ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 16 ਜੁਲਾਈ: ਸੋਮਵਾਰ ਨੂੰ ਹੋਣ ਜਾ ਰਹੀ ਰਾਸਟਰਪਤੀ ਦੀ ਚੋਣ ਤੋਂ ਦੋ ਦਿਨ ਪਹਿਲਾਂ ਭਾਜਪਾ ਨੇ ਅਗਲੇ ਮਹੀਨੇ ਹੋਣ ਵਾਲੀ ਉਪ ਰਾਸਟਰਪਤੀ ਦੀ ਚੋਣ ਲਈ ਅੱਜ ਅਪਣਾ ਉਮੀਦਵਾਰ ਐਲਾਨ ਦਿੱਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਦੀ ਆਗੂ ਮਮਤਾ ਬੈਨਰਜੀ ਨਾਲ ਟਕਰਾਅ ਕਾਰਨ ਵਿਵਾਦਾਂ ਵਿਚ ਰਹਿਣ ਵਾਲੇ ਉਕਤ ਸੂਬੇ ਦੇ ਗਵਰਨਰ ਜਗਦੀਪ ਧਨਖੜ ਨੂੰ ਐਨ.ਡੀ.ਏ ਵਲੋਂ ਸਾਂਝਾ ਉਮੀਦਵਾਰ ਬਣਾਇਆ ਗਿਆ ਹੈ। ਹਾਲਾਂਕਿ ਪਹਿਲਾਂ ਇਸ ਗੱਲ ਦੀ ਚਰਚਾ ਸੀ ਕਿ ਘੱਟ ਗਿਣਤੀਆਂ ਨੂੰ ਖ਼ੁਸ ਕਰਨ ਲਈ ਭਾਜਪਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪਣਾ ਉਮੀਦਵਾਰ ਬਣਾ ਸਕਦੀ ਹੈ ਪ੍ਰੰਤੂ ਸਾਰੀਆਂ ਕਿਆਸਅਰਾਈਆਂ ਦੇ ਉਲਟ ਸ਼੍ਰੀ ਧਨਖੜ ਦੇ ਨਾਮ ਨੂੰ ਅੱਗੇ ਕੀਤਾ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਭਾਜਪਾ ਵਲੋਂ ਅਪਣੀ ਕਬਾਇਲੀ ਆਗੂ ਸ਼੍ਰੀਮਤੀ ਦ੍ਰੋਪਤੀ ਮੁਰਮੂ ਨੂੰ ਰਾਸਟਰਪਤੀ ਦਾ ਉਮੀਦਵਾਰ ਬਣਾਇਆ ਗਿਆ ਹੈ। ਜਿੰਨ੍ਹਾਂ ਦੇ ਮੁਕਾਬਲੇ ਵਿਰੋਧੀ ਧਿਰਾਂ ਵਲੋਂ ਸਾਬਕਾ ਵਿਤ ਮੰਤਰੀ ਯਸਵੰਤ ਸਿਨਹਾ ਚੋਣ ਲੜ ਰਹੇ ਹਨ। ਚਰਚਾ ਮੁਤਾਬਕ ਲੋਕ ਸਭਾ ਤੇ ਰਾਜ ਸਭਾ ਦੀ ਸਥਿਤੀ ਦੇਖਦੇ ਹੋੲੈ ਸਾਇਦ ਵਿਰੋਧੀ ਧਿਰਾਂ ਵਲੋਂ ਉਪ ਰਾਸਟਰਪਤੀ ਲਈ ਅਪਣੇ ਉਮੀਦਵਾਰ ਨੂੰ ਖ਼ੜਾ ਨਾ ਕੀਤਾ ਜਾਵੇ ਪ੍ਰੰਤੂ ਹਾਲੇ ਇਹ ਗੱਲ ਭਵਿੱਖ ਦੇ ਗਰਭ ਵਿਚ ਹੈ। ਦਸਣਾ ਬਣਦਾ ਹੈ ਕਿ ਉਪ ਰਾਸਟਰਪਤੀ ਦੀ ਚੋਣ ਲਈ ਸਿਰਫ਼ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਹੀ ਵੋਟਿੰਗ ਕਰਦੇ ਹਨ ਜਦੋਂਕਿ ਰਾਸਟਰਪਤੀ ਦੇ ਉਮੀਦਵਾਰ ਨੂੰ ਚੁਣਨ ਲਈ ਉਕਤ ਦੋਨਾਂ ਸਦਨਾਂ ਤੋਂ ਇਲਾਵਾ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਵੀ ਵੋਟ ਪ੍ਰੀ�ਿਆ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ।
ਭਾਜਪਾ ਨੇ ਪੱਛਮੀ ਬੰਗਾਲ ਦੇ ਗਵਰਨਰ ਨੂੰ ਬਣਾਇਆ ਉਪ ਰਾਸ਼ਟਰਪਤੀ ਦਾ ਉਮੀਦਵਾਰ
16 Views