ਕਲੀਨ ਇੰਡੀਆ ਮੁਹਿੰਮ ਵਿੱਚ ਭਾਗ ਲੈਣ ਵਾਲੇ ਅਤੇ ਸਹਿਯੋਗੀ ਸੰਸਥਾਵਾਂ ਨੂੰ ਕੀਤਾ ਜਾਵੇਗਾ ਸਨਮਾਨਿਤ: ਸਰਬਜੀਤ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 2 ਅਕਤੂਬਰ: ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਚਲ ਰਹੀ ਸਵੱਛਤਾ ਮੁਹਿੰਮ ਦੇ ਦੂਸ਼ਰੇ ਪੜਾਅ ਵਿੱਚ ਸਿੰਗਲ ਯੂਜ ਪਲਾਸਟਿਕ ਇੱਕਠਾ ਕਰਨ ਤੋਂ ਇਲਾਵਾ ਨੋਜਵਾਨਾਂ ਵਿੱਚ ਇਸ ਪ੍ਰਤੀ ਜਾਗਰੂਕ ਕਰਨ ਲਈ ਸਿਖਿਆ ਵਿਭਾਗ ਅਤੇ ਸਿਖਿਆ ਵਿਕਾਸ ਮੰਚ ਦੇ ਸਹਿਯੋਗ ਨਾਲ ਲੇਖ,ਭਾਸ਼ਣ,ਕੁਇੱਜ ਮੁਕਾਬਿਲਆਂ ਤੋਂ ਇਲਾਵਾ ਰੈਲੀਆਂ ਵੀ ਕਰਵਾਈਆਂ ਜਾਣਗੀਆਂ।ਇਸ ਗੱਲ ਦਾ ਪ੍ਰਗਟਾਵਾ ਜਿਲ੍ਹਾ ਯੂਥ ਅਫਸ਼ਰ ਸਰਬਜੀਤ ਸਿੰਘ ਨੇ ਅੱਜ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਗਾਂਧੀ ਜੇਅੰਤੀ ਦੇ ਸਬੰਧ ਵਿੱਚ ਕਰਵਾਏ ਗਏ ਪ੍ਰੋਗਰਾਮ ਦੋਰਾਨ ਰਾਸ਼ਟਰ-ਪਿੱਤਾ ਮਹਾਤਮਾਂ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੀਤਾ।ਉਹਨਾਂ ਇਸ ਮੋਕੇ ਸਵੱਛਤਾ ਅਤੇ ਸਿੰਗਲ ਯੂਜ ਪਲਾਸਟਿਕ ਨਾ ਵਰਤਣ ਦੀ ਸੁਹੰ ਵੀ ਚੁਕਾਈ।ਉਹਨਾਂ ਸਮੂਹ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਸਵੱਛਤਾ ਨੂੰ ਸਾਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਜਿਲ੍ਹਾ ਯੂਥ ਅਫਸਰ ਨੇ ਦੱਸਿਆ ਕਿ ਕਲੀਨ ਇੰਡੀਆ ਮੁਹਿੰਮ ਦੀ ਸਮਾਪਤੀ ਤੇ ਸਮੂਹ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਸਾਰਟੀਫਿਕੇਟ ਅਤੇ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਨਹਿਰੂ ਯੂਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਅਤੇ ਮੁਹਿੰਮ ਦੇ ਇੰਚਾਰਜ ਡਾ.ਸੰਦੀਪ ਘੰਡ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਹਮੇਸ਼ਾ ਸਵੱਛਤਾ ਦਾ ਹੋਕਾ ਦਿੰਦੇ ਸਨ ਇਸ ਕਾਰਣ ਹੀ ਭਾਰਤ ਸਰਕਾਰ ਨੇ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਮਿੱਤੀ 2ਅਕਤੂਬਰ 2014 ਨੂੰ ਮਹਾਤਮਾ ਗਾਂਧੀ ਜੀ ਦੀ ਜਨਮ ਸ਼ਤਾਬਦੀ ਤੇ ਕੀਤੀ ਸੀ।ਉਹਨਾਂ ਕਿਹਾ ਕਿ ਅੱਜ ਖੁਸ਼ੀ ਦੀ ਗੱਲ ਹੈ ਅੱਜ ਇਮਾਨਦਾਰੀ ਦੀ ਮਿਸਾਲ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ ਜਨਮ ਦਿਨ ਹੈ ਜਿੰਨਾਂ ਨੇ ਭਾਰਤ ਪਾਕਿਸਤਾਨ ਦੀ ਜੰਗ ਸਮੇਂ ਜੈ ਜਵਾਨ ਜੈ ਕਿਸਾਨ ਦਾ ਨਾਹਰਾ ਦਿੱਤਾ ਜਿਸ ਨੁੰ ਅੱਜ ਵੀ ਜਵਾਨੀ ਅਤੇ ਕਿਸਾਨੀ ਵਿੱਚ ਜੋਸ਼ ਭਰਨ ਲਈ ਵਰਤਿਆ ਜਾਂਦਾ ਹੈ।ਡਾ.ਘੰਡ ਨੇ ਇੱਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿਦਿੰਆ ਦੱਸਿਆ ਕਿ 3 ਅਕਤੂਬਰ ਨੂੰ ਜਿਲ੍ਹੇ ਦੀਆਂ ਸਮੂਹ ਧਾਰਿਮਕ ਸੰਸ਼ਥਾਵਾਂ,4 ਅਤੇ 5 ਅਕਤੂਬਰ ਨੂੰ ਕਾਰਪੋਰੇਟ ਖੇਤਰ,6 ਅਤੇ 7 ਅਕਤੂਬਰ ਨੂੰ ਵੱਖ ਵੱਖ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ,8 ਅਤੇ 9 ਅਕਤੂਬਰ ਨੂੰ ਰੇਲਵੇ ਵਿਭਾਗ ਅਤੇ ਉਹਨਾਂ ਦਾ ਪੂਰਾ ਸਟਾਫ,10 ਅਕਤੂਬਰ ਨੂੰ ਪੁਲੀਸ ਅਤੇ ਪੈਰਾਮਿਲਟਰੀ ਫੋਰਸ,11 ਅਤੇ 12 ਨੂੰ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਪੰਚਾਇਤੀ ਰਾਜ ਦੇ ਨੁਮਾਇੰਦੇ ਇਸ ਮੁਹਿੰਮ ਨੂੰ ਹੋਰ ਕਾਰਜਸ਼ੀਲ਼ ਕਰਨਗੇ ਅਤੇ18 ਅਤੇ 19 ਅਕਤੂਬਰ ਨੂੰ ਵੱਖ ਵੱਖ ਵਪਾਰ ਮੰਡਲ ਅਤੇ ਵਪਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਅੱਗੇ ਤੋਰਿਆ ਜਾਵੇਗਾ।20 ਅਤੇ 21 ਅਕਤੂਬਰ ਨੂੰ ਵੱਖ ਵੱਖ ਇਸਤਰੀ ਸੰਸਥਾਵਾਂ ਅਤੇ 22 ਅਤੇ 23 ਅਕਤੂਬਰ ਨੂੰ ਸਿਖਿਅਕ ਸੰਸਥਾਵਾਂ,ਅਧਿਆਪਕ ਵਰਗ ਦਾ ਸ਼ਹਿਯੋਗ ਲਿਆ ਜਾਵੇਗਾ।24 ਅਤੇ 25 ਅਕਤੂਬਰ ਨੂੰ ਕਲਾਕਾਰ ਵਰਗ ਦਾ ਸਹਿਯੋਗ ਲਿਆ ਜਾਵੇਗਾ।ਇਸ ਮੁਹਿੰਮ ਵਿੱਚ ਵਣ ਵਿਭਾਗ ਦੇ ਸਹਿਯੋਗ ਨਾਲ ਜਿਥੇ ਪੋਦੇ ਲਾਏ ਜਾਣਗੇ।27 ਅਤੇ 28 ਅਕਤੂਬਰ ਨੂੰ ਡਾਕ ਵਿਭਾਗ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਅੱਗੇ ਤੋਰਿਆ ਜਾਵੇਗਾ।ਮਹੀਨੇ ਦੇ ਆਖੀਰ ਵਿੱਚ ਯੂਥ ਕਲੱਬਾਂ ਅਤੇ ਐਨ.ਐਸ.ਐਸ.ਵਲੰਟੀਅਰਜ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਸਮਾਪਤੀ ਵੱਲ ਲੇਕੇ ਜਾਇਆ ਜਾਵੇਗਾ।ਇਸ ਮੋਕੇ ਹੋਰਨਾਂ ਤੋਂ ਇਲਾਵਾ ਮਨੋਜ ਕੁਮਾਰ ਛਾਪਿਆਂਵਾਲੀ,ਮੰਜੂ ਐਡਵੋਕੇਟ ਸਰਦੂਲਗੜ,ਮਨਪ੍ਰੀਤ ਕੌਰ ਆਹਲੂਪੁਰ,ਬੇਅੰਤ ਕੌਰ,ਗੁਰਪ੍ਰੀਤ ਸਿੰਘ ਨੰਦਗੜ ਅਤੇ ਗੁਰਪ੍ਰੀਤ ਸਿੰਘ ਅਕਲੀਆ ਸਮੂਹ ਵਲੰਟੀਅਰਜ ਨੇ ਵੀ ਸ਼ਮੂਲੀਅਤ ਕੀਤੀ।
Share the post "ਮਹਾਤਮਾ ਗਾਂਧੀ ਦੇ ਜਨਮ ਦਿਨ ’ਤੇ ਸਵੱਛਤਾ ਅਤੇ ਸਿੰਗਲ ਯੂਜ ਪਲਾਸਟਿਕ ਨਾ ਵਰਤਣ ਦੀ ਸੁਹੰ ਚੁਕਾਈ"