ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਪਹਿਲੇ ‘‘ਸਮਰ ਲਿਟਰੇਰੀ ਫੈਸਟ-2023’’ ਦਾ ਆਯੋਜਨ

Date:

spot_img

ਸੁਖਜਿੰਦਰ ਮਾਨ
ਬਠਿੰਡਾ, 11 ਮਈ : ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀਦੇ ਸਟੂਡੈਂਟਸ ਲਿਟਰੇਰੀ ਕਲੱਬ ਵੱਲੋਂ ਪਹਿਲਾ ਇੰਟਰ ਕਾਲਜ ‘‘ਸਮਰ ਲਿਟਰੇਰੀ ਫੈਸਟ-2023’’ ਕਰਵਾਇਆ ਗਿਆ। ਇਸ ਫੈਸਟ ਵਿੱਚ ਵੱਖ-ਵੱਖ ਤਕਨੀਕੀ ਅਤੇ ਗੈਰ-ਤਕਨੀਕੀ ਸੰਸਥਾਵਾਂ ਜਿਵੇਂ ਕਿ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਬਠਿੰਡਾ, ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦਿਓਣ, ਮਾਲਵਾ ਗਰੁੱਪ ਆਫ ਇੰਸਟੀਚਿਊਸ਼ਨਜ਼, ਸਰਕਾਰੀ ਰਾਜਿੰਦਰਾ ਕਾਲਜ ਅਤੇ ਡੀ.ਏ.ਵੀ. ਕਾਲਜ ਬਠਿੰਡਾ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਫੈਸਟ ਵਿੱਚ ਵੱਖ-ਵੱਖ ਸਾਹਿਤਕ ਸਮਾਗਮਾਂ ਜਿਵੇਂ ਕਿ ਟਾਕ ਟੂ ਦ ਲਾਸਟ, ਥਿੰਕ ਟੈਂਕ, ਕਵਿਜ਼, ਮਿਡਲ ਗਰਾਊਂਡ, ਸੁਡੋਕੁ, ਪਾਵਰ ਪੁਆਇੰਟ ਪੇਸ਼ਕਾਰੀ, ਕਵਿਤਾ ਲਿਖਣਾ ਅਤੇ ਪਾਠ ਸ਼ਾਮਲ ਸਨ। ਵਿਦਿਆਰਥੀਆਂ ਲਈ ਵੱਖ-ਵੱਖ ਸਾਹਿਤਕ ਮਨੋਰੰਜਕ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿਚ ਜਨਰਲ ਗਿਆਨ ਅਤੇ ਮੌਜੂਦਾ ਮਾਮਲਿਆਂ ਦੇ ਸਵਾਲ, ਮੌਕੇ ’ਤੇ ਇਕ ਮਿੰਟ ਦਾ ਭਾਸ਼ਣ, ਪ੍ਰੈਸ ਕਾਨਫਰੰਸ ਆਦਿ ਸ਼ਾਮਿਲ ਸਨ। ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਦੇ ਡਾਇਰੈਕਟਰ, ਪ੍ਰੋ: ਸੰਜੀਵ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਰਜਿਸਟਰਾਰ, ਡਾ.ਗੁਰਿੰਦਰਪਾਲ ਸਿੰਘ ਬਰਾੜ, ਕਾਰਪੋਰੇਟ ਰਿਸੋਰਸ ਸੈਂਟਰ ਦੇ ਪ੍ਰੋਫੈਸਰ ਇੰਚਾਰਜ ਡਾ.ਰਾਜੇਸ਼ ਗੁਪਤਾ, ਡੀਨ, ਡਾਇਰੈਕਟਰ, ਫੈਕਲਟੀ ਅਤੇ ਵਿਦਿਆਰਥੀ ਹਾਜ਼ਰ ਸਨ। ਪ੍ਰੋ: ਸਿੱਧੂ ਨੇ ਅਜਿਹੇ ਸਮਾਗਮਾਂ ਦੇ ਨੌਜਵਾਨਾਂ ਦੇ ਮਨਾਂ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਯੋਗਦਾਨ ਬਾਰੇ ਚਾਨਣਾ ਪਾਇਆ। ਕੈਮਿਸਟਰੀ ਵਿਭਾਗ ਦੇ ਵਿਦਿਆਰਥੀ ਅਜ਼ਾਦ ਸਿੰਘ ਦੁਆਰਾ ਲਿਖੀ ਗਈ “ਮੈਂ ਤੂੰ ਅਸੀਂ”ਨਾਮ ਦੀ ਪੰਜਾਬੀ ਕਾਵਿ ਪੁਸਤਕ ਲਾਂਚ ਕੀਤੀ ਗਈ। ਉਨ੍ਹਾਂ ਨੇ ਇਹ ਕਿਤਾਬ ਆਪਣੇ ਭਰਾ ਮ੍ਰਿਤਕ ਲਵਪ੍ਰੀਤ ਸਿੰਘ ਗਿੱਲ ਨੂੰ ਸਮਰਪਿਤ ਕੀਤੀ। ਸੋਨੀ ਗੋਇਲ ਆਈ.ਆਈ.ਐਮ. ਅਹਿਮਦਾਬਾਦ ਨੇ ਜੇਤੂਆਂ ਨੂੰ ਇਨਾਮ ਵੰਡੇ। ਪ੍ਰੋ: ਰਾਜੇਸ਼ ਗੁਪਤਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

spot_img
spot_img

Share post:

Popular

More like this
Related

Canada ਸਰਕਾਰ ਦਾ ਵੱਡਾ ਐਲਾਨ, Ontario ਦੇ ਉਦਯੋਗਾਂ ਲਈ 9 ਅਰਬ ਡਾਲਰ ਦੀ ਕਰੇਗੀ ਸਹਾਇਤਾ

ਨਿਊਜ਼ ਡੈਸਕ : ਅਮਰੀਕੀ ਟੈਰਿਫਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ...

Trump ਨੇ ਲਿਆ ਯੂ-ਟਰਨ ! ਲੱਖਾਂ ਲੋਕਾਂ ਲਈ ਰਾਹਤ ਦੀ ਖ਼ਬਰ

ਨਿਊਜ਼ ਡੈਸਕ : ਅਮਰੀਕਾ ਵਿੱਚ ਸਰਕਾਰੀ ਅਤੇ ਜਨਤਕ ਸੇਵਾਵਾਂ ਨਾਲ...