ਸੁਖਜਿੰਦਰ ਮਾਨ
ਬਠਿੰਡਾ, 6 ਮਈ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਨੇ ਅੱਜ ਯੂਨੀਵਰਸਿਟੀ ਕੈਂਪਸ ਵਿਖੇ 7ਵੀਂ ਬੀ.ਐਨ ਐਨ.ਡੀ.ਆਰ. ਐਫ਼. ਬਠਿੰਡਾ ਦੇ ਕਮਾਂਡੈਂਟ ਸ੍ਰੀ ਰਵੀ ਕੁਮਾਰ ਪੰਡਿਤਾ ਨਾਲ ਇੱਕ ਅਰਥਭਰਪੂਰ ਮੀਟਿੰਗ ਕੀਤੀ।ਮੀਟਿੰਗ ਵਿੱਚ ਨੈਸਨਲ ਡਿਜਾਸਟਰ ਰਿਸਪਾਂਸ ਫੋਰਸ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਰਮਿਆਨ ਆਪਸੀ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਗਈ। ਵਾਈਸ ਚਾਂਸਲਰ ਨੇ ਐਨ.ਡੀਆਰ.ਐਫ. ਟੀਮ ਨੂੰ ਰਸਾਇਣਾਂ, ਵਿਵਹਾਰ ਵਿਗਿਆਨ, ਕਮਿਊਨਿਟੀ ਡਿਵੈਲਪਮੈਂਟ ਅਤੇ ਹੋਰ ਬਹੁਤ ਸਾਰੇ ਅਧਿਐਨਾਂ ਬਾਰੇ ਥੋੜ੍ਹੇ ਸਮੇਂ ਦੀ ਸਿਖਲਾਈ ਪ੍ਰਦਾਨ ਕਰਨ ਬਾਰੇ ਗੱਲਬਾਤ ਦੀ ਸੁਰੂਆਤ ਕੀਤੀ।ਪ੍ਰੋ. ਸਿੱਧੂ ਨੇ ਵੀ ਐਨ.ਡੀ.ਆਰ.ਐਫ. ਦੀ ਟੀਮ ਅਤੇ ਉਹਨਾਂ ਵੱਲੋਂ ਸਮੇਂ ਦੀ ਲੋੜ ਵੇਲੇ ਦੇਸ ਲਈ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ।
ਐਨ.ਡੀ.ਆਰ. ਐਫ਼. ਕਮਾਂਡੈਂਟ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਅਹਾਤੇ ਵਿੱਚ ਲੋੜ ਪੈਣ ‘ਤੇ ਐਨ.ਸੀ.ਸੀ. ਕੈਡਿਟਾਂ ਨੂੰ ਸਿਖਲਾਈ, ਇੰਟਰਨਸਿਪ, ਆਫਤ ਪ੍ਰਬੰਧਨ ‘ਤੇ ਮਾਹਿਰਾਂ ਦੀ ਗੱਲਬਾਤ ਅਤੇ ਮੌਕਡਿ੍ਰਲਸ ਪ੍ਰਦਾਨ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ। ਕਮਾਂਡੈਂਟ ਨੇ ਯੂਨੀਵਰਸਿਟੀ ਦੇ ਵਿਰਾਸਤੀ ਢਾਂਚੇ ਦੀ ਸਲਾਘਾ ਕੀਤੀ। ਉਹ ਐੱਸ.ਏ.ਈ. ਕਲੱਬ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਰਕਸਾਪ ਵਿੱਚ ਵੀ ਮਿਲੇ। ਵਿਦਿਆਰਥੀਆਂ ਨੇ ਕਮਾਂਡੈਂਟ ਨੂੰ ਆਪਣੇ ਈ ਬਾਹਾ ਪ੍ਰੋਜੈਕਟ ਅਤੇ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ।ਕਮਾਂਡੈਂਟ ਰਵੀ ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ਇੱਕ ਤਕਨੀਕੀ ਸੰਸਥਾ ਹੋਣ ਦੇ ਨਾਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਧੀਆ ਪਲੇਟਫਾਰਮ ਪ੍ਰਦਾਨ ਕਰ ਰਹੀ ਹੈ। ਮੀਟਿੰਗ ਵਿੱਚ ਡਾਇਰੈਕਟਰ-ਟ੍ਰੇਨਿੰਗ ਅਤੇ ਪਲੇਸਮੈਂਟ ਐਮ.ਆਰ.ਐਸ.ਪੀ.ਟੀ.ਯੂ. ਹਰਜੋਤ ਸਿੰਘ ਸਿੱਧੂ ਅਤੇ ਲੈਫਟੀਨੈਂਟ ਵਿਵੇਕ ਵੀ ਹਾਜਰ ਸਨ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੈਸਨਲ ਡਿਜਾਸਟਰ ਰਿਸਪਾਂਸ ਫੋਰਸ ਨਾਲ ਕਰੇਗੀ ਸਹਿਯੋਗ"