WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਭਾਜਪਾ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਟੇਕਿਆ ਮੱਥਾ

ਤਖ਼ਤ ਸਾਹਿਬ ਤੇ ਅਰਦਾਸ ਕਰਕੇ ਕੀਤੀ ਚੋਣ ਮੁਹਿੰਮ ਸ਼ੁਰੂ।
ਸੁਖਜਿੰਦਰ ਮਾਨ
ਬਠਿੰਡਾ ,22 ਜਨਵਰੀ : ਬੀਤੇ ਕੱਲ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਲ੍ਹ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਵਿਧਾਨਸਭਾ ਨੰਬਰ 94 ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅੱਜ ਰਵੀਪ੍ਰੀਤ ਸਿੰਘ ਸਿੱਧੂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਸ਼ਹਿਰ ਦੇ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਉਪਰੰਤ ਰਸਮੀ ਤੌਰ ਤੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ।ਅੱਜ ਸਵੇਰ ਤੋਂ ਹੀ ਭਾਜਪਾ ਸਮਰਥਕ ਉਨ੍ਹਾਂ ਦੇ ਨੱਤ ਰੋਡ ਰਿਹਾਇਸ਼ ਤੇ ਇਕੱਠਾ ਹੋਣਾ ਸ਼ੁਰੂ ਹੋ ਗਏ ਜਿਥੋਂ ਇੱਕ ਕਾਫ਼ਲੇ ਦੇ ਰੂਪ ਵਿੱਚ ਉਹ ਆਪਣੇ ਸਮਰਥਕਾਂ ਅਤੇ ਭਾਜਪਾ ਆਗੂਆਂ ਸਮੇਤ ਤਖ਼ਤ ਸਾਹਿਬ ਪਹੁੰਚੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ।ਉਨ੍ਹਾਂ ਦੇ ਸਮਰਥਕਾਂ ਅਤੇ ਭਾਜਪਾ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ।ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਰਵੀਪਰੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਮੁੱਚੀ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਦੇ ਤਹਿਦਿਲੋਂ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਉੱਪਰ ਵਿਸ਼ਵਾਸ ਕਰਕੇ ਐਡੀ ਵੱਡੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਆਪਣੇ ਤੌਰ ਤੇ ਲੋੜਵੰਦਾਂ ਦੀ ਸੇਵਾ ਕਰਦੇ ਆਏ ਹਨ ਅਤੇ ਹੁਣ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਭਾਰੀ ਸਮਰਥਨ ਨਾਲ ਉਹ ਭਾਜਪਾ ਨਾਲ ਮਿਲ ਕੇ ਲੋਕਾਂ ਦੀਆਂ ਉਹਨਾਂ ਸਮੱਸਿਆਵਾਂ ਨੂੰ ਵੀ ਦੂਰ ਕਰਨ ਦੇ ਸਿਰਤੋੜ ਯਤਨ ਕਰਨਗੇ ਜਿਹੜੀਆਂ ਨੂੰ ਸਿਰਫ਼ ਸਿਆਸੀ ਸਹਿਯੋਗ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ, ਨਸ਼ਿਆਂ ਦੀ ਮਾਰ,ਹਲਕੇ ਅੰਦਰ ਨਿੱਘਰ ਚੁੱਕੀ ਅਮਨ ਕਾਨੂੰਨ ਦੀ ਸਥਿਤੀ, ਗੁੰਡਾਗਰਦੀ ਅਤੇ ਬੇਰੁਜ਼ਗਾਰੀ ਸਮੇਤ ਨਿਘਾਰ ਵੱਲ ਜਾ ਰਹੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਨਾਲ ਮਨੁੱਖ ਦੀਆਂ ਬੁਨਿਆਦੀ ਸਹੂਲਤਾਂ ਦਾ ਹੱਲ ਕਰਨ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ।
ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਜ ,ਸ੍ਰੀ ਦਿਆਲ ਸੋਢੀ ਸੂਬਾ ਜਰਨਲ ਸਕੱਤਰ, ,ਸ੍ਰੀ ਭਾਰਤ ਭੂਸ਼ਨ ਜਿਲ੍ਹਾ ਦਿਹਾਤੀ ਪ੍ਰਧਾਨ ਭਾਜਪਾ ਬਠਿੰਡਾ,ਜੋਰਾਵਰ ਸਿੰਘ , ਜਗਦੀਸ਼ ਰਾਏ ਜ਼ਿਲਾ ਦਿਹਾਤੀ ਵਾਇਸ ਪ੍ਰਧਾਨ, ਗੋਪਾਲ ਕ੍ਰਿਸ਼ਨ ਬਾਂਸਲ ਕਾਰਜਕਾਰੀ ਮੰਡਲ ਪ੍ਰਧਾਨ, ਰਾਮ ਰੇਸ਼ਮ ਸ਼ਰਨ ਜਿਲ੍ਹਾ ਪ੍ਰੈੱਸ ਸਕੱਤਰ ਭਾਜਪਾ,ਕਸ਼ਮੀਰ ਸਿੰਘ ਜਿਲ੍ਹਾ ਆਗੂ,ਰਿਸ਼ੂ ਗਰਗ ਦਿਹਾਤੀ ਜਿਲ੍ਹਾ ਪ੍ਰਧਾਨ ਯੁਵਾ ਮੋਰਚਾ,ਦੇਵੀਦਿਆਲ ਗੋਇਲ ਮੰਡਲ ਪ੍ਰਧਾਨ, ਤਰਸੇਮ ਸਿੰਗਲਾ, ਟੀਨੂੰ ਲਹਿਰੀ, ਲਵਦੀਪ ਬਾਂਸਲ ਪ੍ਰਧਾਨ ਯੁਵਾ ਮੋਰਚਾ ਤਲਵੰਡੀ ਸਾਬੋ, ਰਜਨੀ ਕੌਰ ਪ੍ਰਧਾਨ ਮਹਿਲਾ ਮੋਰਚਾ, ਯਸ਼ਪਾਲ ਡਿੰਪੀ,ਵਿਜੈ ਕੁਮਾਰ ਸਾਈਕਲਾਂ ਵਾਲੇ,ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਗੁਰਪ੍ਰੀਤ ਸਿੰਘ ਤਲਵੰਡੀ, ਹਰਿੰਦਰ ਸੇਖੂ ਨਿੱਜੀ ਸਹਾਇਕ, ਸਰਪੰਚ ਸੋਨੀ ਸਿੰਘ ਕੋਟ ਬਖਤੂ,ਕੁਲਵਿੰਦਰ ਸਿੰਘ ਗਾਟਵਾਲੀ, ਗੋਲਡੀ ਮਹੇਸ਼ਵਰੀ, ਰਿਸ਼ੂ ਰਾਮਾਂ ਮੰਡੀ, ਦਵਿੰਦਰ ਸਿੰਘ ਖਾਲਸਾ, ਲਾਡੀ ਜਗਾ ਰਾਮ ਤੀਰਥ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ, ਬਲਵਾਨ ਵਰਮਾ, ਮਨਜੀਤ ਸਿੰਘ ਭਾਗੀਵਾਂਦਰ, ਦੇਬੂ ਕਬਾੜੀਆ, ਜਸਪ੍ਰੀਤ ਸਿੰਘ ਲੇਲੇਵਾਲਾ, ਬਲਕਾਰ ਨਵਾਂ ਪਿੰਡ, ਰਾਜਪਾਲ ਸਿੰਘ ਸਰਨਾ, ਲਖਵੀਰ ਸਿੰਘ ਲੇਲੇਵਾਲਾ,ਅਮਨ ਸਿੰਘ ਤਲਵੰਡੀ, ਸੁੱਖਾ ਸਿੰਘ ਤਲਵੰਡੀ, ਦਵਿੰਦਰ ਜੈਨ, ਸ਼ਿੰਦਰ ਸਿੰਘ ਸਰਾਂ ਪੱਕਾ ਕਲਾਂ, ਮੱਖਣ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਮਾਹੀਨੰਗਲ, ਗੁਰਤੇਜ ਸਿੰਘ ਚੱਕੀ ਵਾਲਾ, ਹਰਪਾਲ ਥਾਈਵਾਲਾ, ਗੁਰਮੀਤ ਸਿੰਘ ਭਾਗੀਵਾਂਦਰ  ਆਦਿ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਅਤੇ ਸਮਰਥਕ ਵੀ ਉਨ੍ਹਾਂ ਦੇ ਨਾਲ ਸਨ।

Related posts

ਭਾਰਤੀ ਰਿਜਰਵ ਬੈਂਕ,ਵੱਲੋਂ ਦੋ ਰੋਜਾ ਵਰਕਸ਼ਾਪ ਆਯੋਜਿਤ

punjabusernewssite

ਬਠਿੰਡਾ ਸ਼ਹਿਰੀ ਹਲਕੇ ’ਚ 1232 ਮੁਲਾਜਮਾਂ ਨੇ ਹਾਲੇ ਵੀ ਨਹੀਂ ਪਾਈ ਪੋਸਟਲ ਬੈਲਟ ਰਾਹੀਂ ਵੋਟ

punjabusernewssite

ਟਰੱਸਟ ਕਲੌਨੀਆਂ ਦੇ ਇਨਹਾਸਮੈਂਟ ਵਿਆਜ ’ਚ ਕਟੌਤੀ

punjabusernewssite