WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਧਰਮ ਤੇ ਵਿਰਸਾ

ਭਾਜਪਾ ਸਿਰਸਾ ਵਰਗਿਆਂ ਦੇ ਪਿੱਛੇ ਲੱਗ ਕੇ ਨਮੋਸ਼ੀ ਹਾਸਲ ਕਰਨ ਦੀ ਥਾਂ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਸ਼ਾਸਕ ਨਿਯੁਕਤ ਕਰੇ: ਸ਼ਰਨਾ

ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 12 ਅਗਸਤ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਸ਼ਾਸ਼ਕ ਨਿਯੁਕਤ ਕੀਤੇ ਗਏ ਵਿਜੇ ਸਤਬੀਰ ਸਿੰਘ ਦੀਆਂ ਸ਼ਰਾਬ ਦੇ ਸੇਵਨ ਕਰਦਿਆਂ ਤੇ ਹੋਰ ਅਨਮੱਤੀਆਂ ਕਰਦਿਆਂ ਦੀਆਂ ਜਨਤਕ ਹੋ ਰਹੀਆਂ ਤਸਵੀਰਾਂ ’ਤੇ ਭਾਜਪਾ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਘੇਰਦਿਆਂ ਦਾਅਵਾ ਕੀਤਾ ਕਿ ‘‘ਜੇਕਰ ਇਹਨਾਂ ਨੂੰ ਆਪ ਸਿੱਖੀ ਸਿਧਾਤਾਂ ਦੀ ਸਮਝ ਹੋਵੇ ਤਾਂ ਇਹ ਲੋਕ ਕੋਈ ਸਿੱਖ ਮਰਿਯਾਦਾ ਦੇ ਮੁਤਾਬਕ ਗੱਲ ਕਰ ਸਕਦੇ ਹਨ ਪ੍ਰੰਤੂ ਇਹਨਾਂ ਲੋਕਾਂ ਦਾ ਸਾਰਾ ਜ਼ੋਰ ਸਿਰਫ ਗੁਰੂ ਦੀ ਗੋਲਕ ਤੇ ਸੰਗਤ ਦਾ ਪੈਸਾ ਲੁੱਟਣ ਤੇ ਕੌਮ ਨਾਲ ਧ੍ਰੋਹ ਕਮਾ ਕੇ ਅਹੁਦੇ ਤੇ ਸੱਤਾ ਮਾਨਣ ਤੇ ਲੱਗਿਆ ਹੋਇਆ ਹੈ । ਇੱਥੇ ਜਾਰੀ ਇੱਕ ਬਿਆਨ ਵਿਚ ਸ: ਸਰਨਾ ਨੇ ਕਿਹਾ ਕਿ ਸਿਰਸਾ ਤੇ ਉਸਦੀ ਜੁੰਡਲੀ ਦਾਅਵਾ ਕਰਦੀ ਹੈ ਉਹਨਾਂ ਨੇ ਇਹ ਨਿਯੁਕਤੀ ਕਰਵਾਈ ਹੈ ਪਰ ਕੀ ਉਹਨਾਂ ਨੂੰ ਕੋਈ ਯੋਗ ਸਿੱਖੀ ਸਿਧਾਂਤਾਂ ਵਿੱਚ ਪ੍ਰਪੱਕ ਸਖਸ਼ੀਅਤ ਨਹੀ ਮਿਲੀ ?

ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ

ਸਰਨਾ ਨੇ ਅੱਗੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ‘‘ਸੱਚਾਈ ਇਹ ਹੈ ਕਿ ਜਿਹੋ ਜਿਹੇ ਇਹ ਆਪ ਹਨ ਉਹੋ ਜਿਹੇ ਇਹਨਾਂ ਨੇ ਬੰਦੇ ਅੱਗੇ ਕਰਨ ਦਾ ਤਹੱਈਆ ਕੀਤਾ ਹੋਇਆ ਹੈ । ’’ ਅਕਾਲੀ ਦਲ ਦੇ ਸਟੇਟ ਪ੍ਰਧਾਨ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਵੱਲੋਂ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਪਹਿਲਾ ਗੈਰ ਸਿੱਖ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਸੀ । ਪਰ ਸਮੁੱਚੀ ਸਿੱਖ ਕੌਮ ਤੇ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰੀਕੇ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਅਤੇ ਇਹ ਮੰਗ ਕੀਤੀ ਗਈ ਸੀ ਕਿ ਪਹਿਲੀ ਗੱਲ ਤਾਂ ਲੋਕਤੰਤਰੀ ਤਰੀਕੇ ਨਾਲ ਬੋਰਡ ਦੀ ਚੋਣ ਕਰਵਾਈ ਜਾਏ , ਜਦੋਂ ਤੱਕ ਚੋਣ ਨਹੀਂ ਹੁੰਦੀ ਉਦੋਂ ਤੱਕ ਕਿਸੇ ਸਿੱਖ ਨੂੰ ਹੀ ਪ੍ਰਸ਼ਾਸ਼ਕ ਨਿਯੁਕਤ ਕੀਤਾ ਜਾਵੇ । ਇਸ ਸਾਰੇ ਘਟਨਾ ਕ੍ਰਮ ਵਿੱਚ ਮਹਾਂਰਾਸ਼ਟਰ ਸਰਕਾਰ ਨੇ ਆਪਣਾ ਫੈਸਲਾ ਬਦਲ ਦਿਆਂ ਇੱਕ ਸਾਬਕਾ ਆਈ . ਏ . ਐਸ ਵਿਜੇ ਸਤਬੀਰ ਸਿੰਘ ਨੂੰ ਪ੍ਰਸ਼ਾਸ਼ਕ ਨਿਯੁਕਤ ਕੀਤਾ ਗਿਆ । ਜਿਸ ਬਾਰੇ ਦਮਗਜੇ ਮਾਰਦਿਆਂ ਸਿੱਖਾਂ ਦੇ ਆਪੂ ਬਣੇ ਆਲੰਬਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਕਮੇਟੀ ਦੇ ਅਖੌਤੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਨਿੱਜੀ ਤੌਰ ਤੇ ਸਰਕਾਰ ਕੋਲ ਪਹੁੰਚ ਕਰਦਿਆਂ ਇਸ ਮਸਲੇ ਤੇ ਇਕ ਸਿੱਖ ਨੂੰ ਪ੍ਰਸ਼ਾਸ਼ਕ ਨਿਯੁਕਤ ਕਰਵਾਇਆ ਹੈ ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ

ਸ: ਸਰਨਾ ਨੇ ਅੱਗੇ ਕਿਹਾ ਕਿ ਜੇਕਰ ਭਾਜਪਾ ਜਾਂ ਸਰਕਾਰ ਨੂੰ ਲੱਗਦਾ ਹੈ ਕਿ ਇਹ ਸਿਰਸੇ ਵਰਗੇ ਲੋਕ ਉਹਨਾਂ ਦਾ ਅਕਸ ਸਿੱਖਾਂ ਵਿੱਚ ਸੁਧਾਰਨਗੇ ਤੇ ਵੋਟਾਂ ਵਿੱਚ ਉਹਨਾਂ ਲਈ ਕੋਈ ਲਾਹੇਵੰਦ ਸਾਬਤ ਹੋਣਗੇ ਤਾਂ ਇਹ ਉਹਨਾਂ ਦਾ ਭੁਲੇਖਾ ਹੈ । ਕਿਉਂਕਿ ਇਹ ਲੋਕ ਸਿੱਖ ਮਨਾ ‘ਚੋਂ ਮਨਫ਼ੀ ਹੋ ਚੁੱਕੇ ਹਨ ਤੇ ਇਹ ਭਾਜਪਾ ਨੂੰ ਤੇ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਨਿਮੋਸ਼ੀਆਂ ਤਾਂ ਦਵਾ ਸਕਦੇ ਹਨ । ਉਹਨਾਂ ਨੂੰ ਕੋਈ ਫਾਇਦਾ ਨਹੀਂ ਦੇ ਸਕਦੇ । ਇਸ ਲਈ ਉਹ ਵੀ ਜੇ ਆਪਣਾ ਭਲਾ ਚਾਹੁੰਦੇ ਹਨ ਤਾਂ ਇਹੋ ਜਿਹੇ ਲੋਕਾਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ । ਉਨ੍ਹਾਂ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਜਦ ਤੱਕ ਬੋਰਡ ਦੀ ਨਵੀਂ ਚੋਣ ਨਹੀਂ ਹੋ ਜਾਂਦੀ ਉਦੋਂ ਤੱਕ ਇਹੋ ਜਿਹਿਆਂ ਦੇ ਮਗਰ ਲੱਗ ਨਿਮੋਸ਼ੀ ਖੱਟਣ ਨਾਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਉੱਥੋਂ ਦਾ ਪ੍ਰਸ਼ਾਸ਼ਕ ਨਿਯੁਕਤ ਕਰੇ ਕਿਉਂਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਹਨ ਤੇ ਉਹੋ ਜਿਹੇ ਗੁਰਸਿੱਖ ਹੀ ਪ੍ਰਬੰਧ ਨੂੰ ਸੁਚੱਜੇ ਤਰੀਕੇ ਨਾਲ ਚਲਾ ਸਕਦੇ ਹਨ ਅਤੇ ਸਰਕਾਰ ਛੇਤੀ ਤੋਂ ਛੇਤੀ ਬੋਰਡ ਦੀ ਨਵੀਂ ਚੋਣ ਕਰਵਾ ਸਮੁੱਚਾ ਪ੍ਰਬੰਧ ਚੁਣੇ ਹੋਏ ਗੁਰਸਿੱਖਾਂ ਦੇ ਹਵਾਲੇ ਕਰੇ ਤੇ ਆਪ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਦਖਲ ਦੇਣ ਤੋਂ ਗੁਰੇਜ਼ ਕਰੇ ।

Related posts

ਸਪੀਕਰ ਕੁਲਤਾਰ ਸੰਧਵਾਂ ਗੁਰਦੁਆਰਾ ਤਿੱਤਰਸਰ ਵਿਖੇ ਹੋਏ ਨਤਮਸਤਕ

punjabusernewssite

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਵੱਲੋਂ ਪਾਰਲੀਮੈਂਟ ਹਾਊਸ ਤੱਕ ਰੋਸ ਮਾਰਚ 10 ਨੂੰ

punjabusernewssite

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਜਲੰਧਰ ਤੋਂ ਬਨਾਰਸ ਜਾਣ ਵਾਲੀ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ

punjabusernewssite