8 Views
-
ਪੰਜਾਬੀ ਖਬਰਸਾਰ ਬਿਉਰੋਬਠਿੰਡਾ, 24 ਸਤੰਬਰ : ਪੁਰਾਣਾ ਦਰਦ (ਕ੍ਰੋਨਿਕ ਪੇਨ) ਉਹ ਦਰਦ ਹੁੰਦਾ ਹੈ ਜਿਹੜਾ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਰਹਿੰਦਾ ਹੈ ਅਤੇ ਉਸ ਸੱਟ ਜਾਂ ਬੀਮਾਰੀ ਕਾਰਨ ਇਹ ਦਰਦ ਸ਼ੁਰੂ ਹੋਇਆ ਸੀ, ਦੇ ਠੀਕ ਹੋਣ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ |ਡਾ. ਪ੍ਰੀਤ ਕੰਵਲ ਨਰੂਲਾ ਸਪਾਈਨ ਐਂਡ ਪੇਨ ਸਪੈਸ਼ਲਿਸਟ, ਮੈਕਸ ਸੂਪਰ ਸਪੈਸ਼ੀਲਿਟੀ ਹਸਪਤਾਲ, ਬਠਿੰਡਾ ਨੇ ਕਿਹਾ ਕਿ ਅਧਿਅਨ ਦਰਸਾਉਂਦੇ ਹਨ ਕਿ ਭਾਰਤੀ ਲੋਕ ਦੂਜੇ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਦਰਦ ਤੋਂ ਜਿਆਦਾ ਪੀੜ੍ਹਤ ਹਨ | ਅੰਕੜਿਆਂ ਦੇ ਅਨੁਸਾਰ, ਭਾਰਤੀ ਅਬਾਦੀ ਦਾ ਲਗਭਗ 25% ਕਿਸੇ ਨਾ ਕਿਸੇ ਤਰ੍ਹਾਂ ਦੇ ਦਰਦ ਤੋਂ ਪੀੜ੍ਹਤ ਹੈ ਅਤੇ ਇਹ ਮਰਦਾਂ ਦੇ ਮੁਕਾਬਲੇ ਔਰਤਾਂ ‘ਚ ਵਧੇਰੇ ਆਮ ਹੈ | ਇਹ ਰੁਝਾਨ 60 ਦੀ ਉਮਰ ਪਾਰ ਕਰਨ ਤੋਂ ਬਾਅਦ ਹੋਰ ਵੀ ਤੇਜੀ ਨਾਲ ਵੱਧ ਜਾਂਦਾਂ ਹੈ | ਅੱਜ ਕੱਲ੍ਹ ਨੌਜਵਾਨ ਪੀੜ੍ਹੀ ਵੀ ਕ੍ਰੋਨਿਕ ਪੇਨ ਦਾ ਸ਼ਿਕਾਰ ਹੋ ਰਹੀ ਹੈ ਜਿਸ ਦੇ ਪ੍ਰਮੁੱਖ ਕਾਰਨ ਸਰੀਰਕ ਗਤੀਵਿਧੀਆਂ ਦੀ ਕਮੀ, ਸੁਸਤ ਜੀਵਨਸ਼ੈਲੀ, ਗਲਤ ਆਸਣ, ਸਮਾਰਟਫੋਨ ਅਤੇ ਕੰਪਿਊਟਰਾਂ ਦੀ ਲਗਾਤਾਰ ਵਧ ਰਹੀ ਵਰਤੋਂ ਹੈ |ਡਾ. ਨਰੂਲਾ ਨੇ ਕਿਹਾ ਕਿ ਬੇਸ਼ੱਕ ਸਤੰਬਰ, ਸਾਡੇ ਵੱਲੋਂ ਦਰਦ ਜਾਗਰੁਕਤਾ ਮਹੀਨਾਂ ਵਜੋਂ ਮਨਾਇਆ ਜਾਂਦਾ ਹੈ, ਪਰ ਉਨ੍ਹਾਂ ਲੋਕਾਂ ਲਈ ਜਿਹੜੇ ਲੰਮੇਂ ਸਮੇਂ ਤੋਂ ਦਰਦ ਨਾਲ ਪੀੜ੍ਹਤ ਹਨ | ਇਹ ਸਾਲ ਭਰ 24&7=365 ਦਿਨ ਦਾ ਦਰਦ ਹੈ | ਦਰਦ ਮਰੀਜ ਅਤੇ ਉਸਦੇ ਪਰਿਵਾਰ ਦੇ ਸਮਾਜਿਕ, ਆਰਥਿਕ ਅਤੇ ਮਨੋਵਿਗਿਆਨਕ ਜੀਵਨ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ | ਸਾਡੇ ਪੇਨ ਕਲੀਨਿਕ ਵਿਚ ਢੁਈ ਦਾ ਦਰਦ, ਗਰਦਨ ਦੇ ਦਰਦ ਅਤੇ ਜੋੜਾਂ ਦੇ ਦਰਦ ਤੋਂ ਪੀੜ੍ਹਤ ਮਰੀਜਾਂ ਦੀ ਵੱਡੀ ਗਿਣਤੀ ਹੈ | ਡੀਜੇਨਰੇਟਡ ਸਪਾਈਨ, ਗਠੀਆ ਅਤੇ ਕੈਂਸਰ ਕ੍ਰੋਨਿਕ ਪੇਨ ਦਾ ਮੁੱਖ ਕਾਰਨ ਹਨ | ਡਾ. ਨਰੂਲਾ ਨੇ ਅੱਗੇ ਕਿਹਾ ਕਿ ਇਨ੍ਹਾਂ ‘ਚੋਂ ਜਿਆਦਾਤਰ ਪੁਰਾਣੇ ਦਰਦ ਦੇ ਮਰੀਜਾਂ ਦਾ ਇਲਾਜ ਮਿਨੀਮਲ ਇਨਵੇਜਿਵ ਤਕਨੀਕ ਨਾਲ ਕੀਤਾ ਜਾ ਸਕਦਾ ਹੈ | ਇਹ ਮਿਨੀਮਲ ਇਨਵੇਜਿਵ ਤਕਨੀਕ, ਸਰਜਰੀ ਨਾਲੋਂ ਸੁਰੱਖਿਅਤ ਅਤੇ ਇੱਕ ਸਸਤਾ ਵਿਕਲਪ ਹੈ | ਸਰਜਰੀ ਦੇ ਮੁਕਾਬਲੇ ਇਸਦੇ ਮਾੜੇ ਪ੍ਰਭਾਵ ਵੀ ਬਹੁਤ ਘੱਟ ਹੁੰਦੇ ਹਨ | ਇਨ੍ਹਾਂ ‘ਚੋਂ ਜਿਆਦਾਤਰ ਇਲਾਜ ਡੇ ਕੇਅਰ ਸੈਟਿੰਗ ‘ਚ ਹੀ ਕੀਤੇ ਜਾ ਸਕਦੇ ਹਨ ਅਤੇ ਮਰੀਜ ਉਸੇ ਦਿਨ ਘਰ ਜਾ ਸਕਦਾ ਹੈ | ਪੇਨ ਮੈਨੇਜਮੈਂਟ ਹੰਝੂਆਂ ਤੋਂ ਮੁਸਕੁਰਾਹਟ ਤੱਕ ਪੁਰਾਣਾ ਦਰਦ (ਕ੍ਰੋਨਿਕ ਪੇਨ) ਉਹ ਦਰਦ ਹੁੰਦਾ ਹੈ ਜਿਹੜਾ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਰਹਿੰਦਾ ਹੈ ਅਤੇ ਉਸ ਸੱਟ ਜਾਂ ਬੀਮਾਰੀ ਜਿਸ ਕਾਰਨ ਇਹ ਦਰਦ ਸ਼ੁਰੂ ਹੋਇਆ ਹੈ, ਦੇ ਠੀਕ ਹੋਣ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ |
Share the post "ਭਾਰਤੀ ਲੋਕ ਦੂਜੇ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਦਰਦ ਤੋਂ ਜਿਆਦਾ ਪੀੜ੍ਹਤ ਹਨ: ਡਾ. ਨਰੂਲਾ"