ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ , ਬਠਿੰਡਾ ਦੇ ਖੇਡ ਵਿਭਾਗ ਵੱਲੋਂ ਕੈਂਪਸ ਵਿਖੇ ਅੰਤਰ-ਕਾਲਜ ਵਾਲੀਬਾਲ ਟੂਰਨਾਮੈਂਟ (ਪੁਰਸ਼ ਅਤੇ ਮਹਿਲਾ) ਦਾ ਆਯੋਜਨ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਐਮ.ਆਰ.ਐਸ.ਪੀ.ਟੀ.ਯੂ. ਮੁੱਖ ਕੈਂਪਸ, ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਬੀ.ਐਫ.ਸੀ.ਈ.ਟੀ.) ਬਠਿੰਡਾ, ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ (ਪੀ.ਆਈ.ਟੀ.) ਨੰਦਗੜ੍ਹ, ਜੀ.ਐਸ.ਐਸ. ਕਾਲਜ ਗਿੱਦੜਬਾਹਾ ਅਤੇ ਯੂਨੀਵਰਸਲ ਕਾਲਜ ਪਾਤੜਾਂ ਦੀਆਂ ਟੀਮਾਂ ਨੇ ਭਾਗ ਲਿਆ।ਪੁਰਸ਼ ਵਰਗ ਵਿੱਚ ਐਮ.ਆਰ.ਐਸ.ਪੀ.ਟੀ.ਯੂ. ਦੀ ਮੁੱਖ ਕੈਂਪਸ ਨੇ ਬੀ.ਐਫ.ਸੀ.ਈ.ਟੀ.ਬਠਿੰਡਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਬੀ.ਐਫ.ਸੀ.ਈ.ਟੀ.ਅਤੇ ਯੂਨੀਵਰਸਲ ਕਾਲਜ ਪਾਤੜਾਂ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਮਹਿਲਾ ਵਰਗ ਵਿੱਚ ਐਮ.ਆਰ.ਐਸ.ਪੀ.ਟੀ.ਯੂ. ਮੁੱਖ ਕੈਂਪਸ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਪੀ.ਆਈ.ਟੀ. ਨੰਦਗੜ੍ਹ ਨੇ ਦੂਜਾ ਅਤੇ ਬੀ.ਐਫ.ਸੀ.ਈ.ਟੀ. ਨੇ ਤੀਜਾ ਸਥਾਨ ਹਾਸਲ ਕੀਤਾ।ਟੂਰਨਾਮੈਂਟ ਦਾ ਉਦਘਾਟਨ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਡਾਇਰੈਕਟਰ ਸਪੋਰਟਸ ਐਂਡ ਯੁਵਕ ਭਲਾਈ ਡਾ: ਭੁਪਿੰਦਰਪਾਲ ਸਿੰਘ ਢੋਟ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਕੀਤਾ। ਡਾ: ਬਰਾੜ ਨੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ । ਜ਼ਿਲ੍ਹਾ ਖੇਡ ਕੋਆਰਡੀਨੇਟਰ ਬਠਿੰਡਾ ਜਗਬੀਰ ਸਿੰਘ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸਨ। ਸਹਾਇਕ ਡਾਇਰੈਕਟਰ (ਖੇਡਾਂ), ਇੰਜ. ਸਿਕੰਦਰ ਸਿੰਘ ਸਿੱਧੂ, ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ, ਡਾ: ਸੁਖਵਿੰਦਰ ਸਿੰਘ ਅਤੇ ਡਾ: ਹਰਮਨਜੋਤ ਕੌਰ ਨੇ ਸਮਾਗਮ ਦੇ ਆਯੋਜਨ ਵਿਚ ਮੁੱਖ ਭੂਮਿਕਾ ਨਿਭਾਈ।
Share the post "ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਅੰਤਰ-ਕਾਲਜ ਵਾਲੀਬਾਲ ਟੂਰਨਾਮੈਂਟ ਆਯੋਜਿਤ"