ਸਰਬਸੰਮਤੀ ਨਾਲ ਬਹਾਦਰ ਸਿੰਘ ਰਾਹੋਂ ਨੂੰ ਚੁਣਿਆ ਪ੍ਰਧਾਨ, ਗੁਰਦੀਪ ਸਿੰਘ ਨੂੰ ਬਣਾਇਆ ਚੇਅਰਮੈਨ
ਪੰਜਾਬੀ ਖਬਰਸਾਰ ਬਿਊਰੋ
ਫਤਹਿਗੜ੍ਹ ਸਾਹਿਬ, 23 ਮਈ: ਸੋਮਵਾਰ ਨੂੰ ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਸਮੂਹ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿਚ ਪਾਰਟੀ ਦੇ ਸੰਵਿਧਾਨ ਮੁਤਾਬਿਕ 2 ਸਾਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਆਪਣਾ ਅਸਤੀਫਾ ਦਿੱਤਾ। ਇਸ ਦੌਰਾਨ ਸਰਬਸਮਤੀ ਨਾਲ ਭਾਈ ਬਹਾਦਰ ਸਿੰਘ ਰਾਹੋਂ ਨੂੰ ਪਾਰਟੀ ਦਾ ਨਵਾ ਪ੍ਰਧਾਨ ਚੁਣਿਆ ਗਿਆ ਜਦੋਂਕਿ ਗੁਰਦੀਪ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ। ਇਸ ਮੌਕੇ ਪਾਰਟੀ ਦੇ ਹੋਰਨਾਂ ਅਹੁਦੇਦਾਰਾਂ ਵਿਚ ਸਰਪ੍ਰਸਤ ਭਾਈ ਗੁਰਨਾਮ ਸਿੰਘ ਸਿੱਧੂ , ਸਕੱਤਰ ਜਨਰਲ ਭਾਈ ਜਤਿੰਦਰ ਸਿੰਘ ਈਸੜੂ , ਦਫਤਰ ਸਕੱਤਰ ਭਾਈ ਅਮਨਦੀਪ ਸਿੰਘ ਖਾਲਸਾ ਜਲੰਧਰ, ਸੀਨੀਅਰ ਮੀਤ ਪ੍ਰਧਾਨ ਬਾਬਾ ਚਮਕੌਰ ਸਿੰਘ, ਭਾਈ ਸਰਬਜੀਤ ਸਿੰਘ ਅਲਾਲ ਅਤੇ ਸੀਤਾ ਰਾਮ, ਜਨਰਲ ਸਕੱਤਰ ਭਾਈ ਜਸਵਿੰਦਰ ਸਿੰਘ ਘੋਲੀਆ, ਭਾਈ ਨਛੱਤਰ ਸਿੰਘ ਦਬੜੀਖਾਨਾ, ਭਾਈ ਅਸਰਾ ਸਿੰਘ ਹਮੀਦੀ ਤੇ ਭਾਈ ਸੁਖਜੀਤ ਸਿੰਘ ਡਾਲਾ ਨੂੰ ਬਣਾਇਆ ਗਿਆ। ਮੀਟਿੰਗ ਵਿੱਚ ਲਏ ਫੈਸਲੇ ਮੁਤਾਬਕ 4 ਜੂਨ ਨੂੰ ਬਰਗਾੜੀ ਤੇ ਜੂਨ 84 ਦੇ ਸਹੀਦਾਂ ਨੂੰ ਸਮਰਪਿਤ ਪੰਥਕ ਅਤੇ ਪੰਜਾਬ ਪੱਖੀ ਜਥੇਬੰਦੀਆਂ ਵੱਲੋਂ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਗੁਰੂ ਨਾਨਕ ਭਵਨ ਵਿਖੇ 11 ਵਜੇ ਕੀਤੀ ਜਾ ਰਹੀ ਕਨਵੈਨਸਨ ਵਿੱਚ ਪਾਰਟੀ ਵੱਲੋਂ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਸਾਰੇ ਅਹੁਦੇਦਾਰਾਂ ਦੀਆਂ ਜਿੰਮੇਵਾਰੀਆਂ ਲਾਈਆਂ ਗਈਆਂ। ਇਹ ਵੀ ਫੈਸਲਾ ਲਿਆ ਗਿਆ ਕਿ ਉਕਤ ਦਿਨ ਹੀ ਸਾਮ ਨੂੰ ਸਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਮਾਗਮ ਕੀਤਾ ਜਾਵੇਗਾ। ਮੀਟਿੰਗ ਵਿੱਚ ਜਥੇਦਾਰ ਗੁਰਬਖਸ ਸਿੰਘ ਜੀ ਦੀ ਸਹਾਦਤ ਅਤੇ ਬਾਪੂ ਸੂਰਤ ਸਿੰਘ ਜੀ ਦੇ ਸੰਘਰਸ ਨੂੰ ਯਾਦ ਕੀਤਾ ਗਿਆ। ਇਸਤੋਂ ਇਨਾਵਾ ਬੰਦੀ ਸਿੰਘਾਂ ਦੀਆਂ ਰਿਹਾਈਆਂ , ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਗੋਲੀ ਕਾਂਡ ਦੇ ਦੋਸੀਆਂ ਦੀਆਂ ਸਜਾਵਾਂ, ਪਾਕਿਸਤਾਨ ਨਾਲ ਖੁੱਲ੍ਹਾ ਵਪਾਰਕ ਲਾਂਘੇ, ਕਰਤਾਰਪੁਰ ਸਾਹਿਬ ਦੀ ਜਮੀਨ ਭਾਰਤ ਵਿੱਚ ਲੈਣ ਅਤੇ ਹੋਰ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਵੱਲੋਂ ਰੱਦ ਕੀਤੇ ਗਏ ਸੁਖਬੀਰ ਸਿੰਘ ਬਾਦਲ ਨੂੰ ਸਥਾਪਤ ਕੀਤੇ ਜਾਣ ਦੇ ਯਤਨਾਂ ਯਤਨਾਂ ਦੀ ਆਲੋਚਨਾ ਕਰਦਿਆਂ ਇਹਨਾਂ ਦੋਸੀਆਂ ਨੂੰ ਸਜਾਵਾਂ ਦਿਵਾਉਣ ਲਈ ਦਿ੍ਰੜਤਾ ਨਾਲ ਪਹਿਰਾ ਦੇਣ ਦਾ ਐਲਾਨ ਕੀਤਾ।ਇਸਦੇ ਨਾਲ ਹੀ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਮੈਂਬਰੀ ਕਮੇਟੀ ਵਿਚੋਂ ਸੁਖਬੀਰ ਸਿੰਘ ਬਾਦਲ ਨੂੰ ਕੱਢਣ ਦੀ ਮੰਗ ਦੀ ਸਲਾਘਾ ਕੀਤੀ। ਇਸ ਮੌਕੇ ਦਰਬਾਰ ਏ ਪੰਜਾਬ ਅਤੇ ਲੋਕ ਅਧਿਕਾਰ ਲਹਿਰ ਦੇ ਆਗੂ ਸਰਦਾਰ ਬਲਵਿੰਦਰ ਸਿੰਘ ਨੇ ਭਾਈ ਰਾਹੋਂ ਸਾਹਿਬ ਨੂੰ ਵਧਾਈ ਦਿੰਦੇ ਹੋਏ ਪਾਰਟੀ ਜੱਥੇਬੰਦਕ ਸਿਸਟਮ ਅਤੇ ਸੰਘਰਸ ਦੀ ਰੂਪ ਰੇਖਾ ਲਈ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਦਲ ਦੇ ਸਲਾਹਕਾਰ ਪਿ੍ਰੰਸੀਪਲ ਪਰਮਜੀਤ ਸਿੰਘ, ਨਛੱਤਰ ਸਿੰਘ ਦਬੜੀਖਾਨਾ, ਸੁਖਜੀਤ ਸਿੰਘ ਡਾਲਾ, ਬਾਬਾ ਚਮਕੌਰ ਸਿੰਘ ਭਾਈ ਰੂਪਾ , ਜਸਵਿੰਦਰ ਸਿੰਘ ਘੋਲੀਆ , ਭਾਈ ਅਮਨਦੀਪ ਸਿੰਘ ਜਲੰਧਰ, ਭਾਈ ਗੁਰਪ੍ਰੀਤ ਸਿੰਘ ਖਾਲਸਾ, ਸਰਬਜੀਤ ਸਿੰਘ ਅਲਾਲ , ਰਮਨਦੀਪ ਸਿੰਘ ਰਮੀਤਾ, ਬੀਬੀ ਬਲਜੀਤ ਕੌਰ ਅਤੇ ਦਲ ਦੇ ਹੋਰ ਸਾਰੇ ਅਹੁਦੇਦਾਰ ਤੇ ਵਰਕਰ ਸਾਹਿਬਾਨ ਹਾਜਰ ਸਨ।
ਭਾਈ ਗੁਰਦੀਪ ਸਿੰਘ ਨੇ ਯੂਨਾਇਟਡ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ
19 Views