ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ: ਬੈਸਟ ਪ੍ਰਾਈਜ ਵਿਚੋਂ ਚੁੱਪ ਚਪੀਤੇ ਮੁਲਾਜਮਾਂ ਨੂੰ ਕੱਢਣ ਦੇ ਵਿਰੋਧ ’ਚ ਹੋਂਦ ਵਿਚ ਆਈ ਮੁਲਾਜਮ ਯੂਨੀਅਨ ਵਲੋਂ ਅੱਜ ਕੰਪਨੀ ਦੇ ਗੇਟ ਅੱਗੇ ਅਧਿਕਾਰੀ ਦਾ ਪੁਤਲਾ ਫੂਕਿਆ ਗਿਆ ਅਤੇ ਨਾਲ ਹੀ ਅਗਲੇ ਪ੍ਰੋਗਰਾਮ ਦਾ ਐਲਾਨ ਕਰਦੇ ਕਿਹਾ ਕਿ ਆਉਣ ਵਾਲੀ 24 ਜੁਲਾਈ ਨੂੰ ਲੁਧਿਆਣਾ ਦਾ ਬੈਸਟ ਪ੍ਰਾਈਜ ਦਾ ਇਕ ਸਟੋਰ 7 ਦਿਨ ਲਈ ਜਥੇੰਦੀਆਂ ਦੇ ਸਹਿਜੋਗ ਨਾਲ ਹਰ ਹਾਲਤ ਵਿੱਚ ਘੇਰਿਆ ਜਾਵੇਗਾ। ਯੂਨੀਅਨ ਦੇ ਆਗੂ ਜਸਪ੍ਰੀਤ ਸਿੰਘ ਝੰਡੂਕੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਫਿਰ ਵੀ ਬੈਸਟ ਪ੍ਰਾਈਜ ਦੇ ਅਧਿਕਾਰੀਆ ਨੇ ਕੋਈ ਗੱਲ ਨਾ ਸੁਣੀ ਤਾਂ ਕੋਈ ਅਗਲਾ ਕਰੜਾ ਪ੍ਰੋਗਰਾਮ ਦੇਵਾਂਗੇ। ਇਸ ਧਰਨੇ ਵਿੱਚ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਸਾਮਿਲ ਹੋਏ। ਕਿਸਾਨ ਆਗੂ ਅਮਰਜੀਤ ਹਨੀ ਅਤੇ ਸੁਖਮੰਦਰ ਸਿੰਘ ਨਾਗਰਾ ਨੇ ਸੰਬੋਧਤ ਕੀਤਾ ਅਤੇ ਕਿਹਾ ਕਿ ਸਾਡੀਆਂ ਜਥੇੰਦੀਆਂ ਨੂੰ ਵੱਡੀ ਗਿਣਤੀ ਵਿੱਚ ਇਨਾਂ ਪ੍ਰੋਗਰਾਮਾ ਵਿਚ ਸਾਮਿਲ ਕਰਗੇ ਅਤੇ ਜੋ ਵੀ ਪ੍ਰੋਗਰਾਮ ਮੁਲਾਜਮ ਦੇਣਗੇ ਅਸੀਂ ਹਰ ਤਰਾ ਦੀ ਮਦਦ ਦੇਵਾਗੇ। ਇਸ ਮੌਕੇ ਬੈਸਟ ਪ੍ਰਾਈਜ ਯੂਨੀਅਨ ਦੇ ਮੁਲਾਜਮ ਭੋਲਾ ਸਿੰਘ, ਹਰਮਨਪ੍ਰੀਤ ਵਿੱਕੀ, ਨਿਰਮਲ ਸ਼ਰਮਾ,ਮਨਪ੍ਰੀਤ ਸ਼ਰਮਾ ਭੁੱਚੋ ਕਲਾਂ ਸਿਮਰਜੀਤ ਕੌਰ, ਮਨਪ੍ਰੀਤ ਕੌਰ , ਅਮਨਦੀਪ ਕੌਰ, ਸਟੈੱਫੀ ਆਦਿ ਮੌਜੂਦ ਸਨ।
ਬੈਸਟ ਪ੍ਰਾਈਜ਼ ਮੁਲਾਜਮ ਯੂਨੀਅਨ ਨੇ ਕੰਪਨੀ ਦੇ ਅਧਿਕਾਰੀਆਂ ਦਾ ਫ਼ੂਕਿਆ ਪੁਤਲਾ
6 Views