ਸੁਖਜਿੰਦਰ ਮਾਨ
ਬਠਿੰਡਾ, 26 ਅਗਸਤ : ਪਿਛਲੇ ਦਿਨੀਂ ਮਾਤਾ ਵੈਸਨੋ ਦੇਵੀ ਮੰਦਿਰ ਪਟੇਲ ਨਗਰ ਬਠਿੰਡਾ ਵਿਖੇ ਕਨ੍ਹਈਆ ਜੀ ਦੀ ਛਟੀ ਉੱਤਸਵ ਬੜੀ ਸਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਦੇ ਪੁਜਾਰੀ ਵਿਜੈ ਗੌੜ ਨੇ ਦਸਿਆ ਕਿ ਭਗਵਾਨ ਸ੍ਰੀ ਕਿ੍ਰਸਨ ਜਨਮ ਅਸਟਮੀ ਦੇ ਬਾਅਦ ਇਹ ਉੱਤਸਵ ਛੇਵੇਂ ਦਿਨ ਬੜੀ ਸਰਧਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾ ਸਰਧਾਲੂਆਂ ਨੇ ਭਜਨ ਕੀਰਤਨ ਕਰਕੇ ਕਨ੍ਹਈਆ ਜੀ ਦੀ ਮਨਮੋਹਕ ਮੂਰਤੀ ਅੱਗੇ ਰਸ ਵਿਚ ਲੀਨ ਹੋ ਕੇ ਨੱਚ ਕੇ ਸਾਰੇ ਭਗਤਾਂ ਨੂੰ ਆਨੰਦਿਤ ਕਰ ਦਿੱਤਾ। ਮੰਦਿਰ ਟਰੱਸਟ ਦੇ ਜਨਰਲ ਸੈਕਟਰੀ ਪਵਨ ਸਾਸਤਰੀ ਨੇ ਦਸਿਆ ਕਿ ਇਹ ਉੱਤਸਵ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਜਿਸ ਵਿਚ ਭਾਰਤ ਨਗਰ, ਪਟੇਲ ਨਗਰ, ਗ੍ਰੀਨ ਐਵਨਿਉ ਕਲੋਨੀ, ਕਮਲਾ ਨਹਿਰੂ ਕਾਲੋਨੀ, ਬਾਬਾ ਫਰੀਦ ਨਗਰ, ਅਤੇ ਫੇਸ 3 ਦੀਆ ਮਹਿਲਾ ਕੀਰਤਨ ਭਜਨ ਮੰਡਲੀਆਂ ਵੱਲੋ ਸਾਨਦਾਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਹ ਉੱਤਸਵ ਸਾਮ 4 ਵਜੇ ਤੋਂ ਲੈਕੇ ਦੇਰ ਸਾਮ ਤੱਕ ਵਿਧੀਵਤ ਢੰਗ ਨਾਲ ਮਨਾਇਆ ਗਿਆ। ਆਰਤੀ ਕਰਨ ਤੋ ਬਾਅਦ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਸਰਮਾ, ਰੇਖਾ ਸਰਮਾ, ਉਮਾ ਦੇਵੀ, ਪੂਨਮ ਸਰਮਾ, ਨਿਰਮਲਾ ਸਿੰਗਲਾ, ਮਾਲਾ, ਪਰਵੀਨ, ਸੁਦੇਸ ਕੁਮਾਰੀ, ਰੇਣੂ, ਮਧੂ, ਸੰਜੂ, ਨੀਲਮ ਰਾਣੀ, ਸੰਤੋਸ ਬਾਂਸਲ ਆਦਿ ਮੌਜੂਦ ਸਨ। ਇਹ ਜਾਣਕਾਰੀ ਮੰਦਿਰ ਟਰੱਸਟ ਦੇ ਜਰਨਲ ਸਕੱਤਰ ਪਵਨ ਸਾਸਤਰੀ ਨੇ ਪ੍ਰੈਸ ਨੋਟ ਰਾਹੀਂ ਦਿੱਤੀ।
Share the post "ਮਾਤਾ ਵੈਸਨੋ ਦੇਵੀ ਮੰਦਿਰ ਪਟੇਲ ਨਗਰ ਵਿਖੇ“ ਕਨ੍ਹਈਆ ਜੀ ਦੀ ਛਟੀ“ ਉੱਤਸਵ ਬੜੀ ਮਨਾਇਆ"