ਭਾਜਪਾ ਯੁਵਾ ਮੋਰਚਾ ਨੇ ਡਾਕ ਕਾਰਡ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੀਆਂ ਸ਼ੁਭਕਾਮਨਾਵਾਂ

Date:

spot_img

ਸੁਖਜਿੰਦਰ ਮਾਨ
ਬਠਿੰਡਾ, 7 ਅਕਤੂਬਰ: ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ 17 ਸਤੰਬਰ ਤੋਂ 7 ਅਕਤੂਬਰ ਤੱਕ ਚੱਲ ਰਹੇ ਸੇਵਾ ਅਤੇ ਸਮਰਪਣ ਅਭਿਆਨ ਤਹਿਤ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਨਿਰਦੇਸ਼ਾਂ ਅਨੁਸਾਰ ਭਾਜਪਾ ਯੁਵਾ ਮੋਰਚਾ ਬਠਿੰਡਾ ਨੇ ਮੋਦੀ ਦੇ ਰਾਜਨੀਤੀ ਵਿੱਚ ਵੀਹ ਸਾਲ ਲਗਾਤਾਰ ਸਰਕਾਰ ਦੇ ਰੂਪ ਵਿਚ ਸੇਵਾ ਕਰਦੇ ਹੋਏ ਪੂਰੇ ਹੋਣ ਤੇ ਵੱਖ ਵੱਖ ਮੰਡਲਾਂ ਨੇ ਪੋਸਟ ਕਾਰਡ ਜ਼ਰੀਏ ਸ਼ੁਭਕਾਮਨਾਵਾਂ ਦੇ ਸੰਦੇਸ਼ ਭੇਜੇ। ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਦੱਸਿਆ ਕਿ 2001ਗੁਜਰਾਤ ਦੀ ਸੱਤਾ ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਲਗਾਤਾਰ ਦੇਸ ਦੀ ਸੇਵਾ ਕਰ ਰਹੇ ਹਨ।ਜਿਸ ਤਰਾਂ ਮੋਦੀ ਸਰਕਾਰ ਨੇ ਦੇਸ਼ ਦੇ ਵਿਕਾਸ ਲਈ ਸਰਵ ਜਨਹਿਤਾਏ ਸਰਵਜਨ ਸੁਖਾਏ ਦੇ ਨਾਅਰੇ ਤਹਿਤ ਸਵੱਛਤਾ ਅਭਿਆਨ ਤੋਂ ਲੈ ਕੇ ਧਾਰਾ ਤਿੱਨ ਸੌ ਸੱਤਰ ,ਤਿੱਨ ਤਲਾਕ ਵਰਗੇ ਵੱਡੇ ਫੈਸਲੇ ਲੈ ਕੇ ਕਿਸਾਨਾਂ ਅਤੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਚੰਗੇ ਕੰਮ ਕੀਤੇ ਹਨ,ਜੋ ਕਿ ਕਾਬਲੇ ਤਾਰੀਫ਼ ਹੈ । ਇਸ ਮੌਕੇ ਯੁਵਾ ਮੋਰਚਾ ਦੇ ਜਨਰਲ ਸਕੱਤਰ ਸੰਜੀਵ ਡਾਗਰ, ਕੈਸ਼ੀਅਰ ਗੌਰਵ ਗੋਇਲਤੋਂ ਇਲਾਵਾ ਰਵੀ ਮੌਰਿਆ,ਮੀਤ ਪ੍ਰਧਾਨ ਪ੍ਰਤੀਕ ਸ਼ਰਮਾ,ਪਰੇਸ਼ ਗੋਇਲ, ਸਕੱਤਰ ਸਰੀਨਾ ਗੋਇਲ,ਲੀਗਲ ਸੈੱਲ ਦੇ ਇੰਚਾਰਜ ਵਿਕਾਸ ਫੁਟੇਲਾ,ਆਈ ਟੀ ਇੰਚਾਰਜ ਰਿਸ਼ਵ ਜੈਨ, ਪੱਛਮ ਮੰਡਲ ਦੇ ਪ੍ਰਧਾਨ ਸ਼ੁਭਮ ਪਾਸੀ ,ਸੈਂਟਰਲ ਮੰਡਲ ਪ੍ਰਧਾਨ ਸਾਹਿਲ ਮੰਗਲਾ,ਜੈਪ੍ਰਕਾਸ਼ ਪਰਮਵੀਰ ਗੋਇਲ, ਲਕਸ਼ਮੀ, ਗੀਤਾ, ਸਵੀਟੀ,ਮੋਕਸ਼ ,ਜਤਿਨ,ਨਮਨ ਆਦਿ ਵੀ ਹਾਜ਼ਰ ਸਨ।

spot_img
spot_img

Share post:

Popular

More like this
Related

ਬਾਦਲ ’ਚ ‘ਆਪ’ ਦਾ ਹੱਲਾ ਬੋਲ, ਮਲੂਕਾ ਦਾ ਪੁਤਲਾ ਫੂਕਿਆ

👉ਮਹਿਲਾਵਾਂ ਪ੍ਰਤੀ ਅਪਸ਼ਬਦ ਵਰਤਣ ਦੇ ਵਿਰੋਧ ’ਚ ਹਰਸਿਮਰਤ ਕੌਰ...

30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਪ੍ਰਾਈਵੇਟ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

Bathinda News:ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ...