WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਬੱਚਿਆਂ ਨੂੰ ਪੜਾਉਣ ਦੀ ਥਾਂ, ਖੁਦ ਅਖ਼ਬਾਰ ’ਚ ਮਗਨ ਮਾਸਟਰ ਜੀ ਦੀ ਆਈ ਸ਼ਾਮਤ

ਸਿੱਖਿਆ ਅਫ਼ਸਰ ਨੇ ਚੈਕਿੰਗ ਤੋਂ ਬਾਅਦ ਜਾਰੀ ਕੀਤਾ ਨੋਟਿਸ
ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 27 ਮਈ: ਸਰਕਾਰੀ ਸਖ਼ਤੀ ਦੇ ਬਾਵਜੂਦ ਸਕੂਲ ’ਚ ਅਖ਼ਬਾਰ ਪੜ੍ਹਣ ’ਚ ਮਗਨ ਰਹੇ ਬਠਿੰਡਾ ਜ਼ਿਲ੍ਹੇ ਦੇ ਇੱਕ ਅਧਿਆਪਕ ਦੀ ਸ਼ਾਮਤ ਆ ਗਈ ਹੈ। ਇਸ ਅਧਿਆਪਕ ਦੀ ਕਲਾਸ ’ਚ ਨਾਂ ਤਾਂ ਪੂਰੇ ਬੱਚੇ ਹੋਏ ਸਨ ਅਤੇ ਨਾਂ ਹੀ ਕਲਾਸ ’ਚ ਮੌਜੂਦ ਬੱਚਿਆਂ ਨੂੰ ਕੁੱਝ ਪੜਾਇਆ ਗਿਆ ਸੀ। ਮਹੱਤਵਪੂਰਨ ਗੱਲ ਇਹ ਵੀ ਪਤਾ ਚੱਲੀ ਹੈ ਕਿ ਭੁੱਚੋਂ ਬਲਾਕ ਅਧੀਨ ਆਉਂਦੇ ਪਿੰਡ ਕਰਤਾਰਪੁਰ ਥਾਂਦੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇਹ ਅਧਿਆਪਕ ਸਾਹਿਬ ਅਖ਼ਬਾਰ ਪੜ੍ਹਣ ਵਿਚ ਇੰਨ੍ਹਾਂ ਖੁੱਬੇ ਹੋਏ ਸਨ ਕਿ ਉਨ੍ਹਾਂ ਨੂੰ ਅਪਣੇ ਸਿਰ ’ਤੇ ਖੜ੍ਹੇ ਜਿਲ੍ਹਾ ਸਿੱਖਿਆ ਅਫ਼ਸਰ ਦਾ ਵੀ ਪਤਾ ਨਹੀਂ ਲੱਗਿਆ। ਬੀਤੇ ਕੱਲ ਵਾਪਰੀ ਇਸ ਘਟਨਾ ਤੋਂ ਬਾਅਦ ਅੱਜ ਉਕਤ ਸਕੂਲ ਦੇ ਅਰਜਨ ਸਿੰਘ ਨਾਂ ਦੇ ਇਸ ਅਧਿਆਪਕ ਨੂੰ ਸਿੱਖਿਆ ਦਫ਼ਤਰ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਸਕੂਲ ਵਿਚ ਇੱਕ ਅਧਿਆਪਕ ਦੀ ਆਸਾਮੀ ਸਰਪਲੱਸ ਸੀ। ਰੁਟੀਨ ਦੀ ਤਰ੍ਹਾਂ ਬੀਤੇ ਕੱਲ ਵੀ ਜਿਲ੍ਹਾ ਸਿੱਖਿਆ ਅਫਸਰ(ਐਲੀਮੈਂਟਰੀ) ਸਿਵਪਾਲ ਗੋਇਲ ਸਵੇਰੇ 7:20 ਵਜੇਂ ਉਕਤ ਸਕੂਲ ਵਿਚ ਚੈਕਿੰਗ ਲਈ ਪੁੱਜ ਗਏ। ਇਸ ਦੌਰਾਨ ਜਦ ਉਹ ਪਹਿਲੇ ਹੀ ਕਮਰੇ ਵਿਚ ਪੁੱਜੇ ਤਾਂ ਉਥੇ ਇੱਕ ਅਧਿਆਪਕ ਹੱਥ ਵਿਚ ਫ਼ੜੀ ਅਖ਼ਬਾਰ ਪੜ੍ਹ ਰਿਹਾ ਸੀ ਤੇ ਉਸਦੇ ਸਾਹਮਣੇ ਬੈਠੇ ਤਿੰਨ ਬੱਚੇ ਅਪਣੇ ਆਪ ਵਿਚ ਮਸਤ ਸਨ। ਡੀਈਓ ਗੋਇਲ ਦੇ ਕਮਰੇ ਵਿਚ ਆਉਣ ਦਾ ਵੀ ਉਕਤ ਅਧਿਆਪਕ ਨੂੰ ਪਤਾ ਨਹੀਂ ਚੱਲਿਆ। ਜਦ ਉਨ੍ਹਾਂ ਅਧਿਆਪਕ ਨੂੰ ਬੁਲਾਇਆ ਤਾਂ ਅਧਿਆਪਕ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਜਦ ਉਸਤੋਂ ਪੁਛਿਆ ਗਿਆ ਤਾਂ ਸਕੂਲ ਸਮੇਂ ਵਿਚ ਅਖ਼ਬਾਰ ਪੜ੍ਹਣ ਬਾਰੇ ਉਹ ਕੋਈ ਜਵਾਬ ਨਾ ਦੇ ਸਕੇ। ਇਸੇ ਤਰ੍ਹਾਂ ਸਿੱਖਿਆ ਅਧਿਕਾਰੀ ਨੂੰ ਇਹ ਵੀ ਪਤਾ ਚੱਲਿਆ ਕਿ ਉਕਤ ਅਧਿਆਪਕ ਦੀ ਜਮਾਤ ਵਿਚ 18 ਬੱਚੇ ਸਨ ਪ੍ਰੰਤੂ ਮੌਕੇ ’ਤੇ ਤਿੰਨ ਹੀ ਹਾਜ਼ਰ ਸਨ। ਇਸ ਬਾਰੇ ਵੀ ਅਧਿਆਪਕ ਕੋਲ ਕੋਈ ਜਵਾਬ ਨਹੀਂ ਸੀ। ਬੱਚਿਆਂ ਨੂੰ ਪੁੱਛਣ ’ਤੇ ਇਹ ਵੀ ਗੱਲ ਸਾਹਮਣੇ ਆਈ ਕਿ ਸਕੂਲ ਲੱਗੇ ਨੂੰ 20 ਮਿੰਟ ਹੋਣ ਦੇ ਬਾਵਜੂਦ ਬੱਚਿਆਂ ਨੂੰ ਕੋਈ ਵੀ ਕੰਮ ਨਹੀਂ ਕਰਵਾਇਆ ਗਿਆ ਸੀ। ਇਸ ਮਾਮਲੇ ਨੂੰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਿਵਪਾਲ ਗੋਇਲ ਨੇ ਗੰਭੀਰਤਾ ਨਾਲ ਲੈਂਦਿਆਂ ਅਰਜਨ ਸਿੰਘ ਨਾਂ ਦੇ ਅਧਿਆਪਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਇੱਕ ਹਫ਼ਤੇ ’ਚ ਇਸਦਾ ਜਵਾਬ ਦੇਣ ਲਈ ਕਿਹਾ ਹੈ। ਇਸਦੀ ਪੁਸ਼ਟੀ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਰਕਾਰ ਦੀਆਂ ਸਖ਼ਤ ਹਿਦਾਇਤਾਂ ਹਨ ਕਿ ਸਕਰਾਰੀ ਸਕੂਲਾਂ ਦਾ ਪੱਧਰ ਉਚਾ ਚੁੱਕਿਆ ਜਾਵੇ , ਜਿਸਦੇ ਚੱਲਦੇ ਅਜਿਹੇ ਲਾਪਰਵਾਹ ਅਧਿਆਪਕ ਨੂੰ ਬਖ਼ਸਿਆਂ ਨਹੀਂ ਜਾਵੇਗਾ।

Related posts

ਬਾਬਾ ਫ਼ਰੀਦ ਕਾਲਜ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ

punjabusernewssite

ਕੇਂਦਰੀ ਯੂਨੀਵਰਸਿਟੀ ’ਚ ਨਸ਼ਿਆਂ ਦੇ ਪ੍ਰਭਾਵ ਬਾਰੇ ਸਮਾਗਮ ਆਯੋਜਿਤ, ਕੇਂਦਰੀ ਮੰਤਰੀ ਨੇ ਕੀਤੀ ਸਮੂਲੀਅਤ

punjabusernewssite

ਮਾਲਵਾ ਕਾਲਜ ਦੇ ਵਿਦਿਆਰਥੀਆਂ ਨੂੰ ਲੁਧਿਆਣਾ ਬੈਵਰੇਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਉਦਯੋਗਿਕ ਦੌਰਾ ਕਰਵਾਇਆ

punjabusernewssite