ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਪ੍ਰੋਫੈਸਰ ਰਾਸਟਰੀ ਇੰਜੀਨੀਅਰ ਐਵਾਰਡ ਨਾਲ ਸਨਮਾਨਿਤ

0
10

ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਇੰਸਟੀਚਿਊਟ ਆਫ ਇੰਜੀਨੀਅਰਜ ਨੇ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸਾਬਕਾ ਡੀਨ ਪ੍ਰੋਫੈਸਰ (ਡਾ.) ਸਵੀਨਾ ਬਾਂਸਲ ਦੀਆਂ ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਇੰਜਨੀਅਰਿੰਗ ਦੇ ਪੇਸੇ ਵਿੱਚ ਸਾਨਦਾਰ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਵੱਕਾਰੀ ‘ਰਾਸਟਰੀ ਉੱਘੇ ਇੰਜੀਨੀਅਰ ਪੁਰਸਕਾਰ‘ ਨਾਲ ਸਨਮਾਨਿਤ ਕੀਤਾ ਹੈ। 36ਵੇਂ ਰਾਸਟਰੀ ਸੰਮੇਲਨ ਦੌਰਾਨ ਐਂਟੀਨਾ ਡਿਜਾਈਨ ‘ਤੇ 2 ਰੋਜਾ ਰਾਸਟਰੀ ਸੈਮੀਨਾਰ ਵੀ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਡਾ: ਸਵੀਨਾ ਬਾਂਸਲ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਦੇ 1988 ਬੈਚ ਨਾਲ ਸਬੰਧਿਤ ਹਨ। ਇਸ ਤੋਂ ਪਹਿਲਾਂ ਉਹਨਾਂ ਨੇ 1984 ਵਿੱਚ ਗੁਰੂ ਗੋਬਿੰਦ ਸਿੰਘ ਕਾਲਜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਐਸ.ਸੀ ਦੀ ਡਿਗਰੀ ਕੀਤੀ ਸੀ। ਉਧਰ ਡਾ ਸਵੀਨਾ ਦੀ ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਬੂਟਾ ਸਿੰਘ ਸਿੱਧੂ ਤੇ ਹੋਰਨਾਂ ਨੇ ਵਧਾਈ ਦਿੱਤੀ ਹੈ।

LEAVE A REPLY

Please enter your comment!
Please enter your name here