WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਸਟਾਫ਼ ਵੱਲੋਂ ਤੀਜ਼ਾ ਦਿਨ ਕਲਮ ਛੋੜ ਹੜਤਾਲ ਜਾਰੀ

ਸੁਖਜਿੰਦਰ ਮਾਨ 

ਬਠਿੰਡਾ, 1 ਅਪ੍ਰੈਲ: ਪਿਛਲੇ ਕੁਝ ਮਹੀਨਿਆਂ ਤੋਂ ਐਮ.ਆਰ.ਐਸ.ਪੀ.ਟੀ.ਯੂ. ਦਾ ਸਮੂਹ ਸਟਾਫ਼ ਛੇਵਾਂ-ਪੇਅ-ਕਮਿਸ਼ਨ ਲਾਗੂ ਨਾਂ ਕਰਨਅਤੇ ਮਹੀਨੇ ਦੀ ਤਨਖ਼ਾਹ ਅਨਿਯਮਿਤ ਤਰੀਕੇ ਨਾਲ ਮਿਲਣ ਕਰਕੇ ਅਤੇ ਹੋਰ ਸੰਬੰਧਿਤ ਮੰਗਾਂ ਪੂਰੀਆਂ ਨਾ ਹੋਣ ਕਰਕੇ ਹੜਤਾਲ ਤੇ ਹੈ। ਇਸ ਮੌਕੇ ਐਡਹਾਕ ਕਮੇਟੀ ਮੈਂਬਰਜ਼ ਰਜਿੰਦਰ ਸਿੰਘ ਨਰੂਆਣਾ, ਸੁਖਵਿੰਦਰ ਸਿੰਘ, ਕੈਲਾਸ ਜੋਸ਼ੀ , ਚੰਦਰ ਗਗਨ, ਰਾਹੁਲ ਗਰਗ ,ਰਵਿੰਦਰ ਕੁਮਾਰ, ਸੰਜੀਵ ਕੁਮਾਰ ਆਦਿ ਨੇ ਦੱਸਿਆ ਕਿ ਧਰਨੇ ਵਿੱਚ ਸ਼ਾਮਿਲ ਮੁਲਾਜ਼ਮ ਸਾਥੀਆਂ ਦਾ ਸਮਰਥਨ ਕਰਦੇ ਹੋਏ ਯੂਨੀਵਰਸਿਟੀ ਦੇ ਕੰਨਸਚਿਊਂਟ ਕਾਲਜ ਵਿੱਚ ਕੰਮ ਕਰ ਰਹੇ ਮੁਲਾਜ਼ਮ ਸਾਥੀ ਵੀ ਆਪਣੇ-2 ਕਾਲਜਾਂ ਵਿੱਚ ਕਲਮਛੋੜ ਹੜਤਾਲ ਕਰਕੇ ਧਰਨੇ ਤੇ ਬੈਠ ਗਏ ਹਨ। ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਧਰਨੇ ਦੀ ਮੰਗ ਨੂੰ ਲੈ ਕੇ 5-ਮੈਂਬਰੀ ਕਮੇਟੀ ਬਨਾਈ ਸੀ। ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਬਣਾਈ 5-ਮੈਂਬਰੀ ਕਮੇਟੀ ਨੇ ਧਰਨੇ ਦੇ ਮੁਲਾਜ਼ਮ ਸਾਥੀ  ਸ਼੍ਰੀ ਰਜਿੰਦਰ ਸਿੰਘ ਨਰੂਆਣਾ, ਕੈਲਾਸ ਜੋਸ਼ੀ, ਚੰਦਰ ਗਗਨ, ਰਾਹੁਲ ਗਰਗ,ਸੁਖਵਿੰਦਰ ਸਿੰਘ, ਰਵਿੰਦਰ ਕੁਮਾਰ ਅਤੇ ਸੰਜੀਵ ਕੁਮਾਰ ਨਾਲ ਤੀਜ਼ੀ ਮੀਟਿੰਗ ਕੀਤੀ, ਪਰ ਉਸਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ। ਕਮੇਟੀ ਵੱਲੋਂ ਇੱਕੋਂ ਹੀ ਅਪੀਲ ਸੀ ਕਿ ਮੁਲਾਜ਼ਮ ਸਾਥੀ ਧਰਨਾ ਖਤਮ ਕਰਕੇ ਕੰਮ ਤੇ ਮੁੜ ਆਉਣ, ਪਰ ਉਹਨ੍ਹਾਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਠੋਸ ਭਰੋਸਾ ਨਹੀਂ ਦਿੱਤਾ ਜਾ ਰਿਹਾ। ਜਿਹੜੀਆਂ ਮੰਗਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਆਪਣੇ ਯੂਨੀਵਰਸਿਟੀ ਪੱਧਰ ਤੇ ਪੂਰੀਆਂ ਕਰ ਸਕਦੇ ਸਨ ਉਹ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਇਸ ਲਈ ਸਮੂਹ ਮੁਲਾਜ਼ਮਾਂ ਵੱਲੋਂ ਇਹ ਫੈਸਲਾ ਕੀਤਾ ਗਿਆਕਿਕਲਮਛੋੜ ਹੜਤਾਲ ਅਤੇ ਧਰਨਾ ਛੇਵੇਂ ਪੇਅ ਕਮਿਸ਼ਨ ਸਮੇਤ ਏਰੀਅਰ ਮਿਲਣ ਤੱਕ ਅਣਮਿੱਥੇ ਸਮੇਂ ਲਈ ਜ਼ਾਰੀ ਰਹੇਗਾ।

Related posts

ਸਕੂਲ ਵੱਲੋਂ ਬੱਚਿਆਂ ਨੂੰ ਨਿਵੇਕਲੇ ਢੰਗ ਨਾਲ ਸਰਟੀਫਿਕੇਟ ਤਕਸੀਮ ਕੀਤੇ

punjabusernewssite

ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਦਾ ਲਾਭ  ਦੇਣ ਦੀ ਤਿਆਰੀ  : ਹਰਜੋਤ ਸਿੰਘ ਬੈਂਸ

punjabusernewssite

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਵਿਦਿਅਕ ਦੌਰਾ

punjabusernewssite