀ ਇਨਸੈਂਸ ਸਟਿਕਸ ਤੀਜੇ ਸਥਾਨ ‘ਤੇ ਰਹੀ। ਇਨ੍ਹਾਂ ਜੇਤੂ ਟੀਮਾਂ ਨੂੰ ਕ੍ਰਮਵਾਰ 11,000/-, 5100/- ਅਤੇ 3100/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਨੇ ਸਾਰੇ ਜੇਤੂਆਂ ਨੂੰ ਪੂਰੀ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ, ਜਿਸ ਵਿੱਚ ਵਪਾਰ/ਤਕਨੀਕੀ ਸਲਾਹ, ਗ੍ਰਾਹਕ ਵਿਵਹਾਰ ਦੀ ਪਛਾਣ ਕਰਨਾ ਅਤੇ ਆਈ.ਪੀ.ਆਰ. ਸਹਾਇਤਾ ਆਦਿ ਸ਼ਾਮਲ ਹਨ । ਇਨਕਿਊਬੇਸ਼ਨ ਸਹਾਇਤਾ ਜੇਤੂਆਂ ਦੀ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਸਟਾਰਟਅੱਪ ਵਿੱਚ ਬਦਲਣ ਵਿੱਚ ਮਦਦ ਕਰੇਗੀ। ਇਨਾਮ ਵੰਡ ਅਤੇ ਸਮਾਪਤੀ ਸਮਾਰੋਹ ਦੌਰਾਨ ਸਟਾਰਟਅੱਪ ਪੰਜਾਬ ਤੋਂ ਸ੍ਰੀ ਸਾਲਿਲ ਨੇ ਸ਼ਮੂਲੀਅਤ ਕੀਤੀ । ਉਨ੍ਹਾਂ ਨੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵੱਲੋਂ ਕੀਤੇ ਗਏ ਯਤਨਾਂ ਅਤੇ ਪੰਜਾਬ ਵਿੱਚ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਕੀਤੀਆਂ ਪਹਿਲਕਦਮੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਟਾਰਟਅੱਪ ਪੰਜਾਬ ਸੈੱਲ ਵੱਖ-ਵੱਖ ਇਨਕਿਊਬੇਟਰਾਂ ਵੱਲੋਂ ਕੀਤੇ ਗਏ ਅਜਿਹੇ ਉਪਰਾਲਿਆਂ ਦਾ ਸਮਰਥਨ ਕਰਨ ਲਈ ਹਮੇਸ਼ਾ ਤਤਪਰ ਹੈ। ਇਸ ਮੌਕੇ ਮੌਜੂਦ ਸਾਰੇ ਮਹਿਮਾਨ, ਜੱਜ ਅਤੇ ਪ੍ਰਬੰਧਕੀ ਮੈਂਬਰ ਵਿਦਿਆਰਥੀਆਂ ਦੇ ਕਾਰੋਬਾਰੀ ਵਿਚਾਰਾਂ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੇ ਪੇਸ਼ ਕੀਤੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਸਾਰੀਆਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਡਾ. ਮਨੀਸ਼ ਗੁਪਤਾ ਨੇ ਇਸ ਸਮਾਗਮ ਨੂੰ ਸਪਾਂਸਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਟਾਰਟਅੱਪ ਪੰਜਾਬ ਦਾ ਧੰਨਵਾਦ ਕਰਦਿਆਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਮਾਹਿਰਾਂ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ । ਅੰਤ ਵਿੱਚ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਅਤੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੁਆਰਾ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਅਤੇ ਸਟਾਰਟਅੱਪ ਦਾ ਇੱਕ ਈਕੋਸਿਸਟਮ ਬਣਾਉਣ ਲਈ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Related posts

ਕੁਝ ਨਵਾਂ ਸਿਖਣ ਤੇ ਕਰਨ ਦੀ ਉਤਸੁਕਤਾ ਲੈ ਕੇ ਜਾਂਦੀ ਹੈ ਮੰਜ਼ਿਲ ‘ਤੇ : ਡਿਪਟੀ ਕਮਿਸ਼ਨਰ

punjabusernewssite

ਆਰਬੀਡੀਏਵੀ ਸਕੂਲ ਵਿਚ ਸੁਪਰਮੋਮ ਪ੍ਰੋਗਰਾਮ ਦਾ ਆਯੋਜਨ

punjabusernewssite

ਕੇਂਦਰੀ ਯੂਨੀਵਰਸਿਟੀ ’ਚ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ

punjabusernewssite