ਸੁਖਜਿੰਦਰ ਮਾਨ
ਬਠਿੰਡਾ, 20 ਮਈ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਐਚ.ਪੀ.ਸੀ.ਐਲ – ਮਿੱਤਲ ਐਨਰਜੀ ਲਿਮਟਿਡ ਦੇ ਮਾਹਿਰਾਂ ਵਲੋਂ ਆਪਸੀ ਸਹਿਯੋਗ ਅਤੇ ਸੰਯੁਕਤ ਉੱਦਮਾਂ ਦੇ ਵੱਖ-ਵੱਖ ਪਹਿਲੂਆਂ ਦੀ ਤਾਲਾਸ਼ ਅਤੇ ਪੜਚੋਲ ਕਰਨ ਲਈ ਅੱਜ ਇਥੇ ਵਾਈਸ ਚਾਂਸਲਰ ਕਾਨਫਰੰਸ ਰੂਮ ਵਿੱਚ ਇੱਕ ਪੈਨਲ ਮੀਟਿੰਗ ਦਾ ਆਯੋਜਨ ਕੀਤਾ।
ਐੱਮ.ਆਰ.ਐੱਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਪੈਨਲ ਮੀਟਿੰਗ ਵਿੱਚ ਯੂਨੀਵਰਸਿਟੀ ਵਲੋਂ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ, ਡੀਨ ਰਿਸਰਚ ਐਂਡ ਡਿਵੈਲਪਮੈਂਟ ਡਾ.ਆਸੀਸ ਬਾਲਦੀ, ਡੀਨ ਕੰਸਲਟੈਂਸੀ ਅਤੇ ਇੰਡਸਟਰੀ ਲਿੰਕੇਜ ਡਾ. ਮਨਜੀਤ ਬਾਂਸਲ , ਐਸੋਸੀਏਟ ਡੀਨ ਅਕਾਦਮਿਕ ਡਾ.ਕਵਲਜੀਤ ਸਿੰਘ ਸੰਧੂ , ਪ੍ਰੋਫੈਸਰ ਇੰਚਾਰਜ ਕਾਰਪੋਰੇਟ ਰਿਸੋਰਸ ਸੈਂਟਰ ਡਾ. ਰਾਜੇਸ ਗੁਪਤਾ, ਡਾਇਰੈਕਟਰ ਪਬਲਿਕ ਰਿਲੇਸਨਜ ਸ੍ਰੀ ਹਰਜਿੰਦਰ ਸਿੰਘ ਸਿੱਧੂ ਅਤੇ ਡਾਇਰੈਕਟਰ ਟਰੇਨਿੰਗ ਐਂਡ ਪਲੇਸਮੈਂਟ ਇੰਜ. ਹਰਜੋਤ ਸਿੰਘ ਸਿੱਧੂ ਸ਼ਾਮਿਲ ਸਨ, ਜਦੋਂ ਕਿ ਐਚ.ਐਮ.ਈ.ਐਲ.ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਦੀ ਅਗਵਾਈ ਸ੍ਰੀ ਸੰਕੇਤ ਥਾਪਰ, ਸ੍ਰੀ ਵਿਸਵ ਮੋਹਨ ਪ੍ਰਸਾਦ, ਸ੍ਰੀ ਜੀਵਨਜੋਤ ਸਿੰਘ ਅਤੇ ਸ੍ਰੀ. ਬਾਲਸੁਬ੍ਰਾਹਮਣੀਅਮ ਨੇ ਕੀਤੀ। ਮੀਟਿੰਗ ਦੌਰਾਨ ਸਾਂਝੇ ਉੱਦਮਾਂ ਲਈ ਦਿਲਚਸਪੀ ਦੇ ਆਪਸੀ ਖੇਤਰਾਂ ਨੂੰ ਅੰਤਿਮ ਰੂਪ ਦੇਣ ਲਈ ਵਿਸਤਿ੍ਰਤ ਵਿਚਾਰ-ਵਟਾਂਦਰਾ ਕੀਤਾ।
ਪ੍ਰੋ: ਬੂਟਾ ਸਿੰਘ ਸਿੱਧੂ ਨੇ ਗੱਲਬਾਤ ਦੀ ਸੁਰੂਆਤ ਕਰਦਿਆਂ ਕਿਹਾ ਕਿ ਦੋਵੇਂ ਸੰਸਥਾਵਾਂ ਨੂੰ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਐਚ.ਐਮ.ਈ.ਐਲ.-ਜੀ.ਜੀ.ਐਸ. ਰਿਫਾਇਨਰੀ ਦੁਆਰਾ ਸਮਾਜ ਦੀ ਭਲਾਈ ਲਈ ਆਪਣੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀ.ਐਸ.ਆਰ.) ਦੇ ਤਹਿਤ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੋਵਾਂ ਅਦਾਰਿਆਂ ਦੇ ਮਾਹਿਰਾਂ ਨੂੰ ਆਪਸੀ ਸਹਿਯੋਗ ਨਾਲ ਲੋੜ ਆਧਾਰਿਤ ਪ੍ਰੋਜੈਕਟਾਂ ਨੂੰ ਚਲਾਉਣ ਲਈ ਅਕਾਦਮਿਕ-ਉਦਯੋਗਿਕ ਭਾਈਵਾਲੀ ਦੇ ਮਾਡਲ ‘ਤੇ ਕੰਮ ਕਰਨ ਦਾ ਸੁਝਾਅ ਵੀ ਦਿੱਤਾ। ਪੈਨਲ ਨੇ ਇੰਟਰਨਸਿਪ ਅਤੇ ਪਲੇਸਮੈਂਟ ‘ਤੇ ਯੋਜਨਾਬੰਦੀ ਤੋਂ ਇਲਾਵਾ ਦੋਵਾਂ ਸੰਸਥਾਵਾਂ ਵਿਚਕਾਰ ਖੋਜ ਅਤੇ ਵਿਕਾਸ ਪ੍ਰੋਜੈਕਟਾਂ ‘ਤੇ ਸਹਿਯੋਗ ਕਰਨ ਦੇ ਵੱਖ-ਵੱਖ ਪਹਿਲੂਆਂ ‘ਤੇ ਵੀ ਚਰਚਾ ਕੀਤੀ।ਜੀ.ਜੀ.ਐਸ. ਰਿਫਾਇਨਰੀ ਐਚ.ਐਮ.ਈ.ਐਲ. ਦੇ ਮੁੱਖ ਸੰਚਾਲਨ ਅਧਿਕਾਰੀ ਸ੍ਰੀ ਏ. ਐਸ. ਬਾਸੂ ਨੇ ਮੀਟਿੰਗ ਦਾ ਪ੍ਰਬੰਧ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਅਤੇ ਐਚ.ਐਮ.ਈ.ਐਲ. ਦੇ ਅਧਿਕਾਰੀਆਂ ਨੇ ਕੀਤੀ ਪੈਨਲ ਮੀਟਿੰਗ"