Wednesday, May 6, 2026
spot_img
spot_img

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੇ 7 ਵਾਂ ਸਥਾਪਨਾ ਦਿਵਸ ਸਮਾਪਨ

Date:

spot_img

ਸਿੱਖ ਗੁਰੂ ਸਾਹਿਬਾਨ ਦਾ ਦਰਸ਼ਨ ਅਤੇ ਸਿੱਖਿਆ ਮਨੁੱਖਤਾ ਲਈ ਮਾਰਗ-ਨਿਰਦੇਸ਼ਕ ਸ਼ਕਤੀ: ਵੀ.ਸੀ.
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ 7ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਤਿੰਨ ਦਿਨਾਂ ਸਮਾਰੋਹ ਦਾ ਸਮਾਪਨ ਅੱਜ ਯੂਨੀਵਰਸਿਟੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਇਆ। ਜਦੋਂ ਕਿ ਮਾਹਿਰਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਲਈ ਉਨ੍ਹਾਂ ਦੀ ਸਾਰਥਕਤਾ ਉੱਤੇ ਚਾਨਣਾ ਪਾਇਆ।ਇਸ ਮੌਕੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਰਤਨ ਕੀਤਾ, ਜਿਸ ਨੇ ਮਲਟੀਪਰਪਜ਼ ਹਾਲ ਵਿਖੇ ਹਾਜ਼ਰੀਨ ਨੂੰ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਵਿਦਵਾਨਾਂ, ਐਫੀਲੀਏਟਿਡ ਕਾਲਜਾਂ ਅਤੇ ਕਾਂਸਟੀਚੂਐਂਟ ਕਾਲਜਾਂ/ਪੀਆਈਟੀ ਦੇ ਚੇਅਰਮੈਨ ਅਤੇ ਡਾਇਰੈਕਟਰਜ, ਉੱਘੀਆਂ ਸ਼ਖਸੀਅਤਾਂ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਸਮਾਰੋਹਾਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਕੱਠਿਆਂ ‘ਗੁਰੂ ਕਾ ਲੰਗਰ’ ਛੱਕਿਆ । ਯੂਨੀਵਰਸਿਟੀ ਦਾ ਵਿਸ਼ਾਲ ਅਤੇ ਹਰਿਆ ਭਰਿਆ ਕੈਂਪਸ ਖੂਬਸੂਰਤ ਢੰਗ ਨਾਲ ਸਜਾਏ ਗਏ ਸਨ। ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਅਤੇ ਸਿੱਖਿਆਵਾਂ ਮਨੁੱਖਤਾ ਲਈ ਸਭ ਤੋਂ ਵੱਧ ਪ੍ਰਸੰਗਿਕ ਅਤੇ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਸੰਦੇਸ਼, ਸ਼ਾਂਤੀ, ਮਨੁੱਖਤਾ, ਬਰਾਬਰੀ, ਹਮਦਰਦੀ, ਬਿਹਤਰ ਸਮਾਜ ਦੀ ਸਿਰਜਣਾ ਅਤੇ ਸਵੱਛ ਹਰਿਆਵਲ ਦੇ ਉਪਦੇਸ਼ ਸਮੇਂ ਦੀ ਲੋੜ ਹਨ।ਪ੍ਰੋਫੈਸਰ ਸਿੱਧੂ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦਾ ਛੇ ਸਾਲ ਦਾ ਸਫ਼ਰ ਬੇਹੱਦ ਸ਼ਲਾਘਾਯੋਗ ਰਿਹਾ ਹੈ ਅਤੇ ਯੂਨੀਵਰਸਿਟੀ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਸਭਨਾਂ ਦੇ ਸਹਿਯੋਗ ਲਈ ਅਪੀਲ ਕੀਤੀ।ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਨੂੰ ਬੜੀ ਸਫਲਤਾ ਨਾਲ ਸਮਾਗਮ ਦੇ ਆਯੋਜਨ ਕਰਨ ਲਈ ਸ਼ਲਾਘਾ ਕੀਤੀ ਅਤੇ ਆਈਆਂ ਸ਼ੰਗਤਾਂ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ। ਪ੍ਰੋਗਰਾਮ ਦੇ ਕਨਵੀਨਰ ਅਤੇ ਡਾਇਰੈਕਟਰ ਸਪੋਰਟਸ ਐਂਡ ਯੂਥ ਵੈਲਫੇਅਰ, ਪ੍ਰੋ: ਭੁਪਿੰਦਰ ਪਾਲ ਸਿੰਘ ਢੋਟ ਦੀ ਅਗਵਾਈ ਹੇਠ ਸੀਨੀਅਰ ਫੈਕਲਟੀ ਦੀ ਟੀਮ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਖਤ ਮਿਹਨਤ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਸਟਾਫ, ਡੀਨਜ਼ ਅਤੇ ਡਾਇਰੈਕਟਰਾਂ ਨੇ ਪਰਿਵਾਰਾ ਸਮੇਤ ਸ਼ਿਰਕਤ ਕੀਤੀ। ਪੁਟੀਆ – ਐਮਆਰਐਸਪੀਟੀਯੂ ਦੇ ਕਨਵੀਨਰ ਸ਼. ਦਵਿੰਦਰਪਾਲ ਸਿੰਘ ਅਤੇ ਨਾਮਵਰ ਸਖਸੀਅਤ ਆਰਟਿਸਟ ਗੁਰਪ੍ਰੀਤ ਸਿੰਘ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।

Share post:

spot_img

Popular

More like this
Related

Vigilance Bureau ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

Ludhiana News: Vigilance Bureau ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Bathinda Police ‘ਚ ਵੱਡੀ ਰੱਦੋਬਦਲ; CIA ਇੰਚਾਰਜ਼ਾਂ ਤੋਂ ਲੈ ਕੇ ਕਈ ਥਾਣਿਆਂ ਦੇ SHO ਬਦਲੇ, ਦੇਖੋ ਲਿਸਟ

Bathinda News: Bathinda Police ਵਿਚ ਬੁੱਧਵਾਰ ਨੂੰ ਵੱਡੀ ਰੱਦੋਬਦਲ...

ਕੇਂਦਰ ਸਰਕਾਰ ਮੰਡੀਆਂ ਵਿੱਚ ਜਗ੍ਹਾ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦਾ ਸਹਿਯੋਗ ਨਹੀਂ ਦੇ ਰਹੀ: ਲਾਲ ਚੰਦ ਕਟਾਰੂਚੱਕ*

👉ਲੋੜੀਂਦੀ ਗਿਣਤੀ ਵਿੱਚ ਵਿਸ਼ੇਸ਼ ਰੇਲਗੱਡੀਆਂ ਅਲਾਟ ਨਹੀਂ ਕੀਤੀਆਂ ਜਾ...