ਸੁਖਬੀਰ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ, ਪਰਮਜੀਤ ਸਿੰਘ ਸ਼ਰਨਾ, ਮਨਜੀਤ ਸਿੰਘ ਜੀ.ਕੇ, ਬਲਜੀਤ ਸਿੰਘ ਦਾਦੂਵਾਲ ਹੋਏ ਸਮਾਗਮ ਵਿਚ ਸ਼ਾਮਲ
ਸੁਖਜਿੰਦਰ ਮਾਨ
ਸ੍ਰੀ ਅੰਮਿ੍ਰਤਸਰ ਸਾਹਿਬ , 11 ਮਈ: “ਬੰਦੀ ਸਿੰਘਾਂ ਦੀ ਰਿਹਾਈ“ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉੱਪਰ ਅੱਜ ਲੰਮੇ ਸਮੇਂ ਬਾਅਦ ਸਿਆਸੀ ਵਿਰੋਧੀ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਇੱਕ ਮੰਚ ’ਤੇ ਇਕੱਠੇ ਨਜ਼ਰ ਆਏ। ਅੱਜ ਸਜਾਵਾਂ ਪੂਰੀਆਂ ਕਰ ਚੁੱਕੇ ਸਮੂੰਹ ਬੰਦੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੇ ਮੁੱਦੇ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਧਾਰਮਿਕ ਇਕੱਤਰਤਾ ਬੁਲਾਉਣ ਦੇ ਦਿੱਤੇ ਹੁਕਮ ਤੋਂ ਬਾਅਦ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ, ਸੰਪਰਦਾਵਾਂ ਆਦਿ ਨੂੰ ਅੱਜ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਪੁੱਜਣ ਦਾ ਸੱਦਾ ਦਿੱਤਾ ਹੋਇਆ ਸੀ। ਹਾਲਾਂਕਿ ਬੀਤੇ ਦਿਨੀਂ ਕੁੱਝ ਪੰਥਕ ਧੜਿਆਂ ਨੇ 11 ਮਈ ਦੀ ਪੰਥਕ ਇਕੱਤਰਤਾ ਨੂੰ ਬਾਦਲ ਪ੍ਰਵਾਰ ਨੂੰ ਮੁੜ ਸਿਆਸੀ ਤੇ ਪੰਥਕ ਤੌਰ ’ਤੇ ਖੜਾ ਕਰਨ ਦੀ ਚਾਲ ਦਸਦਿਆਂ ਇਸਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਅੱਜ ਦੀ ਇਕੱਤਰਤਾ ਵਿਚ ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸਿਆਸੀ ਤੇ ਪੰਥਕ ਮੁੱਦਿਆਂ ’ਤੇ ਇਕਦੂਜੇ ਨੂੰ ਘੇਰਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ, ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਾਗੋ ਦਲ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੋਂ ਇਲਾਵਾ ਹਰਿਆਣਾ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਆਦਿ ਪੁੱਜੇ ਹੋਏ ਸਨ। ਵੱਡੀ ਗੱਲ ਇਹ ਵੀ ਹੈ ਕਿ ਉਕਤ ਸਮੂਹ ਆਗੂ ਤੇ ਉਨ੍ਹਾਂ ਦੀਆਂ ਪਾਰਟੀਆਂ ਪੰਜਾਬ ਵਿਚ ਪੰਥਕ ਮਾਣ-ਮਰਿਆਦਾ ਦੇ ਘਾਣ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਆਦਿ ਮੁੱਦਿਆਂ ’ਤੇ ਬਾਦਲ ਦਲ ਨੂੰ ਘੇਰਦੀਆਂ ਹਨ। ਇਸ ਪੰਥਕ ਇਕੱਤਰਤਾ ਵਿਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਐਡਵੋਕੇਟ ਸ.ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ.ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ,ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਦਲ ਬਾਬਾ ਬਿਧੀ ਚੰਦ,ਸੰਤ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ,ਸ. ਕਰਨੈਲ ਸਿੰਘ ਪੰਜੋਲੀ ਜਰਨਲ ਸਕੱਤਰ ਸ੍ਰੌਮਣੀ ਕਮੇਟੀ,ਸ.ਜਸਕਰਨ ਸਿੰਘ ਕਾਹਨਸਿੰਘਵਾਲਾ ਜਰਨਲ ਸਕੱਤਰ, ਸ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੰਤਰੀ,ਸ.ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ,ਸ.ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ,ਸ.ਬਲਵਿੰਦਰ ਸਿੰਘ ਭੂੰਦੜ ਸਾਬਕਾ ਮੰਤਰੀ,ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ,ਭਾਈ ਗੋਬਿੰਦ ਸਿੰਘ ਲੌੰਗੋਵਾਲ ਸਾਬਕਾ ਪ੍ਰਧਾਨ,ਸ. ਬਲਦੇਵ ਸਿੰਘ ਸਿਰਸਾ ਦਲ ਖਾਲਸਾ,ਸ.ਪਰਮਜੀਤ ਸਿੰਘ ਗਾਜ਼ੀ ਸਿੱਖ ਫੈਡਰੇਸ਼ਨ ਬਿੱਟੂ,ਸੰਤ ਬਾਬਾ ਲੱਖਾ ਸਿੰਘ ਨਾਨਕਸਰ,ਸੰਤ ਬਾਬਾ ਨਾਰੰਗ ਸਿੰਘ ਹਰੀਆਂ ਵੇਲਾਂ,ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਜੋਧਪੁਰੀ,ਸੰਤ ਬਾਬਾ ਬੂਟਾ ਸਿੰਘ ਗੁਰਥੜੀ ਮੈਂਬਰ ਸ੍ਰੌਮਣੀ ਕਮੇਟੀ,ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ,ਰਾਗੀ ਰਾਮ ਸਿੰਘ ਮੈਂਬਰ ਸ਼ੋਮਣੀ ਕਮੇਟੀ,ਸ.ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਪਿ੍ਰੰਸੀਪਲ ਸੁਰਿੰਦਰ ਸਿੰਘ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਤੇ ਹੋਰ ਬਹੁਤ ਸਾਰੇ ਪੰਥਕ ਆਗੂ ਸ੍ਰੌਮਣੀ ਕਮੇਟੀ ਸੰਤ ਮਹਾਂਪੁਰਸ਼ ਬੰਦੀ ਸਿੰਘ ਪ੍ਰੀਵਾਰ ਹਾਜ਼ਰ ਸਨ।
Share the post "ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ‘ਬਾਦਲ ਤੇ ਬਾਦਲ ਵਿਰੋਧੀ’ ਧੜੇ ਲੰਮੇ ਸਮੇਂ ਬਾਅਦ ਇੱਕ ਮੰਚ ’ਤੇ ਆਏ ਨਜ਼ਰ"