ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਮਿਡ ਡੇਅ ਮੀਲ ਵਰਕਰਾਂ ਨੂੰ ਮਹੀਨਿਆਂ ਬੱਧੀ ਤਨਖਾਹ ਰੋਕ ਕੇ ਸਰਕਾਰ ਵੱਲੋਂ ਇਨ੍ਹਾਂ ਵਰਕਰਾਂ ਤੇ ਜ਼ੁਲਮ ਦਾ ਕਹਿਰ ਢਾਹਿਆ ਜਾ ਰਿਹਾ ਹੈ। ਤਿਉਹਾਰਾਂ ਮੌਕੇ ਮਿਡ ਡੇ ਮੀਲ ਵਰਕਰਾਂ ਦੇ ਚੁੱਲ੍ਹੇ ਠੰਡੇ ਪਏ ਹਨ ਅਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ । ਇਹ ਦਾਅਵਾ ਕਰਦਿਆਂ ਇੱਕ ਪ੍ਰੈਸ ਬਿਆਨ ਰਾਹੀਂ ਯੂਨੀਅਨ ਦੀ ਪ੍ਰਧਾਨ ਲਖਵਿੰਦਰ ਕੌਰ ਫ਼ਰੀਦਕੋਟ, ਜਨਰਲ ਸਕੱਤਰ ਮਮਤਾ ਸ਼ਰਮਾ, ਜਿਲ੍ਹਾ ਆਗੂ ਕਰਮਜੀਤ ਕੌਰ ਗਹਿਲੇਵਾਲਾ,ਗੁਰਪਰੀਤ ਕੌਰ ਤਲਵੰਡੀ ਸਾਬੋ,ਕਰਮਜੀਤ ਕੌਰ ਜੱਜਲ ਅਤੇ ਪਰਵਿੰਦਰ ਕੌਰ ਸੀਂਗੋ ਨੇ ਕਿਹਾ ਕਿ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਹੀ ਤਨਖਾਹ ਵਿਚ ਵਾਧਾ ਕੀਤਾ ਜਾਵੇਗਾ ਅਤੇ ਮੌਜੂਦਾ 2200 ਰੁਪਏ ਦੀ ਥਾਂ 3000 ਰੁਪਏ ਤਨਖਾਹ ਦਿੱਤੀ ਜਾਵੇਗੀ । ਵਾਧਾ ਤਾਂ ਇੱਕ ਪਾਸੇ ਰਿਹਾ ਜੋ ਤਨਖਾਹ ਮਿਲ ਰਹੀ ਸੀ ਉਹ ਵੀ ਨਹੀਂ ਮਿਲ ਰਹੀ। ਜਿਸਦੇ ਚੱਲਦੇ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਯੂਨੀਅਨ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
Share the post "ਮਹੀਨਿਆਂ ਬੱਧੀ ਤਨਖਾਹ ਨਾ ਮਿਲਣ ਕਾਰਨ ਮਿਡ ਡੇਅ ਮੀਲ ਵਰਕਰ ਮਨਾਉਣਗੇ ਕਾਲੀ ਦੀਵਾਲੀ"