Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਭਾਰਤ ਜੋੜੋ ਯਾਤਰਾ ਦੇ ਸਵਾਗਤ ਲਈ ਹੋਈ ਬਠਿੰਡਾ ਸ਼ਹਿਰੀ ਕਾਂਗਰਸ ਲੀਡਰਸ਼ਿਪ ਦੀ ਮੀਟਿੰਗ, ਲਾਈਆਂ ਡਿਊਟੀਆਂ

7 Views

ਭਾਰਤ ਜੋੜੋ ਯਾਤਰਾ ਦੇ ਆਖ਼ਰੀ ਪੜਾਅ 18 ਜਨਵਰੀ ਨੂੰ ਮੁਕੇਰੀਆਂ ਦੇ ਨਜ਼ਦੀਕ ਭਗਾਲਾ ਵਿਖੇ ਜਿਲਾ ਬਠਿੰਡਾ ਲੀਡਰਸ਼ਿਪ ਕਰੇਗੀ ਸਵਾਗਤ : ਰਾਜਨ ਗਰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਜਨਵਰੀ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਭਰਤੀ ਜੋੜੋ ਯਾਤਰਾ 11 ਜਨਵਰੀ ਨੂੰ ਪੰਜਾਬ ਪਹੁੰਚ ਰਹੀ ਹੈ, ਜਿਸ ਦੇ ਸਵਾਗਤ ਲਈ ਕਾਂਗਰਸ ਪਾਰਟੀ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਯਾਤਰਾ ਦੇ ਆਖ਼ਰੀ ਪੜਾਅ 18 ਜਨਵਰੀ ਨੂੰ ਮੁਕੇਰੀਆਂ ਦੇ ਨਜ਼ਦੀਕ ਭਗਾਲਾ ਵਿਖੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਲੀਡਰਸ਼ਿਪ ਨੂੰ ਸਵਾਗਤ ਕਰਨ ਦਾ ਸਥਾਨ ਨਿਸ਼ਚਿਤ ਕੀਤਾ ਗਿਆ ਹੈ, ਜਿਸ ਦੇ ਸਵਾਗਤ ਲਈ ਜ਼ਿਲ੍ਹਾ ਬਠਿੰਡਾ ਸ਼ਹਿਰੀ ਲੀਡਰਸ਼ਿਪ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਭਾਰਤ ਜੋੜੋ ਯਾਤਰਾ ਦੇ ਸਵਾਗਤ ਲਈ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਜ਼ਿਲਾ ਬਠਿੰਡਾ ਸ਼ਹਿਰ ਨੂੰ ਭਾਰਤ ਜੋੜੋ ਯਾਤਰਾ ਦੇ ਸਵਾਗਤ ਮੁਕੇਰੀਆਂ ਦੇ ਨਜ਼ਦੀਕ ਭਗਾਲਾ ਸਟੇਸ਼ਨ ਦਿੱਤਾ ਗਿਆ ਹੈ , ਜਿੱਥੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਤੋਂ ਕਰੀਬ 500 ਤੋਂ ਵੱਧ ਵਰਕਰਾਂ ਨਾਲ ਭਰੀਆਂ ਡੀਲਕਸ ਬੱਸਾਂ ਇਸ ਯਾਤਰਾ ਦੇ ਸਵਾਗਤ ਲਈ ਇਕ ਦਿਨ ਪਹਿਲਾਂ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ ਯਾਤਰਾ ਦੀ ਸ਼ੁਰੂਆਤ ਸਵੇਰੇ ਸੱਤ ਵਜੇ ਹੋਵੇਗਾ ਇਸ ਮੌਕੇ ਬਠਿੰਡਾ ਸ਼ਹਿਰੀ ਲੀਡਰਸ਼ਿਪ ਰਾਹੁਲ ਗਾਂਧੀ ਦੇ ਨਾਲ ਇਸ ਯਾਤਰਾ ਵਿਚ ਸ਼ਾਮਲ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਆਖਰੀ ਪੁਆਇੰਟ ਤੱਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਲਈ ਆਧਾਰ ਕਾਰਡ ਅਤੇ ਇੱਕ ਫੋਟੋ ਕਾਂਗਰਸ ਦਫ਼ਤਰ ਬਠਿੰਡਾ ਵਿਖੇ ਜਮਾਂ ਕਰਵਾਉਣਾ ਲਾਜ਼ਮੀ ਹੈ ਜਿਸ ਦੇ ਅਧਾਰ ਤੇ ਸ਼ਾਮਲ ਹੋਣ ਦੇ ਸ਼ਨਾਖਤੀ ਪੱਤਰ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੀਆਂ ਪੂਰੀਆਂ ਤਿਆਰੀਆਂ ਲਈ ਅੱਜ ਤੋਂ ਕਾਂਗਰਸ ਭਵਨ ਵਿਖੇ ਦੁਪਹਿਰ 2 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਜ਼ਿਲਾ ਪ੍ਰਧਾਨ ਸਮੇਤ ਸਮੂਹ ਲੀਡਰਸ਼ਿਪ ਹਾਜਰ ਰਹੇਗੀ ਤਾਂ ਜੋ ਸਮੂਹ ਵਰਕਰਾਂ ਅਤੇ ਲੀਡਰਸ਼ਿਪ ਦੇ ਸ਼ਨਾਖਤੀ ਪੱਤਰ ਤਿਆਰ ਕਰਵਾਉਣ ਦੇ ਨਾਲ ਪੂਰੀਆਂ ਤਿਆਰੀਆਂ ਸਬੰਧੀ ਡਿਊਟੀਆਂ ਲਾਈਆਂ ਜਾ ਸਕਣ ।ਇਸ ਮੌਕੇ ਐਨ ਐਸ ਯੂ ਆਈ ਸੇਵਾ ਦਲ ਮਹਿਲਾ ਕਾਂਗਰਸ ਸਮੇਤ ਹਰ ਵਿੰਗਾਂ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸਤੋਂ ਇਲਾਵਾ ਇਸ ਸਬੰਧ ਵਿਚ ਭਲਕੇ ਕਾਂਗਰਸ ਦੇ ਦਫ਼ਤਰ ਵਿਖੇ 11 ਵਜੇਂ ਮੀਟਿੰਗ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਲਈ ਜਿਲ੍ਹਾ ਬਠਿੰਡਾ ਦੀ ਲੀਡਰਸ਼ਿਪ ਦੇ ਪ੍ਰਬੰਧ ਲਈ ਕੁਆਰਡੀਨੇਟਰ ਟੀਮ ਨਿਸ਼ਚਿਤ ਕੀਤੀ ਗਈ ਹੈ ਜਿਸ ਵਿੱਚ ਜਸਬੀਰ ਸਿੰਘ ਡਿੰਪਾ ਤੇ ਗੁਰਜੀਤ ਸਿੰਘ ਔਜਲਾ ਦੋਨੋ ਲੋਕ ਸਭਾ ਮੈਂਬਰ ,ਨਾਲ ਅਵਤਾਰ ਸਿੰਘ ਗੋਨਿਆਣਾ, ਗੁਰਪ੍ਰੀਤ ਵਿੱਕੀ ਅਤੇ ਜਸਕਰਨ ਸਿੰਘ ਕਾਹਲੋਂ ਮੈਂਬਰ ਨਿਯੁਕਤ ਕੀਤੇ ਗਏ ਹਨ ਜੋ ਇਸ ਯਾਤਰਾ ਦੀ ਸ਼ੁਰੂਆਤ ਲਈ ਸਹਿਯੋਗ ਕਰਨਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ , ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਣ, ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਆਗੂ ਅਨਿਲ ਭੋਲਾ, ਮਲਕੀਤ ਸਿੰਘ ਐਮ ਸੀ, ਕਰਨਜੀਤ ਸਿੰਘ ਗੈਹਰੀ ਸਾਰੇ ਡੈਲੀਗੇਟ ਪੀਪੀਸੀਸੀ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਹਰਿੰਦਰ ਸਿੰਘ ਲੱਡੂ, ਬਲਰਾਜ ਸਿੰਘ ਪੱਕਾ ਦੋਨੇ ਬਲਾਕ ਪ੍ਰਧਾਨ, ਅਸ਼ੋਕ ਭੋਲਾ, ਰੁਪਿੰਦਰ ਬਿੰਦ੍ਰਾ ਜਨਰਲ ਸਕੱਤਰ, ਸਾਬਕਾ ਮੇਅਰ ਬਲਵੰਤ ਰਾਏ ਨਾਥ ,ਹਰਿ ਓਮ ਠਾਕੁਰ, ਉਪ ਚੇਅਰਮੈਨ ਕੋਰ ਸਿੰਘ ਢਿੱਲੋਂ, ਬਲਜੀਤ ਸਿੰਘ ਯੂਥ ਆਗੂ, ਅਸੀਸ ਕਪੂਰ, ਮਹਿੰਦਰ ਕਰਾਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।

Related posts

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ‘ਮਨੁੱਖਤਾ ਦੀ ਸੇਵਾ ਸੁਸਾਇਟੀ‘ ਦਾ ਦੌਰਾ ਕੀਤਾ

punjabusernewssite

‘‘ਪੰਜਾਬ ਸਰਕਾਰ ਤੁਹਾਡੇ ਦੁਆਰ’’ ਤਹਿਤ ਲਗਾਇਆ ਆਲੀਕੇ ਵਿਖੇ ਕੈਂਪ ਆਯੋਜਿਤ

punjabusernewssite

ਬਲਰਾਜ ਪੱਕਾ ਤੇ ਹਰਵਿੰਦਰ ਲੱਡੂ ਬਣੇ ਬਠਿੰਡਾ ਸ਼ਹਿਰੀ ਹਲਕੇ ਦੇ ਬਲਾਕ ਪ੍ਰਧਾਨ

punjabusernewssite