WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਜਲੰਧਰ

ਬੱਜਟ ਸ਼ੈਸ਼ਨ ਵਿੱਚ ਸਰਕਾਰੀ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਨੂੰ ਵੱਡੀਆਂ ਆਸਾਂ :- ਕਮਲ ਕੁਮਾਰ

ਜੇਕਰ ਮੰਨੀਆਂ ਮੰਗਾ ਨਾ ਲਾਗੂ ਕੀਤੀਆਂ ਤਾਂ ਕਰਾਂਗੇ ਤਿੱਖਾ ਸੰਘਰਸ਼ :- ਰੇਸ਼ਮ ਸਿੰਘ ਗਿੱਲ
ਪਨਬੱਸ ਵਿੱਚ ਦੋ ਠੇਕੇਦਾਰ ਵਿਚੋਲਿਆਂ ਨੂੰ ਲਿਆਉਣ ਲਈ ਅਫ਼ਸਰਸ਼ਾਹੀ ਪੱਬਾਂ ਭਾਰ :- ਜਗਤਾਰ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 6 ਮਾਰਚ: ਪੰਜਾਬ ਰੋਡਵੇਜ਼ ਪਨਬਸ /ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜਥੇਬੰਦੀ ਦੇ ਸੰਸਥਾਪਕ ਕਮਲ ਕੁਮਾਰ ਅਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠਾਂ ਜਲੰਧਰ ਬੱਸ ਸਟੈਂਡ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਪੰਜਾਬ ਦੇ ਸਮੂਹ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਬੋਲਦੀਆਂ ਜਥੇਬੰਦੀ ਸੰਸਥਾਪਕ ਕਮਲ ਕੁਮਾਰ ਅਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਮੀਤ ਪ੍ਰਧਾਨ ਕੁਲਵੰਤ ਮਿਨਾਸ, ਗੁਰਪ੍ਰੀਤ ਸਿੰਘ ਪੰਨੂ ਨੇ ਕਿਹਾ ਪੰਜਾਬ ਸਰਕਾਰ ਦੇ ਸਲਾਨਾ ਬੱਜਟ ਸ਼ੈਸ਼ਨ ਤੋਂ ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਦੇ ਕੱਚੇ ਕਰਮਚਾਰੀਆਂ ਨੂੰ ਬਹੁੱਤ ਵੱਢੀ ਆਸ ਹੈ ਕਿ ਸਰਕਾਰ ਉਹਨਾਂ ਨੂੰ ਪੱਕਾ ਕਰਨ ਲਈ ਇਸ ਬੱਜਟ ਸੈਸ਼ਨ ਵਿੱਚ ਐਲਾਨ ਕਰੇਗੀ ਅਤੇ ਸਰਕਾਰੀ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਲਈ ਅਤੇ ਜੋ ਮਹਿਲਾਵਾਂ ਨੂੰ ਸਰਕਾਰ ਵਲੋਂ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ।ਉਸ ਲਈ ਬੱਜਟ ਸ਼ੈਸ਼ਨ ਵਿੱਚ ਬੱਜਟ ਰੱਖੇਗੀ ਹਰ ਮਹੀਨੇ ਪਨਬੱਸ ਅਤੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੀ ਦਿੱਕਤ ਦੂਰ ਹੋਵੇਗੀ ਅਤੇ ਨਾਲ ਹੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕੀ ਇਸ ਬੱਜਟ ਸੈਸ਼ਨ ਵਿੱਚ ਨਵੀਆਂ ਬੱਸਾਂ ਪਾਉਣ ਲਈ ਵੀ ਸਰਕਾਰ ਬੱਜਟ ਰੱਖੇ ਤਾਂ ਕੀ ਪੰਜਾਬ ਦਾ ਕੋਈ ਵੀ ਪਿੰਡ ਸ਼ਹਿਰ ਸਰਕਾਰੀ ਬੱਸਾਂ ਦੀ ਸਹੂਲਤਾਂ ਲੈਣ ਤੋਂ ਵਾਂਝਾ ਨਾ ਰਹੇ।ਇਸ ਮੌਕੇ ਤੇ ਬੋਲਦੀਆਂ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਅਤੇ ਸੂਬਾ ਜੁਆਇਟ ਸਕੱਤਰ ਜਗਤਾਰ ਸਿੰਘ,ਜੋਧ ਸਿੰਘ,ਜਲੋਰ ਸਿੰਘ ਨੇ ਬੋਲਦਿਆਂ ਕਿਹਾ ਕੀ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਵਲੋਂ ਸਾਰੇ ਵਿਭਾਗਾਂ ਵਿੱਚੋਂ ਠੇਕੇਦਾਰ (ਵਿਚੋਲਿਆਂ) ਨੂੰ ਬਾਹਰ ਕੱਢਣ ਦੇ ਬਿਆਨ ਵਿਧਾਨ ਸਭਾ ਵਿੱਚ ਦੇ ਰਹੇ ਹਨ ਦੂਜੇ ਪਾਸੇ ਟਰਾਂਸਪੋਰਟ ਵਿਭਾਗ ਪਨਬੱਸ ਵਿੱਚ ਇੱਕ ਦੀ ਥਾਂ ਤੇ 2 ਠੇਕੇਦਾਰ ਵਿਚੋਲਿਆਂ ਨੂੰ ਲਿਆਂਦਾ ਜਾ ਰਿਹਾ ਹੈ ਜਿਸ ਨੂੰ ਲਾਗੂ ਕਰਨ ਲਈ ਅਫ਼ਸਰਸ਼ਾਹੀ ਪੱਬਾਂ ਭਾਰ ਹੋਈ ਬੈਠੀ ਹੈ। ਜਿਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਪਿਛਲੇ ਲੰਮੇ ਸਮੇਂ ਤੋਂ ਜਥੇਬੰਦੀ ਸ਼ੰਘਰਸ਼ ਕਰ ਰਹੀ ਹੈ ਇਹਨਾਂ ਸ਼ੰਘਰਸ਼ਾ ਚੋਂ ਬਹੁੱਤ ਵਾਰ ਸਰਕਾਰ ਨਾਲ ਗੱਲਬਾਤ ਵੀ ਹੋਈ ਜਿਸ ਵਿੱਚ 19 ਦਸੰਬਰ 2022 ਨੂੰ ਯੂਨੀਅਨ ਦੀ ਮੀਟਿੰਗ ਸੂਬਾ ਸਰਕਾਰ ਦੇ ਚੀਫ ਸੈਕਟਰੀ ਸ੍ਰੀ ਵਿਜੇ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਨਾਲ ਹੋਈ ਸੀ ਇਸ ਮੀਟਿੰਗ ਵਿੱਚ ਮੰਨੀਆ ਹੋਈਆਂ ਮੰਗਾ ਨੂੰ ਅਫ਼ਸਰਸ਼ਾਹੀ ਪੂਰਾ ਨਹੀਂ ਕਰ ਰਹੀ ਜਦੋਂ ਕਿ ਸ੍ਰੀ ਜੰਜੂਆ ਨੇ ਇਹ ਕਲੀਅਰ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪਾਲਸੀ ਬਣਾ ਰਹੇ ਹਾਂ ਇਸ ਤੇ ਯੂਨੀਅਨ ਨੇ ਵੀ ਸਮਾਂ ਦਿੰਦੇ ਹੜਤਾਲ ਖਤਮ ਕਰਕੇ ਸਹਿਮਤੀ ਜਤਾਈ ਸੀ ਪ੍ਰੰਤੂ ਬਾਕੀ ਮੰਗਾਂ ਜਿਵੇਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ,ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ 2500+30% ਵਾਧਾ ਲਾਗੂ ਕਰਨਾ,ਡਾਟਾ ਐਂਟਰੀ ਅਪਰੇਟਰ ਅਤੇ ਅਡਵਾਂਸ ਬੁਕੱਰਾਂ ਦੀ ਤਨਖਾਹ ਵਾਧਾ,ਰਿਪੋਰਟਾਂ ਦੀਆਂ ਕੰਡੀਸ਼ਨਾ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ,ਕੰਡੀਸ਼ਨਾ ਵਿੱਚ ਸੋਧ ਕਰਨ ਅਤੇ ਕਿਸੇ ਵੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਨਾ ਜਾਵੇ ਕੇਵਲ ਬਣਦੀ ਸਜ਼ਾ ਦਿੱਤੀ ਜਾਵੇ,5% ਤਨਖ਼ਾਹਾਂ ਵਿੱਚ ਸਲਾਨਾ ਵਾਧਾ ਜ਼ੋ ਫਾਇਲ ਵਿੱਤ ਵਿਭਾਗ ਕੋਲ ਸੀ,ਚੀਫ ਸੈਕਟਰੀ ਸਾਹਿਬ ਵਲੋਂ ਮਹੀਨੇ ਵਿੱਚ ਲਾਗੂ ਕਰਨ ਲਈ ਆਪ ਵਾਅਦਾ ਕੀਤਾ ਗਿਆ ਸੀ ਅਤੇ ਬਾਕੀ ਮੰਗਾਂ ਤੇ ਟਰਾਂਸਪੋਰਟ ਵਿਭਾਗ ਨੂੰ ਇੱਕ ਮਹੀਨੇ ਵਿੱਚ ਹੱਲ ਕੱਢਣ ਲਈ ਕਿਹਾ ਗਿਆ ਸੀ ਅਤੇ ਨਾਲ ਹੀ ਪਨਬੱਸ ਵਿੱਚ ਆਊਟਸੋਰਸ ਦੀ ਭਰਤੀ ਵਿੱਚ ਹੋਈ ਕੁਰੱਪਸ਼ਨ ਦੇ ਦਿੱਤੇ ਸਬੂਤਾਂ ਤੇ ਇੱਕ ਮਹੀਨੇ ਵਿੱਚ ਕਾਰਵਾਈ ਕਰਨ ਲਈ ਵਿਭਾਗ ਨੂੰ ਕਿਹਾ ਗਿਆ ਸੀ ਇਸ ਦੇ ਨਾਲ ਹੀ ਬਟਾਲਾ ਡਿਪੂ ਦੇ ਕੰਡਕਟਰ ਦੀ ਨਜਾਇਜ਼ ਰਿਪੋਰਟ ਦੀ ਇੰਕੁਆਰੀ ਨੂੰ ਦੁਬਾਰਾ ਕਰਨ ਦੇ ਆਦੇਸ਼ ਦਿੱਤੇ ਸਨ ਪ੍ਰੰਤੂ ਅੱਜ ਦੋ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਵਰਕਰਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਕਰਨ ਜਾਂ ਲਾਗੂ ਕਰਨ ਵੱਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਜਰੂਰੀ ਨਹੀਂ ਸਮਝਿਆ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਅਫ਼ਸਰਸ਼ਾਹੀ ਜਾਣ ਬੁੱਝ ਕੇ ਮੰਗਾਂ ਪੂਰੀਆਂ ਨਾਂ ਕਰਕੇ ਅਤੇ ਹੁਣ ਹਰਿਆਣੇ ਤੋਂ ਇੱਕ ਹੋਰ ਠੇਕੇਦਾਰ ਸਾਂਈ ਰਾਮ ਲਿਆ ਕੇ ਪਨਬੱਸ ਦੇ 6 ਡਿਪੂ ਦੇ ਕੇ ਅਤੇ ਦਾਤਾਰ ਸਕਿਊਰਟੀ ਗਰੁੱਪ ਨੂੰ 12 ਡਿਪੂ ਦੇ ਕੇ 2 ਠੇਕੇਦਾਰਾਂ ਰਾਹੀਂ ਵਰਕਰਾਂ ਦਾ ਸ਼ੋਸਣ ਕਰਵਾਣਾ ਚਾਹੁਦੀ ਹੈ ਅਤੇ ਜਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ।ਇਸ ਮੌਕੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ,ਰੋਹੀ ਰਾਮ ਜਤਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਬਟਾਲਾ ਵਲੋਂ ਬੋਲਦਿਆਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਜ਼ੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ 15 ਮਾਰਚ 2023 ਨੂੰ ਪੰਜਾਬ ਦੇ ਸਾਰੇ ਡੀਪੂਆਂ ਦੇ ਅੱਗੇ ਵੱਢੇ ਪੱਧਰ ਤੇ ਗੇਟ ਰੈਲੀਆਂ ਕਰ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਫ਼ੇਰ ਵੀ ਮੰਗਾ ਵੱਲ ਧਿਆਨ ਨਾ ਦਿੱਤਾ ਅਤੇ 18 ਮਾਰਚ ਤੋਂ 19 ਮਾਰਚ ਤੱਕ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖ਼ੇ ਸ਼ਾਂਤਮਈ ਤਰੀਕੇ ਨਾਲ ਰੋਸ਼ ਮਾਰਚ ਕੀਤਾ ਜਾਵੇਗਾ ਇਸ ਦੋਰਾਨ ਸਰਕਾਰ ਜਾ ਮਨੇਜਮੈਂਟ ਨੇ ਕੋਈ ਵੀ ਵਧਵਾ ਐਕਸ਼ਨ ਕੀਤਾ ਤਾਂ ਤਰੁੰਤ ਪੋਸਟਪੋਨ ਕੀਤੇ ਹੋਏ ਐਕਸ਼ਨਾ ਨੂੰ ਸਟੈਡ ਕਰਕੇ ਤਿੱਖੇ ਸੰਘਰਸ਼ ਕਰਨ ਨੂੰ ਜਥੇਬੰਦੀ ਮਜਬੂਰ ਹੋਵੇਗੀ।ਇਸ ਮੌਕੇ ਬਲਜਿੰਦਰ ਸਿੰਘ ਸੂਬਾ ਕੈਸ਼ੀਅਰ,ਗੁਰਪ੍ਰੀਤ ਸਿੰਘ ਢਿੱਲੋਂ, ਰਾਜਕੁਮਾਰ,ਅਵਤਾਰ ਸਿੰਘ, ਦਲਜੀਤ ਸਿੰਘ , ਬਿਕਰਮਜੀਤ ਸਿੰਘ, ਸੱਤਪਾਲ ਸਿੰਘ, ਪਰਮਜੀਤ ਸਿੰਘ,ਹੈਰੀ ਫਰੀਦਕੋਟ, ਜਤਿੰਦਰ ਸਿੰਘ ਫਿਰੋਜ਼ਪੁਰ,ਗੁਰਪ੍ਰੀਤ ਸਿੰਘ ਜ਼ੀਰਾ, ਆਦਿ ਆਗੂ ਹਾਜਰ ਹੋਏ।

Related posts

ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਸੂਬੇ ਦੇ ਪੇਂਡੂ ਇਲਾਕਿਆਂ ਵਿੱਚ ਯੂਨਿਟ ਸਥਾਪਤ ਕਰਨ ਦਾ ਸੱਦਾ

punjabusernewssite

ਜਲੰਧਰ ਵਿਖੇ ਸੀ.ਪੀ.ਐਫ.ਕਰਮਚਾਰੀ ਯੂਨੀਅਨ ਵੱਲੋ 10 ਮਾਰਚ ਨੂੂੰ ਕੀਤਾ ਜਾਵੇਗਾ ਝੰਡਾ ਮਾਰਚ

punjabusernewssite

ਜਲੰਧਰ ਸ਼ਹਿਰ ਨੂੰ ਪੀਣ ਵਾਲਾ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ 526 ਕਰੋੜ ਦੇ ਜਲ ਸਪਲਾਈ ਪ੍ਰਾਜੈਕਟ ਨੂੰ ਤੇਜੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼

punjabusernewssite